FacebookTwitterg+Mail

PICS: ਹੁਣ ਅਜਿਹੀ ਦਿਖਦੀ ਹੈ ਮੀਨਾਕਸ਼ੀ ਸ਼ੇਸ਼ਾਦ੍ਰੀ, ਆਖਿਰ ਕਿਉਂ 22 ਸਾਲ ਪਹਿਲੇ ਛੱਡ ਦਿੱਤਾ ਸੀ ਬਾਲੀਵੁੱਡ

meenakshi sheshadri
24 June, 2017 03:16:21 PM

ਮੁੰਬਈ— 'ਦਾਮਿਨੀ', 'ਘਾਤਕ' ਅਤੇ ਹੋਰ ਸੁਪਰਹਿੱਟ ਫਿਲਮਾਂ ਨਾਲ ਬਾਲੀਵੁੱਡ 'ਚ ਵੱਖਰੀ ਪਛਾਣ ਬਣਾਉਣ ਵਾਲੀ ਅਦਾਕਾਰਾ ਮੀਨਾਕਸ਼ੀ ਸ਼ੇਸ਼ਾਦ੍ਰੀ ਦਾ ਲੁੱਕ ਕਾਫੀ ਬਦਲ ਗਿਆ ਹੈ। ਮੀਨਾਕਸ਼ੀ ਆਖਰੀ ਵਾਰ 1996 'ਚ ਆਈ ਫਿਲਮ 'ਘਾਤਕ' 'ਚ ਦਿਖੀ ਸੀ। ਉਸ ਤੋਂ ਬਾਅਦ ਤੋਂ ਨਾਂ ਉਹ ਕੋਈ ਫਿਲਮ 'ਚ ਆਈ ਅਤੇ ਨਾ ਹੀ ਉਹ ਕਿਸੇ ਬਾਲੀਵੁੱਡ ਪਾਰਟੀ ਜਾਂ ਫੰਕਸ਼ਨ 'ਚ ਨਜ਼ਰ ਆਈ। ਅਮਿਤਾਭ ਬੱਚਨ ਤੋਂ ਲੈ ਕੇ ਵਿਨੋਦ ਖੰਨਾ, ਰਿਸ਼ੀ ਕਪੂਰ, ਅਨਿਲ ਕਪੂਰ ਵਰਗੇ ਵੱਡੇ ਫਿਲਮ ਸਟਾਰਜ਼ ਉਨ੍ਹਾਂ ਦੇ ਹੀਰੋ ਰਹਿ ਚੁੱਕੇ ਹਨ।

Punjabi Bollywood Tadka

ਸੂਤਰਾਂ ਦੀ ਮੰਨੀਏ ਤਾਂ ਫਿਲਮ ਮੇਕਰ ਰਾਜਕੁਮਾਰ ਸੰਤੋਸ਼ੀ ਉਸ ਸਮੇਂ ਆਪਣੀਆਂ ਵਧੇਰੇ ਫਿਲਮਾਂ 'ਚ ਮੀਨਾਕਸ਼ੀ ਨੂੰ ਹੀ ਕਾਸਟ ਕਰਦੇ ਸਨ ਅਤੇ ਫਿਰ ਇਕ ਦਿਨ ਰਾਜਕੁਮਾਰ ਸੰਤੋਸ਼ੀ ਨੇ ਮੀਨਾਕਸ਼ੀ ਤੋਂ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਪਰ ਮੀਨਾਕਸ਼ੀ ਨੇ ਸੰਤੋਸ਼ੀ ਦੇ ਪ੍ਰਪੋਜ਼ਲ ਨੂੰ ਠੁਕਰਾ ਦਿੱਤਾ ਪਰ ਇਸ ਦੇ ਨਾਲ ਹੀ ਬਾਲੀਵੁੱਡ ਨੂੰ ਵੀ ਅਲਵੀਦਾ ਕਹਿ ਦਿੱਤਾ।

Punjabi Bollywood Tadka

ਜ਼ਿਕਰਯੋਗ ਹੈ ਕਿ ਮੀਨਾਕਸ਼ੀ ਨੇ 1995 'ਚ ਇਨਵੈਸਟਮੈਂਟ ਬੈਂਕਰ ਹਰੀਸ਼ ਮੈਸੂਰ ਨਾਲ ਵਿਆਹ ਕਰ ਲਿਆ ਅਤੇ ਅਮਰੀਕਾ ਦੇ ਪਲਾਨੋ (ਟੈਕਸਾਸ) 'ਚ ਜਾ ਕੇ ਵੱਸ ਗਈ। ਦੋਹਾਂ ਨੇ ਨਿਊਯਾਰਕ 'ਚ ਰਜਿਸਟਰਡ ਮੈਰਿਜ ਕੀਤੀ।

Punjabi Bollywood Tadka

ਇਨ੍ਹਾਂ ਦੇ 2 ਬੱਚੇ, ਬੇਟੀ ਕੇਂਦਰਾ ਅਤੇ ਬੇਟਾ ਜੋਸ਼ ਹੈ। ਵਿਆਹ ਤੋਂ ਬਾਅਦ ਮੀਨਾਕਸ਼ੀ ਨੇ ਫਿਲਮਾਂ ਨੂੰ ਅਲਵੀਦਾ ਕਹਿ ਦਿੱਤਾ। ਕਿਹਾ ਜਾਂਦਾ ਹੈ ਕਿ ਫਿਲਮ ਬਾਲੀਵੁੱਡ ਇੰਡਸਟਰੀ ਛੱਡਣ ਤੋਂ ਬਾਅਦ ਵੀ ਮੀਨਾਕਸ਼ੀ ਨੇ ਡਾਂਸ ਨਹੀਂ ਛੱਡਿਆ। ਉਹ ਟੈਕਸਾਸ 'ਚ ਰਹਿ ਕੇ ਕੱਥਕ ਅਤੇ ਕਲਾਸੀਕਲ ਡਾਂਸ ਸਿਖਾਉਂਦੀ ਹੈ।

Punjabi Bollywood Tadka

Meenakshi Sheshadri

Punjabi Bollywood Tadka

Meenakshi Sheshadri

Punjabi Bollywood Tadka


Tags: Bollywood CelebrityMeenakshi SheshadriDifferent lookਮੀਨਾਕਸ਼ੀ ਸ਼ੇਸ਼ਾਦ੍ਰੀ