FacebookTwitterg+Mail

ਆਪਣੇ ਗੀਤਾਂ ਨਾਲ ਸਭ ਨੂੰ ਦੀਵਾਨਾ ਬਣਾ ਦਿੰਦੀ ਹੈ 'ਦਿ ਇੰਡੀਅਨ ਸ਼ਕੀਰਾ' ਪੁਰਵਾ ਮੰਤਰੀ

meet purva manti the indian shakira
08 November, 2017 05:10:39 PM

ਜਲੰਧਰ (ਬਿਊਰੋ)— ਅੱਜ ਤੁਹਾਨੂੰ ਉਸ ਗਾਇਕਾ ਬਾਰੇ ਦੱਸਣ ਜਾ ਰਹੇ ਹਾਂ, ਜੋ ਆਪਣੇ ਗੀਤਾਂ ਨਾਲ ਹਰ ਇਕ ਨੂੰ ਦੀਵਾਨਾ ਬਣਾ ਦਿੰਦੀ ਹੈ। ਅਸੀਂ ਗੱਲ ਕਰ ਰਹੇ ਹਾਂ ਪ੍ਰਸਿੱਧ ਗਾਇਕਾ ਪੁਰਵਾ ਮੰਤਰੀ ਦੀ। ਪੁਰਵਾ ਮੰਤਰੀ ਪਹਿਲੀ ਵਾਰ ਚਰਚਾ 'ਚ ਉਦੋਂ ਆਈ, ਜਦੋਂ ਉਸ ਨੇ ਪ੍ਰਸਿੱਧ ਟੀ. ਵੀ. ਸੀਰੀਅਲਜ਼ 'ਬਾਲਿਕਾ ਵਧੂ' ਤੇ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੇ ਟਾਈਟਲ ਟਰੈਕਸ ਨੂੰ ਆਪਣੀ ਆਵਾਜ਼ ਦਿੱਤੀ। ਇਸ ਤੋਂ ਬਾਅਦ ਕਦੇ ਵੀ ਪੁਰਵਾ ਮੰਤਰੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
Punjabi Bollywood Tadka
ਪੁਰਵਾ ਨੂੰ ਸਾਲ 2015 'ਚ ਆਈ. ਬੀ. ਐੱਮ. ਵਲੋਂ 'ਸਿੰਗਰ ਪਰਫਾਰਮਰ ਆਫ ਦਿ ਈਅਰ' ਐਵਾਰਡ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ। ਇਹੀ ਨਹੀਂ ਐਕਟਿੰਗ 'ਚ ਉਸ ਨੂੰ ਅਨੁਪਮ ਖੇਰ ਵਲੋਂ ਐਵਾਰਡ ਮਿਲ ਚੁੱਕਾ ਹੈ।
Punjabi Bollywood Tadka
ਪੁਰਵਾ ਸੋਨੂੰ ਨਿਗਮ, ਵਿਸ਼ਾਲ ਤੇ ਸ਼ੇਖਰ, ਰਾਹਤ ਫਤਿਹ ਅਲੀ ਖਾਨ, ਕੁਣਾਲ ਗਾਂਜਾਵਾਲਾ, ਬੱਪੀ ਲਹਿਰੀ, ਰਾਹੁਲ ਵੈਦਿਆ ਤੇ ਅਭਿਜੀਤ ਸਾਵੰਤ ਵਰਗੇ ਪ੍ਰਸਿੱਧ ਗਾਇਕਾਂ ਨਾਲ ਲਾਈਵ ਪਰਫਾਰਮੈਂਸ ਦੇ ਚੁੱਕੀ ਹੈ। ਪੁਰਵਾ 'ਦਿ ਇੰਡੀਅਨ ਸ਼ਕੀਰਾ' ਦੇ ਨਾਂ ਨਾਲ ਮਸ਼ਹੂਰ ਹੈ।

ਹਾਲ ਹੀ 'ਚ ਉਸ ਦਾ ਸਿੰਗਲ ਟਰੈਕ 'ਉਲਝੀ' ਰਿਲੀਜ਼ ਹੋਇਆ ਸੀ, ਜਿਸ ਨੂੰ ਇਕ ਮਹੀਨੇ ਦੇ ਅੰਦਰ 6 ਮਿਲੀਅਨ ਤੋਂ ਵੱਧ ਵਾਰ ਸੁਣਿਆ ਤੇ ਦੇਖਿਆ ਜਾ ਚੁੱਕਾ ਹੈ। ਪੁਰਵਾ ਨੇ ਥੋੜ੍ਹੇ ਸਮੇਂ ਪਹਿਲਾਂ ਇਕ ਗੁਜਰਾਤੀ ਕਵਰ 'ਚਾਰ ਬੰਗਦੀ' ਕੀਤਾ ਹੈ, ਜਿਸ ਨੂੰ ਸਿਰਫ 3 ਹਫਤਿਆਂ 'ਚ 10 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਇਸ ਤੋਂ ਇਲਾਵਾ ਉਹ ਅਲਫਾਜ਼ ਤੇ ਯੋ ਯੋ ਹਨੀ ਸਿੰਘ ਦੇ ਗੀਤ 'ਹਾਏ ਮੇਰਾ ਦਿਲ' ਦਾ ਰਿਲੋਡਿਡ ਵਰਜਨ ਵੀ ਗਾ ਚੁੱਕੀ ਹੈ।

 


Tags: Purva Mantri The Indian Shakira Singer Char Bangdi Uljhi Haye Mera Dil