FacebookTwitterg+Mail

ਸਪੈਸ਼ਲ ਐਪੀਸੋਡ ਲਈ ਮੀਕਾ ਸਿੰਘ ਨੂੰ ਮੇਕਰਜ਼ ਵਲੋਂ ਦਿੱਤੀ ਗਈ ਇੰਨੀ ਮੋਟੀ ਰਕਮ

mika singh
22 August, 2017 01:52:43 PM

ਮੁੰਬਈ— ਟੀ. ਵੀ. ਦਾ ਮਸ਼ਹੂਰ ਸੀਰੀਅਲ 'ਇਸ ਪਿਆਰ ਕੋ ਕਿਆ ਨਾਮ ਦੂੰ' 'ਚ ਇਨ੍ਹੀਂ ਦਿਨੀਂ ਅਦਵੇ ਅਤੇ ਚਾਂਦਨੀ ਦੇ ਸੰਗੀਤ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸੀਰੀਅਲ 'ਚ ਸੰਗੀਤ ਸੈਰੇਮਨੀ ਨੂੰ ਸਪੈਸ਼ਲ ਬਣਾਉਣ ਲਈ ਮੇਕਰਸ ਨੇ ਮਸ਼ਹੂਰ ਸਿੰਗਰ ਮੀਕਾ ਸਿੰਘ ਨੂੰ ਪਰਫਾਰਮ ਕਰਨ ਲਈ ਬੁਲਾਇਆ। ਮੀਡੀਆ ਰਿਪੋਰਟਸ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੀਕਾ ਸਿੰਘ ਨੂੰ ਇਕ ਐਪੀਸੋਡ ਦਾ ਹਿੱਸਾ ਬਣਨ ਲਈ ਕਾਫੀ ਮੋਟੀ ਰਕਮ ਚੁਕਾਈ ਗਈ ਹੈ।
ਸੂਤਰਾਂ ਮੁਤਾਬਕ ਸੰਗੀਤ ਦੀ ਸੈਰੇਮਨੀ 'ਚ ਸਪੈਸ਼ਲ ਐਪੀਸੋਡ ਦੀ ਸ਼ੂਟਿੰਗ ਮਹਿਜ਼ 6 ਘੰਟੇ 'ਚ ਪੂਰੀ ਹੋ ਗਈ ਪਰ ਇਸ 6 ਘੰਟੇ ਲਈ ਮੇਕਰਸ ਨੇ ਮੀਕਾ ਸਿੰਘ ਨੂੰ ਕਾਫੀ ਵੱਡੀ ਰਕਮ ਚੁੱਕਾਈ। ਮਿਕਾ ਸਿੰਘ ਨੇ ਇਸ ਸਪੈਸ਼ਲ ਸ਼ੂਟ ਦੌਰਾਨ 'ਅੱਜ ਕੀ ਪਾਰਟੀ' ਅਤੇ 'ਸੁਬਹ ਹੋਣੇ ਨਾ ਦੇ' ਸੰਗੀਤ ਸੈਰੇਮਨੀ 'ਚ ਚਾਰ ਚੰਨ ਲਗਾਏ ਸੀ। ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਮੇਕਰਸ ਨੇ ਮੀਕਾ ਸਿੰਘ ਨੂੰ ਇਸ ਐਪੀਸੋਡ ਲਈ 25 ਲੱਖ ਰੁਪਏ ਫੀਸ ਦੇ ਤੌਰ 'ਤੇ ਦਿੱਤੇ ਹਨ। ਤੁਹਾਨੂੰ ਇਹ ਦੱਸ ਦੇਈਏ ਕਿ ਮਸ਼ਹੂਰ ਅਭਿਨੇਤਾ ਬਰੁਣ ਸੋਬਤੀ ਅਦਵੇ ਅਤੇ ਸ਼ਿਵਾਨੀ ਤੋਮਰ ਚਾਂਦਨੀ ਦਾ ਕਿਰਦਾਰ ਨਿਭਾਅ ਰਹੀ ਹੈ। ਇਨ੍ਹਾਂ ਦੋਵਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।


Tags: Punjabi singer Mika Singh Fee episode Iss Pyaar Ko Kya Naam Doon ਮੀਕਾ ਸਿੰਘ ਸਿੰਗਰ