FacebookTwitterg+Mail

ਬੈਸਟ ਅਦਾਕਾਰਾ ਦਾ ਖਿਤਾਬ ਜਿੱਤਣ ਵਾਲੀ ਫ੍ਰਾਂਸੇਸ ਦੀ ਆਸਕਰ ਟਰਾਫੀ ਹੋਈ ਚੋਰੀ

mcdormand
07 March, 2018 09:02:46 AM

ਮੁੰਬਈ(ਬਿਊਰੋ)— ਸੋਮਵਾਰ ਨੂੰ ਹੋਏ ਆਸਕਰ ਐਵਾਰਡਸ ਸਮਾਗਮ 'ਚ ਬੈਸਟ ਅਦਾਕਾਰਾ ਦਾ ਐਵਾਰਡ ਫ੍ਰਾਂਸੇਸ ਮੈਕਡਾਰਮੈਂਡ ਨੇ ਜਿੱਤਿਆ। ਉਸ ਨੂੰ ਇਹ ਐਵਾਰਡ ਫਿਲਮ 'ਬਿਲਬੋਰਡ ਆਊਟਸਾਈਡ ਇਬਿੰਗ, ਮਿਸੌਰੀ' ਵਿਚ ਆਪਣੀ ਬਿਹਤਰੀਨ ਅਦਾਕਾਰੀ ਕਾਰਨ ਮਿਲਿਆ ਹੈ ਪਰ ਫ੍ਰਾਂਸੇਸ ਦੀ ਇਹ ਖੁਸ਼ੀ ਕੁਝ ਹੀ ਘੰਟਿਆਂ ਦੀ ਸੀ। ਸੋਮਵਾਰ ਨੂੰ ਬੈਸਟ ਅਦਾਕਾਰਾ ਦਾ ਐਵਾਰਡ ਮਿਲਣ ਤੋਂ ਕੁਝ ਹੀ ਦੇਰ ਬਾਅਦ ਉਸ ਦੀ ਆਸਕਰ ਟਰਾਫੀ ਚੋਰੀ ਹੋ ਗਈ, ਹਾਲਾਂਕਿ ਚੋਰੀ ਕਰਨ ਵਾਲੇ ਵਿਅਕਤੀ ਨੂੰ ਲਾਸ ਏਂਜਲਸ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।


Tags: McDormandOscars 2018Terry Bryant Hollywood Celebrity

Edited By

Sunita

Sunita is News Editor at Jagbani.