FacebookTwitterg+Mail

ਦਿਲ ਨੂੰ ਛੂਹ ਲਵੇਗਾ ਆਯੂਸ਼ਮਾਨ ਤੇ ਪਰਿਣੀਤੀ ਸਟਾਰਰ 'ਮੇਰੀ ਪਿਆਰੀ ਬਿੰਦੂ' ਦਾ ਟਰੇਲਰ

03 April, 2017 04:58:40 PM

ਮੁੰਬਈ— ਬਾਲੀਵੁੱਡ ਦੀ ਇਸ ਸਾਲ ਦੀ ਕਿਊਟ ਲਵਸਟੋਰੀ ਫਿਲਮ 'ਮੇਰੀ ਪਿਆਰੀ ਬਿੰਦੂ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ 'ਚ ਪਰਿਣੀਤੀ ਚੋਪੜਾ ਅਤੇ ਆਯੁਸ਼ਮਾਨ ਖੁਰਾਨਾ ਪ੍ਰਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਟਰੇਲਰ 'ਚ ਉਨ੍ਹਾਂ ਦੇ ਬੱਚਪਨ ਦੀ ਪਹਿਲੀ ਮੁਲਾਕਾਤ ਦੀ ਕਹਾਣੀ ਬਾਰੇ ਦੱਸਿਆ ਗਿਆ ਹੈ। ਇਸ ਫਿਲਮ ਨੂੰ 12 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਯਸ਼ਰਾਜ ਬੈਨਰ ਹੇਠ ਬਣ ਰਹੀ ਫਿਲਮ 'ਮੇਰੀ ਪਿਆਰੀ ਬਿੰਦੂ' ਦਾ ਨਿਰਦੇਸ਼ਕ ਅਕਸ਼ੇ ਰਾਏ ਕਰ ਰਹੇ ਹਨ। ਬੀਤੇ ਦਿਨੀਂ ਹੀ ਇਸ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬਾਰ ਬਾਰ ਦੇਖਿਆ ਗਿਆ ਸੀ। ਹਾਲ ਹੀ 'ਚ ਪਰਿਣੀਤੀ ਵੱਲੋਂ ਗਾਇਆ ਗਿਆ ਇਸ ਫਿਲਮ ਦੇ ਇਕ ਗੀਤ ਨੂੰ ਰਿਲੀਜ਼ ਕੀਤਾ ਗਿਆ ਸੀ। ਇਹ ਇਕ ਰੋਮਾਂਟਿਕ ਟਰੈਕ ਹੈ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।


Tags: Meri Pyaari Bindu Ayushmann Khurrana Parineeti Chopra Trailer ਮੇਰੀ ਪਿਆਰੀ ਬਿੰਦੂ ਆਯੁਸ਼ਮਾਨ