FacebookTwitterg+Mail

ਵਰੁਣ ਧਵਨ ਦੀ ਹੌਟ ਗਰਲਫਰੈਂਡ ਨਤਾਸ਼ਾ ਦੀਆਂ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ

    1/14
05 October, 2015 11:00:21 PM
ਮੁੰਬਈ- ਬਾਲੀਵੁੱਡ ਅਭਿਨੇਤਾ ਵਰੁਣ ਧਵਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਕਦੇ ਨਹੀਂ ਲੁਕੋਈ ਹੈ। ਅਜਿਹੀ ਚਰਚਾ ਕਈ ਵਾਰ ਹੋਈ ਹੈ ਕਿ ਵਰੁਣ ਲੰਮੇ ਸਮੇਂ ਤੋਂ ਨਤਾਸ਼ਾ ਨੂੰ ਡੇਟ ਕਰ ਰਹੇ ਹਨ। ਵਰੁਣ ਕਈ ਵਾਰ ਨਤਾਸ਼ਾ ਨਾਲ ਡਿਨਰ ਡੇਟ, ਮੂਵੀ ਸਕ੍ਰੀਨਿੰਗ 'ਤੇ ਨਤਾਸ਼ਾ ਨਾਲ ਦਿਖਾਈ ਦਿੱਤੇ ਹਨ। ਦੋਵੇਂ ਇਕੱਠੇ ਕਾਫੀ ਚੰਗੇ ਦਿਖਦੇ ਹਨ।
ਇੰਸਟਾਗ੍ਰਾਮ 'ਤੇ ਅਪਲੋਡ ਕੀਤੀਆਂ ਗਈਆਂ ਤਸਵੀਰਾਂ 'ਚ ਨਤਾਸ਼ਾ ਕਾਫੀ ਹੌਟ ਲੱਗ ਰਹੀ ਹੈ। ਉਥੇ ਕੁਝ ਤਸਵੀਰਾਂ 'ਚ ਵਰੁਣ ਵੀ ਉਸ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਨਤਾਸ਼ਾ ਪਾਰਟੀਆਂ ਦੀ ਕਾਫੀ ਸ਼ੌਕੀਨ ਹੈ। ਦੱਸਣਯੋਗ ਹੈ ਕਿ ਵਰੁਣ ਹਮੇਸ਼ਾ ਆਪਣੇ ਅਫੇਅਰ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ ਪਰ ਉਨ੍ਹਾਂ ਨੇ ਹੁਣ ਤਕ ਨਤਾਸ਼ਾ ਬਾਰੇ ਜਨਤਕ ਤੌਰ 'ਤੇ ਕੁਝ ਵੀ ਨਹੀਂ ਕਿਹਾ ਹੈ। ਵਰੁਣ ਦੀ ਆਉਣ ਵਾਲੀ ਫਿਲਮ 'ਚ 'ਦਿਲਵਾਲੇ' ਸ਼ਾਮਲ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Tags: ਵਰੁਣ ਧਵਨ ਗਰਲਫਰੈਂਡ Natasha Dalal Varun Dhawan