FacebookTwitterg+Mail

ਪਰਿਣੀਤੀ ਚੋਪੜਾ ਦੀ 'ਮੇਰੀ ਪਿਆਰੀ ਬਿੰਦੁ' ਦਾ ਟੀਜ਼ਰ ਹੋਇਆ ਰਿਲੀਜ਼

31 March, 2017 09:20:50 AM

ਮੁੰਬਈ— ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਅਤੇ ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਆਪਣੀ ਆਉਣ ਵਾਲੀ ਫਿਲਮ 'ਮੇਰੀ ਪਿਆਰੀ ਬਿੰਦੁ' ਦਾ ਟੀਜ਼ਰ ਰਿਲੀਜ਼ ਹੋ ਚੁੱਕਆ ਹੈ। ਫਿਲਮ 'ਚ ਆਯੁਸ਼ਮਾਨ ਖੁਰਾਨਾ ਇਕ ਲੇਖਕ ਦਾ ਕਿਰਦਾਰ ਨਿਭਾਅ ਰਹੇ ਹਨ ਅਤੇ ਪਰਿਣੀਤੀ ਇਕ ਸਿੰਗਰ ਦਾ ਕਿਰਦਾਰ ਨਿਭਾਅ ਰਹੀ ਹੈ। ਟੀਜ਼ਰ ਨੂੰ ਦੇਖ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਫਿਲਮ ਇਕ ਕਿਉਟ ਜਿਹੀ ਲਵ ਸਟੋਰੀ 'ਤੇ ਆਧਾਰਿਤ ਹੋਵੇਗੀ। ਆਯੁਸ਼ਮਾਨ ਟੀਜ਼ਰ 'ਚ ਪੂਰੀ ਤਰ੍ਹਾਂ ਲੇਖਕ ਦੇ ਰੂਪ 'ਚ ਦਿਖਾਈ ਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਫਿਲਮ 'ਮੇਰੀ ਪਿਆਰੀ ਬਿੰਦੁ' ਦਾ ਪਹਿਲਾਂ ਪੋਸਟਰ ਰਿਲੀਜ਼ ਕੀਤਾ ਗਿਆ ਸੀ। ਜਿਸ ਦੀ ਲੋਕਾਂ ਨੇ ਕਾਫੀ ਤਾਰੀਫ ਕੀਤੀ ਸੀ। ਫਿਲਮ ਨੂੰ 12 ਮਈ ਨੂੰ ਰਿਲੀਜ਼ ਕੀਤਾ ਜਾਵੇਗਾ। ਅਕਸ਼ੇ ਰਾਏ ਇਸ ਫਿਲਮ 'ਚ ਡਾਇਰੈਕਸ਼ਨ 'ਚ ਡੈਬਿਓ ਕਰ ਰਹੇ ਹਨ। ਇਸ ਤੋਂ ਇਲਾਵਾ ਇਨ੍ਹੀਂ ਦਿਨੀ ਪਰਿਣੀਤੀ ਰੋਹਿਤ ਸੈੱਟੀ ਦੀ ਫਿਲਮ 'ਗੋਲਮਾਲ ਅਗੇਨ' 'ਚ ਨਜ਼ਰ ਆ ਰਹੇ ਹਨ।


Tags: Ayushmann Khurrana Parineeti Chopra Meri Pyaari Bindu Golmaal Again ਪਰਿਣੀਤੀ ਚੋਪੜਾ ਆਯੁਸ਼ਮਾਨ ਖੁਰਾਨਾ