FacebookTwitterg+Mail

ਯੂਟਿਊਬ 'ਤੇ 10 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਸਾਰਥੀ ਕੇ ਦਾ ਗੀਤ 'ਮੇਰੀ ਜਾਨ' (ਵੀਡੀਓ)

meri jaan sarthi k
23 September, 2017 08:24:12 PM

ਜਲੰਧਰ (ਬਿਊਰੋ)— 21 ਸਤੰਬਰ ਨੂੰ ਰਿਲੀਜ਼ ਹੋਏ ਪੰਜਾਬੀ ਗਾਇਕ ਸਾਰਥੀ ਕੇ ਦੇ ਗੀਤ 'ਮੇਰੀ ਜਾਨ' ਨੂੰ ਯੂਟਿਊਬ 'ਤੇ ਹੁਣ ਤਕ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਸੈਡ-ਰੋਮਾਂਟਿਕ ਫੀਲ ਵਾਲਾ ਇਹ ਗੀਤ ਸਾਰਥੀ ਕੇ ਨੇ ਬੇਹੱਦ ਖੂਬਸੂਰਤੀ ਨਾਲ ਗਾਇਆ ਹੈ। ਗੀਤ ਦੇ ਬੋਲ ਕਿੰਗ ਗਰੇਵਾਲ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਰਾਂਝਾ ਯਾਰ ਨੇ ਦਿੱਤਾ ਹੈ। ਗੀਤ ਦੀ ਵੀਡੀਓ ਸੁੱਖ ਸੰਘੇੜਾ ਨੇ ਬਣਾਈ ਹੈ, ਜਿਹੜੀ ਵਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਸਾਰਥੀ ਕੇ ਇਨ੍ਹੀਂ ਦਿਨੀਂ ਆਪਣੇ ਗੀਤ ਦੇ ਨਾਲ-ਨਾਲ ਫਿਲਮ 'ਕਿਰਦਾਰ-ਏ-ਸਰਦਾਰ' ਦੀ ਪ੍ਰਮੋਸ਼ਨ ਵੀ ਕਰ ਰਹੇ ਹਨ। 'ਕਿਰਦਾਰ-ਏ-ਸਰਦਾਰ' ਦੇ ਹਰ ਪ੍ਰਮੋਸ਼ਨਲ ਇਵੈਂਟ 'ਚ ਉਹ ਹਾਜ਼ਰ ਰਹਿੰਦੇ ਹਨ ਤੇ ਲੋਕਾਂ ਦਾ ਮਨੋਰੰਜਨ ਕਰਦੇ ਹਨ। ਦੱਸਣਯੋਗ ਹੈ ਕਿ 'ਕਿਰਦਾਰ-ਏ-ਸਰਦਾਰ' ਫਿਲਮ 'ਚ ਕੇ. ਐੱਸ. ਮੱਖਣ, ਨਵ ਬਾਜਵਾ, ਨੇਹਾ ਪਵਾਰ, ਬਰਿੰਦਰ ਢਪਈ ਵੀਰੂ, ਰਜ਼ਾ ਮੁਰਾਦ, ਰਾਣਾ ਜੰਗ ਬਹਾਦਰ, ਮਹਾਵੀਰ ਭੁੱਲਰ, ਗੁਰਪ੍ਰੀਤ ਕੌਰ ਚੱਢਾ ਦੇ ਡੌਲੀ ਬਿੰਦਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਹ ਫਿਲਮ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Punjabi Bollywood Tadka


Tags: Meri Jaan Sarthi K Kirdar-E-Sardar Nav Bajwa KS Makhan Neha Pawar Barinder Dhapai Veeru