FacebookTwitterg+Mail

ਕਦੇ ਏਅਰ ਹੋਸਟੈੱਸ ਵਜੋਂ ਕੀਤਾ ਸੀ ਇਸ ਅਭਿਨੇਤਰੀ ਨੇ ਕੰਮ, ਅੱਜ ਹੈ ਪਾਲੀਵੁੱਡ ਦੀ ਕੁਈਨ (ਦੇਖੋ ਤਸਵੀਰਾਂ)

    1/16
08 April, 2017 10:13:34 PM
ਜਲੰਧਰ— ਪੰਜਾਬੀ ਅਭਿਨੇਤਰੀ ਸੋਨਮ ਬਾਜਵਾ ਦੀ ਫਿਲਮ 'ਮੰਜੇ ਬਿਸਤਰੇ' ਵਿਸਾਖੀ ਵਾਲੇ ਦਿਨ ਭਾਵ 14 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਚਾਰ ਸਾਲ ਪਹਿਲਾਂ ਤਕ ਉਸ ਨੂੰ ਪਤਾ ਵੀ ਨਹੀਂ ਸੀ ਕਿ ਪੰਜਾਬੀ ਸਿਨੇਮਾ ਵੀ ਹੈ। ਇਹ ਤਾਂ ਉਸ ਨੇ ਸਾਲ 2012 'ਚ ਮਿਸ ਇੰਡੀਆ 'ਚ ਹਿੱਸਾ ਲਿਆ ਤੇ ਉਸ ਤੋਂ ਬਾਅਦ ਹੀ ਉਸ ਨੂੰ ਪੰਜਾਬੀ ਫਿਲਮਾਂ ਆਫਰ ਹੋਣ ਲੱਗੀਆਂ। ਸੋਨਮ ਦੀ ਪਹਿਲੀ ਪੰਜਾਬੀ ਫਿਲਮ 'ਬੈਸਟ ਆਫ ਲੱਕ' ਸੀ।
'ਬੈਸਟ ਆਫ ਲੱਕ' ਤੋਂ ਬਾਅਦ ਸੋਨਮ ਨੇ 'ਪੰਜਾਬ 1984' ਫਿਲਮ 'ਚ ਦਿਲਜੀਤ ਦੁਸਾਂਝ ਨਾਲ ਮੁੱਖ ਭੂਮਿਕਾ ਨਿਭਾਈ, ਜਿਹੜੀ ਸੁਪਰਹਿੱਟ ਰਹੀ। ਇਸ ਤੋਂ ਬਾਅਦ ਉਸ ਨੂੰ ਕਈ ਫਿਲਮਾਂ ਦੇ ਆਫਰ ਆਉਣ ਲੱਗੇ। ਸੋਨਮ ਨੇ ਦੱਸਿਆ ਕਿ ਸ਼ੁਰੂ-ਸ਼ੁਰੂ 'ਚ ਉਸ ਨੂੰ ਨੀਰੂ ਬਾਜਵਾ ਦੀ ਭੈਣ ਆਖਿਆ ਜਾਣ ਲੱਗਾ। ਉਸ ਦੇ ਨਾਂ ਨਾਲ ਬਾਜਵਾ ਲੱਗਦਾ ਹੈ, ਸ਼ਾਇਦ ਇਸੇ ਕਾਰਨ ਲੋਕ ਉਸ ਨੂੰ ਨੀਰੂ ਬਾਜਵਾ ਦੀ ਭੈਣ ਕਹਿੰਦੇ ਸਨ।
ਸੋਨਮ ਪਹਿਲਾਂ ਏਅਰ ਹੋਸਟੈੱਸ ਸੀ। ਖੂਬਸੂਰਤ ਹੋਣ ਕਰਕੇ ਲੋਕ ਅਕਸਰ ਸੋਨਮ ਨੂੰ ਮਿਸ ਇੰਡੀਆ 'ਚ ਹਿੱਸਾ ਲੈਣ ਲਈ ਕਹਿੰਦੇ ਸਨ। ਉਸ ਨੇ ਬਿਨਾਂ ਕਿਸੇ ਵਿਚਾਰ ਦੇ ਮਿਸ ਇੰਡੀਆ 'ਚ ਹਿੱਸਾ ਲਿਆ ਤੇ ਸਿਲੈਕਟ ਹੋ ਗਈ। ਮਿਸ ਇੰਡੀਆ ਤੋਂ ਵਾਪਸ ਆਈ ਤਾਂ ਮੁੜ ਏਅਰਲਾਈਨਜ਼ 'ਚ ਕੰਮ ਕਰਨ ਦਾ ਮਨ ਨਹੀਂ ਕੀਤਾ। ਬਸ ਫਿਰ ਮਾਡਲਿੰਗ ਵੱਲ ਰੁਖ਼ ਕਰ ਲਿਆ ਤੇ ਅੱਜ ਉਸ ਨੇ ਪਾਲੀਵੁੱਡ 'ਚ ਆਪਣੀ ਖਾਸ ਪਛਾਣ ਬਣਾ ਲਈ ਹੈ।

Tags: Sonam Bajwa Manje Bistre Gippy Grewal ਸੋਨਮ ਬਾਜਵਾ ਮੰਜੇ ਬਿਸਤਰੇ