FacebookTwitterg+Mail

12 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਜੌਨ ਬੇਦੀ ਦਾ ਗੀਤ 'ਮਿਹਰਾਂ ਕਿਉਂ ਕਰਦਾ ਨਹੀਂ' (ਵੀਡੀਓ)

mehran kyu karda nahi by john bedi
30 October, 2017 03:04:13 PM

ਜਲੰਧਰ (ਬਿਊਰੋ)— 18 ਅਕਤੂਬਰ ਨੂੰ ਰਿਲੀਜ਼ ਹੋਏ ਪੰਜਾਬੀ ਗਾਇਕ ਜੌਨ ਬੇਦੀ ਦੇ ਗੀਤ 'ਮਿਹਰਾਂ ਕਿਉਂ ਕਰਦਾ ਨਹੀਂ' ਨੂੰ ਯੂਟਿਊਬ 'ਤੇ ਹੁਣ ਤਕ 12 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। 'ਮਿਹਰਾਂ ਕਿਉਂ ਕਰਦਾ ਨਹੀਂ' ਜੌਨ ਬੇਦੀ ਦਾ ਪਹਿਲਾ ਧਾਰਮਿਕ ਗੀਤ ਹੈ, ਜਿਸ ਦੀ ਵੀਡੀਓ ਬਹੁਤ ਖੂਬਸੂਰਤ ਹੈ। ਗੀਤ ਦੇ ਬੋਲ ਵੀ ਖੁਦ ਜੌਨ ਬੇਦੀ ਨੇ ਲਿਖੇ ਹਨ, ਜਿਸ ਨੂੰ ਸੰਗੀਤ ਸੌਲ ਰਾਕਰਜ਼ ਨੇ ਦਿੱਤਾ ਹੈ।

ਗੀਤ ਦੀ ਵੀਡੀਓ ਏ ਟੂ ਜ਼ੈੱਡ ਨੇ ਬਣਾਈ ਹੈ, ਜਿਸ ਨੂੰ ਗੁਰਦੀਪ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਕਤਰ ਜੀ. ਐੱਸ. ਰਿਕਾਰਡਸ ਦੇ ਬੈਨਰ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜੌਨ ਬੇਦੀ ਦੇ ਪਹਿਲਾਂ ਰਿਲੀਜ਼ ਹੋਏ ਗੀਤਾਂ 'ਖੂਨ ਖੌਲਦਾ' ਤੇ 'ਇਜ਼ਹਾਰ' ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ਤੇ 'ਮਿਹਰਾਂ ਕਿਉਂ ਕਰਦਾ ਨਹੀਂ' ਵੀ ਲੋਕਾਂ ਵਲੋਂ ਕਾਫੀ ਸਰਾਹਿਆ ਜਾ ਰਿਹਾ ਹੈ।


Tags: Mehran Kyu Karda Nahi John Bedi Soul Rockers Qatar Gs Records