FacebookTwitterg+Mail

ਜਦੋਂ ਐਡਲਟ ਸਟਾਰ ਮੀਆ ਖਲੀਫਾ ਨੇ ਇਸ ਖੇਡ ਨੂੰ ਦੱਸਿਆ ਸ਼ਰਮਨਾਕ, ਤਾਂ ਗੁੱਸੇ 'ਚ ਲੋਕਾਂ ਨੇ ਕੀਤੇ ਭੱਦੇ ਕੁਮੈਂਟਸ

mia khalifa
12 December, 2017 01:17:58 PM

ਮੁੰਬਈ(ਬਿਊਰੋ)— ਸਾਬਕਾ ਐਡਲਟ ਸਟਾਰ ਮੀਆ ਖਲੀਫਾ ਆਪਣੇ ਬਿਆਨਾਂ ਕਾਰਨ ਹਮੇਸ਼ਾ ਚਰਚਾ ਵਿਚ ਹੈ। ਉਸ ਦੇ ਬਿਆਨ ਨੇ ਉਸ ਨੂੰ ਸੁਰਖੀਆਂ ਵਿਚ ਲੈ ਆਂਦਾ ਹੈ। ਮੀਆ ਨੇ ਪ੍ਰੋਫੈਸ਼ਨਲ ਰੈਸਲਿੰਗ WWE ਨੂੰ ਸ਼ਰਮਨਾਕ ਦੱਸਿਆ ਹੈ। ਉਸ ਦੇ ਇਸ ਬਿਆਨ ਤੋਂ ਬਾਅਦ ਕਈ ਲੋਕਾਂ ਨੇ ਉਸ ਦੀ ਆਲੋਚਨਾ ਵੀ ਕੀਤੀ ਹੈ, ਉੱਥੇ ਹੀ ਸਾਬਕਾ WWE ਰੈਸਲਰ ਹਰਿਕੇਨ ਹੇਲਮ ਨੇ ਮੀਆਂ ਨੂੰ ਇਨ੍ਹਾਂ ਦੇ ਬਿਆਨ 'ਤੇ ਕਰਾਰਾ ਜਵਾਬ ਦਿੱਤਾ ਹੈ। ਦੱਸ ਦੇਈਏ, ਇਨੀਂ ਦਿਨੀਂ ਮੀਆ ਇਕ ਯੂਟਿਊਬ ਸ਼ੋਅ 'ਆਉਂਟ ਆਫ਼ ਬਾਉਂਡ' ਹੋਸਟ ਕਰ ਰਹੀ ਹੈ।

ਯੂਟਿਊਬ ਸ਼ੋਅ 'ਆਉਂਟ ਆਫ ਬਾਉਂਡ' ਵਿਚ ਯੂ. ਐੱਫ. ਸੀ. ਫਾਇਟਰ ਰਾਂਡਾ ਰਾਸੀ ਦੇ WWE ਵਿਚ ਜਾਣ ਨੂੰ ਲੈ ਕੇ ਮੀਆਂ ਨਰਾਜ ਸੀ, ਇਸ ਲਈ ਉਸ ਨੇ ਇਸ ਖੇਡ ਨੂੰ ਸ਼ਰਮਨਾਕ ਦੱਸਿਆ। ਆਪਣੇ ਸ਼ੋਅ ਵਿਚ ਬੋਲਦੇ ਹੋਏ ਮੀਆ ਨੇ ਕਿਹਾ ਕਿ WWE ਵਿਚ ਰਾਂਡਾ ਰਾਸੀ ਦਾ ਕਰੀਅਰ ਖਤਮ ਹੋਣ ਵਾਲਾ ਹੈ। ਇਸ ਲਈ ਇਸ ਖੇਡ ਨੂੰ ਲੈ ਕੇ ਮੇਰੇ ਮਨ ਵਿਚ ਕੋਈ ਸਨਮਾਨ ਨਹੀਂ ਹੈ। ਨਾਲ ਹੀ ਮੀਆ ਨੇ ਇਹ ਵੀ ਕਿਹਾ ਕਿ ਇਹ ਅਸਲੀ ਖੇਡ ਨਹੀਂ ਹੈ, ਸਗੋਂ ਇਕ ਸ਼ਰਮਨਾਕ ਖੇਡ ਹੈ। ਜਦੋਂ ਮੀਆਂ ਇਹ ਗੱਲ ਕਹਿ ਰਹੀ ਸੀ ਤਾਂ ਉਸ ਦੇ ਕੋ-ਹੋਸਟ ਨੇ ਮੀਆਂ ਦੇ ਠੀਕ ਉਲਟ ਬਿਆਨ ਦਿੱਤਾ।

Punjabi Bollywood Tadka
ਮੀਆ ਦੇ ਕੋ-ਹੋਸਟ ਜਿਲਬਰਟ ਅਰੇਨਾਸ ਨੇ ਕਿਹਾ ਕਿ, ਰਾਸੀ ਦਾ ਫੀਲਡ ਬਦਲਣਾ ਉਨ੍ਹਾਂ ਦੇ ਕਰੀਅਰ ਲਈ ਕਾਫੀ ਫਾਇਦੇਮੰਦ ਹੋ ਸਕਦਾ ਹੈ। ਆਪਣੇ ਕੋ-ਹੋਸਟ ਦੀ ਗੱਲ ਸੁਣਕੇ ਮੀਆਂ ਨੇ ਕਿਹਾ ਕਿ ਇਹ ਕਾਫੀ ਸ਼ਰਮਨਾਕ ਵੀ ਹੈ, ਇਹ ਇਕ ਅਸਲ ਫਾਇਟ ਤੋਂ ਨਿਕਲਕੇ ਯੂਨਿਟਾਰਡ (ਡਰੈੱਸ) ਪਾ ਕੇ ਇਕ ਨਕਲੀ ਫਾਇਟ ਦਾ ਹਿੱਸਾ ਬਨਣਾ ਹੈ। ਮੀਆਂ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਵਿਚ ਉਸ ਦੀ ਕਾਫੀ ਆਲੋਚਨਾ ਹੋਈ ਹੈ।

Punjabi Bollywood Tadka
ਸਾਬਕਾ WWE ਰੈਸਲਰ ਹਰਿਕੇਨ ਹੇਲਮ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਉਹ ਇਸ ਗੱਲ ਤੋਂ ਕਾਫੀ ਦੁੱਖੀ ਹੈ ਕਿ ਸਾਬਕਾ ਐਡਲਟ ਸਟਾਰ ਪ੍ਰੋ ਰੈਸਲਿੰਗ ਦਾ ਸਨਮਾਨ ਨਹੀਂ ਕਰਦੀ ਹੈ। ਹੇਲਮ ਕਹਿੰਦੇ ਹਨ ਕਿ ਇਹ ਮੀਆ ਦੀ ਆਪਣੀ ਨਿੱਜੀ ਰਾਏ ਹੈ ਪਰ WWE ਵਿਚ ਉਸ ਦੇ ਸਰੀਰ ਦੀ ਖੂਬ ਕੁਟਾਈ ਹੁੰਦੀ ਹੈ। ਮੀਆ 24 ਸਾਲ ਦੀ ਹੈ ਅਤੇ ਫਿਲਹਾਲ ਉਹ ਇਕ ਸਪੋਰਟਸ ਰਿਪੋਰਟਰ ਹੈ, ਇਸ ਤੋਂ ਪਹਿਲਾਂ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਐਡਲਟ ਇੰਡਸਟਰੀ ਤੋਂ ਸ਼ੁਰੂ ਕੀਤੀ ਸੀ। ਇਨੀਂ ਦਿਨੀਂ ਮੀਆ ਸਾਬਕਾ ਬਾਸਕੇਟਬਾਲ ਖਿਡਾਰੀ ਜਿਲਬਰਟ ਅਰੇਨਸ ਦੇ ਨਾਲ ਯੂਟਿਊਬ ਚੈਨਲ 'ਤੇ ਅਮੇਰਿਕਨ ਸਪੋਰਟਸ ਸ਼ੋਅ 'ਆਉਂਟ ਆਫ਼ ਬਾਉਂਡਸ' ਹੋਸਟ ਕਰ ਰਹੀ ਹੈ।

Punjabi Bollywood Tadka
ਦੱਸ ਦੇਈਏ ਕਿ ਅਦਾਕਾਰ ਵਰੁਣ ਧਵਨ WWE ਦੇ ਜਬਰਦਸਤ ਫੈਨ ਹਨ। ਉਹ ਹਾਲ ਹੀ 'ਚ ਆਪਣੇ ਵਿਅਸਤ ਸ਼ੈਡਿਊਲ 'ਚੋਂ ਸਮਾਂ ਕੱਢਕੇ WWE ਦੇ ਇਵੈਂਟ ਵਿਚ ਪਹੁੰਚੇ ਅਤੇ ਕਈ ਸਟਾਰਸ ਨਾਲ ਮੁਲਾਕਾਤ ਕੀਤੀ। ਇਹ ਇਵੈਂਟ ਦਿੱਲੀ ਵਿਚ ਹੋਇਆ ਸੀ। ਟ੍ਰਿਪਲ ਐੱਚ ਦੇ ਭਾਰਤ ਵਿਚ ਕਾਫੀ ਫੈਨਜ਼ ਹਨ ਅਤੇ ਵਰੁਣ ਵੀ ਇਸ ਵਿਚ ਸ਼ਾਮਲ ਹੈ। ਵਰੁਣ ਨੇ ਇਵੈਂਟ ਵਿਚ ਟ੍ਰਿਪਲ ਐੱਚ, ਜਿੰਦਰ ਮਹਲ, ਸਸ਼ਾ ਬੈਂਕਸ ਨੂੰ ਭੇਂਟ ਕੀਤੀ ਅਤੇ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ।

Punjabi Bollywood Tadka


Tags: Mia Khalifa Varun DhawanWWE StarGregory HelmsTrolledਮੀਆਂ ਖਲੀਫਾ