FacebookTwitterg+Mail

ਸੰਨੀ ਲਿਓਨੀ ਤੋਂ ਘੱਟ ਨਹੀਂ ਹੈ ਉਸ ਦੀ ' ਹੌਟ ਭਾਬੀ', ਪਰਿਵਾਰ ਨਾਲ ਦੇਖੋ ਖਾਸ ਤਸਵੀਰਾਂ

    2/19
07 February, 2017 10:33:49 PM
ਮੁੰਬਈ— ਪੋਰਨ ਇੰਡਸਟਰੀ ਤੋਂ ਬਾਲੀਵੁੱਡ 'ਚ ਆਈ ਸੰਨੀ ਲਿਓਨੀ ਦੀ ਕੰਮਕਾਜੀ ਜ਼ਿੰਦਗੀ ਬਾਰੇ ਤਾਂ ਜ਼ਿਆਦਾਤਰ ਲੋਕ ਜਾਣਦੇ ਹਨ ਪਰ ਉਸ ਦੀ ਨਿੱਜੀ ਜ਼ਿੰਦਗੀ ਤੇ ਰਿਸ਼ਤੇਦਾਰਾਂ ਤੋਂ ਘੱਟ ਹੀ ਲੋਕ ਵਾਕਿਫ ਹਨ। ਸੰਨੀ ਲਿਓਨੀ ਦੇ ਭਰਾ ਸੰਦੀਪ ਵੋਹਰਾ ਨੇ ਪਿਛਲੇ ਸਾਲ ਦਸੰਬਰ 'ਚ ਵਿਆਹ ਕਰਵਾਇਆ ਸੀ। ਉਸ ਦੀ ਪਤਨੀ ਕਰਿਸ਼ਮਾ ਪੇਸ਼ੇ ਤੋਂ ਫੈਸ਼ਨ ਸਟਾਈਲਿਸਟ ਤੇ ਸਲਾਹਕਾਰ ਹੈ। ਸੰਨੀ ਤੋਂ ਇਲਾਵਾ ਕਰਿਸ਼ਮਾ ਕਈ ਬਾਲੀਵੁੱਡ ਸਿਤਾਰਿਆਂ ਲਈ ਸਟਾਈਲਿੰਗ ਕਰ ਚੁੱਕੀ ਹੈ। ਇੰਸਟਾਗ੍ਰਾਮ 'ਤੇ ਕਰਿਸ਼ਮਾ ਨੇ ਪਤੀ ਸੰਦੀਪ ਤੇ ਨਨਾਣ ਸੰਨੀ ਲਿਓਨੀ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਸੰਨੀ ਦੇ ਮਾਤਾ-ਪਿਤਾ ਹੁਣ ਇਸ ਦੁਨੀਆ 'ਚ ਨਹੀਂ ਹਨ। 2008 'ਚ ਉਸ ਦੀ ਮਾਂ ਤੇ 2010 'ਚ ਕੈਂਸਰ ਦੇ ਚਲਦਿਆਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਸੰਨੀ ਲਿਓਨੀ ਦੇ ਛੋਟੇ ਭਰਾ ਸੰਦੀਪ ਕੈਲੀਫੋਰਨੀਆ ਦੇ ਪ੍ਰਸਿੱਧ 'ਕਿੰਗਸ ਰਾਅ ਗੈਸਟਰੋ ਪੱਬ' 'ਚ ਬਤੌਰ ਐਗਜ਼ੀਕਿਊਟਿਵ ਸ਼ੈੱਫ ਕੰਮ ਕਰਦੇ ਹਨ। ਉਸ ਵਲੋਂ ਬਣਾਏ ਖਾਣੇ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਬੋਲਵਰਡ ਮੈਗਜ਼ੀਨ ਮੁਤਾਬਕ, 'ਸੰਦੀਪ ਵੋਹਰਾ ਨੇ ਕਾਫੀ ਛੋਟੀ ਉਮਰ 'ਚ ਇਸ ਪੱਬ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਤੇ ਆਪਣੀ ਪ੍ਰਤਿਭਾ ਨਾਲ ਸਭ ਨੂੰ ਦੀਵਾਨਾ ਬਣਾ ਦਿੱਤਾ।' ਇੰਨਾ ਹੀ ਨਹੀਂ, ਸੰਦੀਪ ਦੀ ਲਾਜਵਾਬ ਕੁਕਿੰਗ ਕਾਰਨ ਇਸ ਪੱਬ ਨੇ ਕੁਝ ਹੀ ਸਾਲਾਂ 'ਚ ਕੈਲੀਫੋਰਨੀਆ 'ਚ ਪ੍ਰਸਿੱਧਤਾ ਹਾਸਲ ਕੀਤੀ ਹੈ।
ਸੰਨੀ ਨੇ 2011 'ਚ ਡੈਨੀਅਲ ਵੈਬਰ ਨਾਲ ਵਿਆਹ ਕਰਵਾਇਆ ਸੀ। 'ਦਿ ਡਿਸਪੈਰੋਅਜ਼' ਮਿਊਜ਼ੀਕਲ ਰੌਕ ਬੈਂਡ ਦੇ ਲੀਡ ਗਿਟਾਰਿਸਟ ਡੈਨੀਅਲ ਸੰਨੀ ਦੇ ਮੈਨੇਜਰ ਵੀ ਹਨ। ਡੈਨੀਅਲ ਦਾ ਪਰਿਵਾਰ ਨਿਊਯਾਰਕ 'ਚ ਹੈ। ਅਕਸਰ ਸੰਨੀ ਆਪਣੇ ਸੱਸ-ਸਹੁਰੇ ਕੋਲ ਛੁੱਟੀਆਂ ਮਨਾਉਣ ਜਾਂਦੀ ਹੈ ਤੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੀ ਹੈ।

Tags: Sunny Leone Sister In Law Karishma Naidu ਸੰਨੀ ਲਿਓਨੀ ਭਾਬੀ ਕਰਿਸ਼ਮਾ