FacebookTwitterg+Mail

ਫਿਲਮ 'ਮੇਰੀ ਪਿਆਰੀ ਬਿੰਦੂ' ਦਾ ਦੂਜਾ ਟਰੇਲਰ ਹੋਇਆ ਰਿਲੀਜ਼

04 April, 2017 05:54:35 PM

ਮੁੰਬਈ— ਯਸ਼ਰਾਜ ਬੈਨਰ ਹੇਠ ਬਣ ਰਹੀ ਫਿਲਮ 'ਮੇਰੀ ਪਿਆਰੀ ਬਿੰਦੂ' ਦਾ ਬੀਤੇ ਦਿਨੀਂ ਪੋਸਟਰ, ਇਕ ਗੀਤ, ਅਤੇ ਪਹਿਲੇ ਟਰੇਲਰ ਤੋਂ ਬਾਅਦ ਇਸ ਦਾ ਦੂਜਾ ਟਰੇਲਰ ਵੀ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਪਹਿਲਾਂ ਟਰੇਲਰ ਸੋਮਵਾਰ ਨੂੰ ਰਿਲੀਜ਼ ਕੀਤਾ ਗਿਆ ਸੀ। ਯਸ਼ਰਾਜ ਬੈਨਰ 'ਚ ਬਣ ਰਹੀ ਇਹ ਫਿਲਮ 2017 ਦੀ ਲਵਸਟੋਰੀ ਫਿਲਮ ਸਾਬਤ ਹੋ ਸਕਦੀ ਹੈ। ਇਸ ਫਿਲਮ 'ਚ ਬਾਲੀਵੁੱਡ ਅਭਿਨੇਤਾ ਆਯੂਸ਼ਮਾਨ ਖੁਰਾਨਾ ਅਤੇ ਪਰਿਣੀਤੀ ਚੋਪੜਾ ਦੀ ਜੋੜੀ ਨੂੰ ਪਰਦੇ 'ਤੇ ਇਕੱਠੇ ਦੇਖ ਪਾਉਗੇ।ਜ਼ਿਕਰਯੋਗ ਹੈ ਕਿ ਫਿਲਮ 'ਮੇਰੀ ਪਿਆਰੀ ਬਿੰਦੂ' ਦੇ ਇਸ ਟਰੇਲਰ 'ਚ ਤੁਸੀਂ ਆਯੂਸ਼ ਦੀ ਇਕ ਸ਼ਰਾਰਤੀ ਝਲਕ ਦੇਖਣ ਨੂੰ ਮਿਲੀ ਹੈ। ਇਸ ਫਿਲਮ ਦਾ ਨਿਰਦੇਸ਼ਕ ਅਕਸ਼ੇ ਰਾਏ ਨੇ ਕੀਤਾ ਹੈ। 'ਮੇਰੀ ਪਿਆਰੀ ਬਿੰਦੂ' ਦੇ ਟਰੇਲਰ ਨੂੰ ਦੇਖ ਕੇ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਫਿਲਮ 'ਚ ਰੋਮਾਂਟਿਕ ਕਾਮੇਡੀ ਨਜ਼ਰ ਆਵੇਗੀ।


Tags: Ayushmann Khurrana Parineeti Chopra Meri Pyaari Bindu romantic ਮੇਰੀ ਪਿਆਰੀ ਬਿੰਦੂ ਲਵਸਟੋਰੀ