FacebookTwitterg+Mail

ਮਿਸ ਪੂਜਾ ਤੇ ਹਰੀਸ਼ ਵਰਮਾ ਕੇਸ 'ਚ ਅਗਲੀ ਸੁਣਵਾਈ 7 ਜੁਲਾਈ ਨੂੰ

miss pooja harish verma case
16 May, 2018 06:23:46 PM

ਨੰਗਲ (ਰਾਜਬੀਰ)— ਮਿਸ ਪੂਜਾ ਤੇ ਹਰੀਸ਼ ਵਰਮਾ ਵਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਅੱਜ ਨੰਗਲ ਕੋਰਟ ਨੇ ਅਗਲੀ ਸੁਣਵਾਈ ਦੀ ਤਰੀਕ 7 ਜੁਲਾਈ 2018 ਰੱਖੀ ਹੈ। ਦੱਸਣਯੋਗ ਹੈ ਕਿ ਮਿਸ ਪੂਜਾ ਤੇ ਅਭਿਨੇਤਾ ਹਰੀਸ਼ ਵਰਮਾ ਵਲੋਂ ਚੰਡੀਗੜ੍ਹ ਸਟੇਟ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਮਾਮਲੇ ਨੂੰ ਰੱਦ ਕਰਨ ਦੀ ਮੰਗ ਤੋਂ ਬਾਅਦ ਉਥੇ ਸੁਣਵਾਈ 28 ਮਈ ਰੱਖੀ ਗਈ ਹੈ, ਜਿਸ ਦੇ ਚਲਦਿਆਂ ਇਥੇ ਨੰਗਲ 'ਚ ਇਸ ਮਾਮਲੇ ਦੀ ਅਗਲੀ ਸੁਣਵਾਈ 7 ਜੁਲਾਈ ਨੂੰ ਹੋਵੇਗੀ।
ਦੱਸਣਯੋਗ ਹੈ ਕਿ ਐਡਵੋਕੇਟ ਸੰਦੀਪ ਕੌਸ਼ਲ ਨੇ ਮਿਸ ਪੂਜਾ ਖਿਲਾਫ ਨੰਗਲ ਦੀ ਅਦਾਲਤ 'ਚ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਪੁਲਸ ਨੂੰ ਮਿਸ ਪੂਜਾ 'ਤੇ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਸੰਦੀਪ ਕੌਸ਼ਲ ਮੁਤਾਬਕ ਮਿਸ ਪੂਜਾ ਦੇ ਗੀਤ 'ਜੀਜੂ' 'ਚ ਦਿਖਾਇਆ ਗਿਆ ਹੈ ਕਿ ਇਕ ਔਰਤ ਦਾ ਪਤੀ ਸ਼ਰਾਬ ਪੀ ਕੇ ਘਰ ਆਉਂਦਾ ਹੈ, ਜਿਸ 'ਚ ਉਸ ਨੂੰ ਯਮਰਾਜ ਨਜ਼ਰ ਆਉਂਦਾ ਹੈ।
ਸ਼ਰਾਬ ਦੇ ਨਸ਼ੇ 'ਚ ਧੁੱਤ ਪਤੀ ਦੇ ਹੱਥ 'ਚ ਗਦਾ ਵੀ ਦਿਖਾਇਆ ਗਿਆ ਹੈ, ਜਦੋਂਕਿ ਕਿਸੇ ਵੇਦ, ਪੁਰਾਣ ਜਾਂ ਹੋਰ ਕਿਸੇ ਧਾਰਮਿਕ ਕਿਤਾਬ 'ਚ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਯਮਰਾਜ ਸ਼ਰਾਬ ਪੀਂਦਾ ਹੈ। ਅਜਿਹੇ 'ਚ ਯਮਰਾਜ ਨੂੰ ਸ਼ਰਾਬ ਦੇ ਨਸ਼ੇ 'ਚ ਧੁੱਤ ਦਿਖਾ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਮਿਸ ਪੂਜਾ 'ਤੇ ਲੱਗਾ ਸੀ, ਜਿਸ ਤੋਂ ਬਾਅਦ ਉਸ 'ਤੇ ਮਾਮਲਾ ਦਰਜ ਕੀਤਾ ਗਿਆ ਸੀ।


Tags: Miss Pooja Harish Verma Police Case High Court Punjabi Singer

Edited By

Rahul Singh

Rahul Singh is News Editor at Jagbani.