FacebookTwitterg+Mail

Pics : ਏਅਰਪੋਰਟ 'ਤੇ ਬੇਬੀ ਬੰਪ ਫਲਾਂਟ ਕਰਦੀ ਦਿਖੀ ਮੀਰਾ ਰਾਜਪੂਤ

mira rajput
22 May, 2018 07:05:04 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਨੂੰ ਪਤਨੀ ਮੀਰਾ ਰਾਜਪੂਤ ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਸ਼ਾਹਿਦ ਅਤੇ ਮੀਰਾ ਕਾਫੀ ਖੂਬਸੂਰਤ ਲੱਗ ਰਹੇ ਹਨ। ਜਾਣਕਾਰੀ ਮੁਤਾਬਕ ਦੋਵੇਂ ਦਿੱਲੀ ਲਈ ਰਵਾਨਾ ਹੋਏ ਹਨ ਪਰ ਇਸ ਮੌਕੇ ਸ਼ਾਹਿਦ ਅਤੇ ਮੀਰਾ ਦੀ ਬੇਟੀ ਮੀਸ਼ਾ ਨਹੀਂ ਦਿਖਾਈ ਦਿੱਤੀ।

Punjabi Bollywood Tadka
ਇਹ ਤਸਵੀਰਾਂ ਉਦੋਂ ਕਲਿਕ ਕੀਤੀਆਂ ਗਈਆਂ ਹਨ, ਜਦੋਂ ਦੋਵੇਂ ਮੁੰਬਈ ਏਅਰਪੋਰਟ 'ਤੇ ਪਹੁੰਚੇ ਸਨ। ਇਸ ਦੌਰਾਨ ਸ਼ਾਹਿਦ ਵ੍ਹਾਈਟ ਸ਼ਰਟ ਅਤੇ ਬਲੂ ਜੀਨਸ 'ਚ ਦਿਖਾਈ ਦਿੱਤੇ, ਉੱਥੇ ਹੀ ਮੀਰਾ ਟ੍ਰਡੀਸ਼ਨਲ ਲੁੱਕ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਇਨ੍ਹਾਂ ਤਸਵੀਰਾਂ 'ਚ ਮੀਰਾ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਸੀ।

Punjabi Bollywood Tadka
ਦਰਸਅਲ, ਸ਼ਾਹਿਦ ਕਪੂਰ ਨੇ ਖੁਦ ਇਹ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਪ੍ਰੈਗਨੈਂਟ ਹੈ। ਇਹ ਜਾਣਕਾਰੀ ਸ਼ਾਹਿਦ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਰਾਹੀਂ ਸ਼ੇਅਰ ਕੀਤੀ ਸੀ।

Punjabi Bollywood Tadka
ਦੱਸਣਯੋਗ ਹੈ ਕਿ 7 ਜੁਲਾਈ, 2015 ਨੂੰ ਸ਼ਾਹਿਦ ਅਤੇ ਮੀਰਾ ਦੋਵੇਂ ਵਿਆਹ ਦੇ ਬੰਧਨ 'ਚ ਬੱਝੇ ਸਨ। ਸ਼ਾਹਿਦ ਅਤੇ ਮੀਰਾ ਦੀ ਬੇਟੀ ਦਾ ਜਨਮ ਅਗਸਤ 2016 'ਚ ਹੋਇਆ ਸੀ। ਫਿਲਮਾਂ ਦੀ ਗੱਲ ਕਰੀਏ ਤਾਂ ਸ਼ਾਹਿਦ ਜਲਦ ਹੀ ਆਪਣੀ ਆਉਣ ਵਾਲੀ ਫਿਲਮ 'ਬੱਤੀ ਗੂਲ ਮੀਟਰ ਚਾਲੂ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਸ਼ਾਹਿਦ ਤੋਂ ਇਲਾਵਾ ਸ਼ਰਧਾ ਕਪੂਰ ਅਤੇ ਯਾਮੀ ਗੌਤਮ ਅਹਿਮ ਭੂਮਿਕਾ 'ਚ ਹਨ।

Punjabi Bollywood TadkaPunjabi Bollywood TadkaPunjabi Bollywood Tadka


Tags: Shahid Kapoor Mira Rajput Misha Airport Baby Bump Bollywood Actor

Edited By

Kapil Kumar

Kapil Kumar is News Editor at Jagbani.