FacebookTwitterg+Mail

ਮਿਸ ਪੂਜਾ ਨੇ ਬਣਾਇਆ ਅਜਿਹਾ ਵਰਲਡ ਰਿਕਾਰਡ, ਜਿਸ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹੋਵੇਗਾ ਮਾਣ

miss pooja creates a new world record
25 November, 2017 03:04:52 PM

ਜਲੰਧਰ (ਬਿਊਰੋ)— ਮਿਸ ਪੂਜਾ ਨੇ ਆਪਣੇ ਨਾਂ ਇਕ ਵਰਲਡ ਰਿਕਾਰਡ ਦਰਜ ਕਰਵਾ ਲਿਆ ਹੈ, ਜਿਸ 'ਤੇ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਮਾਣ ਹੋਵੇਗਾ। ਅਸਲ 'ਚ ਮਿਸ ਪੂਜਾ ਨੇ ਕਿਸੇ ਸਿੰਗਰ ਵਲੋਂ ਸਭ ਤੋਂ ਵੱਧ ਮਿਊਜ਼ਿਕ ਵੀਡੀਓਜ਼ ਸ਼ੂਟ ਕਰਨ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਖੁਦ ਮਿਸ ਪੂਜਾ ਨੇ ਆਪਣੇ ਕਰੀਅਰ ਦੀ 833ਵੀਂ ਵੀਡੀਓ ਦੀ ਸ਼ੂਟਿੰਗ ਸਮੇਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕਰਕੇ ਦਿੱਤੀ ਹੈ।

ਤਸਵੀਰ ਸਾਂਝੀ ਕਰਦਿਆਂ ਮਿਸ ਪੂਜਾ ਨੇ ਲਿਖਿਆ, 'ਮੇਰੇ ਕਰੀਅਰ ਦੀ 833ਵੀਂ ਵੀਡੀਓ ਦੀ ਸ਼ੂਟਿੰਗ ਜਲੰਧਰ 'ਚ ਹੋ ਰਹੀ ਹੈ। ਪੋਸਟਰ ਜਲਦ ਰਿਲੀਜ਼ ਹੋਵੇਗਾ। ਤੁਹਾਡੀਆਂ ਦੁਆਵਾਂ ਦੀ ਲੋੜ ਹੈ। ਵਾਹਿਗੁਰੂ ਤੇਰਾ ਲੱਖ-ਲੱਖ ਸ਼ੁਕਰ ਹੈ ਜੀ।'
ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਮਿਸ ਪੂਜਾ ਨੇ ਆਪਣੇ ਨਾਂ ਕੋਈ ਰਿਕਾਰਡ ਦਰਜ ਕਰਵਾਇਆ ਹੋਵੇ। ਇਸ ਤੋਂ ਪਹਿਲਾਂ ਵੀ ਮਿਸ ਪੂਜਾ ਇਕ ਸਾਲ 'ਚ 1500 ਗੀਤ ਰਿਕਾਰਡ ਕਰਨ ਦਾ ਵਰਲਡ ਰਿਕਾਰਡ ਬਣਾ ਚੁੱਕੀ ਹੈ। ਇਸ ਤੋਂ ਇਲਾਵਾ ਉਹ ਇਕ ਦਿਨ 'ਚ ਧਾਰਮਿਕ ਐਲਬਮ ਲਈ 25 ਗੀਤ ਰਿਕਾਰਡ ਕਰਵਾਉਣ ਦਾ ਵਰਲਡ ਰਿਕਾਰਡ ਵੀ ਬਣਾ ਚੁੱਕੀ ਹੈ।
Punjabi Bollywood Tadka
ਮਿਸ ਪੂਜਾ ਨੇ ਸਾਲ 2006 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਡਿਊਟ ਗੀਤਾਂ ਕਰਕੇ ਮਿਸ ਪੂਜਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਪਛਾਣ ਬਣਾਈ ਸੀ। ਆਪਣੇ ਕਰੀਅਰ ਦੌਰਾਨ ਮਿਸ ਪੂਜਾ ਨੇ ਕਈ ਹਿੱਟ ਗੀਤ ਦਿੱਤੇ ਹਨ। ਉਸ ਨੇ ਬਾਲੀਵੁੱਡ 'ਚ ਵੀ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ ਹੈ।
Punjabi Bollywood Tadka


Tags: Miss Pooja World Record JEEJU Female Singer