FacebookTwitterg+Mail

'ਭਾਗ ਮਿਲਖਾ ਭਾਗ' ਦੇ ਸੀਕਵਲ 'ਚ ਪਤਨੀ ਦੀ ਸਲਾਹ ਨਾਲ ਕੰਮ ਕਰੇਗਾ : ਮਿਲਖਾ ਸਿੰਘ

milkha singh
19 December, 2016 12:17:44 PM
ਮੁੰਬਈ— 'ਫਲਾਈਂਗ ਸਿੱਖ' ਆਖੇ ਜਾਣ ਵਾਲੇ ਮਿਲਖਾ ਸਿੰਘ ਨੇ ਫਿਲਮ 'ਭਾਗ ਮਿਲਖਾ ਭਾਗ' ਨਾਲ ਦੁਨੀਆ ਭਰ ਦੇ ਦਰਸ਼ਕਾਂ ਨੂੰ ਪ੍ਰੇਰਿਤ ਕੀਤਾ ਸੀ। ਸ਼ਾਇਦ ਮਿਲਖਾ ਸਿੰਘ ਨੂੰ ਲੱਗ ਰਿਹਾ ਹੈ ਇਸ ਫਿਲਮ 'ਚ ਕੁਝ ਕਮੀ ਰਹਿ ਗਈ ਸੀ। ਮਿਲਖਾ ਸਿੰਘ ਨੇ ਦੱਸਿਆ ਹੈ ਕਿ, 'ਮੇਰੀ ਪਤਨੀ ਇਸ ਫਿਲਮ ਤੋਂ ਕਾਫੀ ਗੁੱਸੇ ਹੈ।'
ਜ਼ਿਕਰਯੋਗ ਹੈ ਕਿ ਇਕ ਇੰਟਰਵਿਊ ਦੌਰਾਨ ਮਿਲਖਾ ਸਿੰਘ ਨੇ ਦੱਸਿਆ ਹੈ ਕਿ, 'ਫਿਲਮ 'ਭਾਗ ਮਿਲਖਾ ਭਾਗ' ਦੇ ਸੀਕਵਲ ਲਈ ਮੈਨੂੰ ਅਪਰੋਚ ਕੀਤਾ ਗਿਆ ਹੈ ਪਰ ਜ਼ਰੂਰੀ ਨਹੀਂ ਕਿ ਇਸ ਲਈ ਮੈਂ ਹਾਂ ਕਰਾਂ ਕਿਉਂਕਿ ਪਹਿਲੀ ਫਿਲਮ 'ਚ ਮੇਰੀ ਪਤਨੀ ਨੂੰ ਨਹੀਂ ਵਿਖਾਇਆ ਗਿਆ ਸੀ, ਜਿਸ ਕਾਰਨ ਉਹ ਕਾਫੀ ਗੁੱਸੇ ਹੈ। ਮੈਂ ਆਪਣੀ ਪਤਨੀ ਨਾਲ ਸਲਾਹ ਮਸ਼ਵਰਾ ਕਰਕੇ ਹੀ ਇਸ ਅਗਲੀ ਫਿਲਮ ਲਈ ਹਾਂ ਕਰਾਂਗਾ।' ਉਂਝ ਇਸ ਫਿਲਮ ਦੀ ਰਿਲੀਜ਼ਿੰਗ ਦੇ ਸਮੇਂ ਤਾਂ ਮਿਲਖਾ ਸਿੰਘ ਕਾਫੀ ਖੁਸ਼ ਨਜ਼ਰ ਆ ਰਿਹਾ ਸੀ ਪਰ ਇਸ ਵਾਰ ਉਹ ਜੋ ਵੀ ਕਰੇਗਾ ਆਪਣੀ ਪਤਨੀ ਦੀ ਇਜਾਜ਼ਤ ਨਾਲ ਹੀ ਕਰੇਗਾ।

Tags: ਮਿਲਖਾ ਸਿੰਘਭਾਗ ਮਿਲਖਾ ਭਾਗਸੀਕਵਲMilkha SinghBhaag Milkha Bhaag sequel