FacebookTwitterg+Mail

ਹਾਲੀਵੁੱਡ ਗਾਇਕਾ ਮਾਇਲੀ ਸਾਇਰਸ ਨੇ ਘਰ 'ਚ ਕੀਤੀ ਲਕਸ਼ਮੀ ਪੂਜਾ, ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ

    1/7
06 February, 2017 10:12:24 PM
ਲਾਸ ਏਂਜਲਸ— ਹਾਲੀਵੁੱਡ ਗਾਇਕਾ ਮਾਇਲੀ ਸਾਇਰਸ ਨੇ ਆਪਣੇ ਘਰ 'ਚ ਲਕਸ਼ਮੀ ਪੂਜਾ ਕੀਤੀ। ਇਸ ਦੌਰਾਨ ਉਸ ਨੇ ਮਾਂ ਲਕਸ਼ਮੀ ਨੂੰ ਫਲ ਤੇ ਕੜ੍ਹਾ ਦਾ ਭੋਗ ਲਗਾਇਆ ਤੇ ਅਗਰਬੱਤੀ ਤੇ ਦੀਵੇ ਵੀ ਜਲਾਏ। ਪੂਜਾ ਦੀ ਤਸਵੀਰ ਉਸ ਨੇ ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਤਸਵੀਰ 'ਚ ਮਾਇਲੀ ਸਾਇਰਸ ਦੇ ਗੁਰੂ ਵੀ ਨਜ਼ਰ ਆ ਰਹੇ ਹਨ। ਮਾਇਲੀ ਨੇ ਘਰ ਦੇ ਹਾਲ ਨੂੰ ਫੁੱਲਾਂ ਨਾਲ ਸਜਾਇਆ ਤੇ ਫਿਰ ਵਿਧੀ-ਵਿਧਾਨ ਨਾਲ ਪੂਜਾ ਕੀਤਾ। ਇਸ ਲਈ ਉਸ ਨੇ ਪੰਡਿਤ ਵੀ ਬੁਲਾਇਆ।
ਪੌਪ ਗਾਇਕਾ ਤੇ ਲੇਖਿਕਾ ਮਾਇਲੀ ਸਾਇਰਸ ਦਾ ਜਨਮ 23 ਨਵੰਬਰ 1991 ਨੂੰ ਫਰੈਂਕਲਿਨ, ਅਮਰੀਕਾ 'ਚ ਹੋਇਆ। 25 ਸਾਲ ਦੀ ਮਾਇਲੀ ਡਿਜ਼ਨੀ ਚੈਨਲ ਸੀਰੀਜ਼ ਹੈਨਾ ਮੌਂਟੇਨਾ 'ਚ ਮੁੱਖ ਭੂਮਿਕਾ ਲਈ ਖਾਸ ਰੂਪ ਨਾਲ ਜਾਣੀ ਜਾਂਦੀ ਹੈ। ਮਾਇਲੀ 9 ਸਾਲ ਦੀ ਉਮਰ ਤੋਂ ਹੀ ਅਦਾਕਾਰੀ 'ਚ ਰੁਚੀ ਦਿਖਾਉਣ ਲੱਗੀ ਸੀ। ਉਸ ਨੇ 2003 'ਚ ਟਿਮ ਬਰਟਨ ਦੀ 'ਬਿੱਗ ਫਿਸ਼' 'ਚ ਯੰਗ ਰੁਥੀ ਦੀ ਭੂਮਿਕਾ ਨਿਭਾਈ ਤੇ ਡੈਸਟਿਨੀ ਸਾਇਰਸ ਦੇ ਨਾਂ ਨਾਲ ਪ੍ਰਸਿੱਧ ਹੋ ਗਈ।
ਮਾਇਲੀ ਨੂੰ ਪੇਟਾ ਨੇ 2015 ਦੀ 'ਸੈਕਸੀਐਸਟ ਵੈਜੀਟੇਰੀਅਨ ਸੈਲੇਬ੍ਰਿਟੀ' ਦਾ ਖਿਤਾਬ ਦਿੱਤਾ ਸੀ। 24 ਸਾਲਾ ਮਾਇਲੀ ਨੇ ਇਸ ਲਿਸਟ 'ਚ 100 ਹੋਰ ਸੈਲੇਬ੍ਰਿਟੀਜ਼ ਨੂੰ ਪਿੱਛੇ ਛੱਡ ਕੇ ਇਹ ਖਿਤਾਬ ਆਪਣੇ ਨਾਂ ਕੀਤਾ ਸੀ। 2008 'ਚ 25 ਮਿਲੀਅਨ ਡਾਲਰ ਦੀ ਜਾਇਦਾਦ ਨਾਲ ਮਾਇਲੀ ਫੋਰਬਸ ਮੈਗਜ਼ੀਨ ਦੀ 100 ਟੌਪ ਸੈਲੇਬ੍ਰਿਟੀਜ਼ ਲਿਸਟ 'ਚ 35ਵੇਂ ਨੰਬਰ 'ਤੇ ਹੈ।

Tags: Miley Cyrus Lakshmi Puja Instagram Hollywood Singer ਮਾਇਲੀ ਸਾਇਰਸ ਲਕਸ਼ਮੀ ਪੂਜਾ