FacebookTwitterg+Mail

VIDEO: ਮਿਹਤਾਬ ਵਿਰਕ ਦੀ ਗੀਤ 'ਸੁਣੋ ਸਰਦਾਰ ਜੀ' ਯੂਟਿਊਬ 'ਤੇ ਪਾ ਰਿਹੈ ਧਮਾਲਾਂ

mehtab virk
23 June, 2017 09:16:46 AM

ਜਲੰਧਰ— 'ਹਾਰ ਜਾਨੀ ਆ', 'ਅਪਨੀ ਬਣਾ ਲੈ', 'ਜੱਟ ਕਮਲਾ', 'ਤਾਰਾ', 'ਝਿੜਕਾਂ', 'ਨੌਟੀ ਮੁੰਡਾ', 'ਮੇਰੀ ਮਾਂ', 'ਪ੍ਰਪੋਸਲ', 'ਕੜਾ ਵਰਸੇਜ਼ ਕੰਗਣਾ' ਆਦਿ ਗੀਤਾਂ ਨਾਲ ਪੰਜਾਬੀ ਇੰਡਸਟਰੀ 'ਚ ਖਾਸ ਜਗ੍ਹਾ ਬਣਾਉਣ ਵਾਲੇ ਪੰਜਾਬੀ ਗਾਇਕ ਮਿਹਤਾਬ ਵਿਰਕ ਆਪਣੇ ਹੁਣੇ ਜਿਹੇ ਆਏ ਗੀਤ 'ਸੁਣੋ ਸਰਦਾਰ ਜੀ' ਨਾਲ ਯੂਟਿਊਬ 'ਤੇ ਚੜ੍ਹਾਈ ਕਰ ਰਹੇ ਹਨ। ਇਹ ਗੀਤ ਇਕ ਹਫਤੇ 'ਚ 2,542,979 ਵਿਊਜ਼ ਨਾਲ ਯੂਟਿਊਬ 'ਤੇ ਧੂੰਮਾਂ ਪਾ ਰਿਹਾ ਹੈ। ਉਨ੍ਹਾਂ ਦੀ ਐਲਬਮ 'ਜੱਟ ਕਮਲਾ' ਦਾ ਗਾਣਾ 'ਸੁਣੋ ਸਰਦਾਰ ਜੀ' ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਨੂੰ ਮਹਿਤਾਬ ਵਿਰਕ ਨੇ ਆਪਣੀ ਆਵਾਜ਼ ਸ਼ਿੰਗਾਰਿਆ ਹੈ। ਇਸ ਗੀਤ ਦਾ ਸੰਗੀਤ ਮਿਸਟਾ ਬਾਜ਼ ਦਾ ਅਤੇ ਬੋਲ ਧਰਮਵੀਰ ਭੰਗੂ ਦੇ ਹਨ। ਇਸ ਤੋਂ ਇਲਾਵਾ ਗੀਤ ਦਾ ਮਿਊਜ਼ਿਕ ਲੇਬਲ ਟੀ-ਸੀਰੀਜ਼ ਦਾ ਹੈ।

 


Tags: SUNO SARDAR JIMehtab VirkJatt KamlaPunjabi Song 2017ਮਿਹਤਾਬ ਵਿਰਕਸੁਣੋ ਸਰਦਾਰ ਜੀ