FacebookTwitterg+Mail

'ਮਿਸ ਯੂਨੀਵਰਸ' ਦੇ ਇਤਿਹਾਸ 'ਚ ਹੋਇਆ ਸੀ ਇੰਨਾ ਵੱਡਾ ਬਲੰਡਰ, ਜੋ ਬਣ ਗਿਆ ਯਾਦਗਾਰ

miss universe 2015
25 September, 2017 04:28:05 PM

ਮੁੰਬਈ (ਬਿਊਰੋ)— ਮਿਸ ਯੂਨੀਵਰਸ 2015 ਬਿਊਟੀ ਕਾਂਟੈਸਟ ਦੀ ਜੇਤੂ ਮਿਸ ਫਿਲੀਪੀਂਸ ਪੀਆ ਅਲੋਂਜੋ ਵੁਟਰਜ਼ਬਾਚ ਨੇ ਬੀਤੇ ਦਿਨ (24 ਸਤੰਬਰ) ਆਪਣਾ ਜਨਮਦਿਨ ਮਨਾਇਆ। ਫਿਲੀਪੀਂਸ ਦੀ ਇਸ ਸੁੰਦਰੀ ਦੀ ਜ਼ਿੰਦਗੀ ਨਾਲ ਜੁੜਿਆ ਇਕ ਅਹਿਮ ਕਿੱਸਾ ਅੱਜ ਵੀ ਸ਼ਾਇਦ ਪੂਰੀ ਦੁਨੀਅÎਾ ਨੂੰ ਯਾਦ ਹੋਵੇ। ਮਿਸ ਯੂਨੀਵਰਸ ਦੇ ਇਤਿਹਾਸ 'ਚ ਜਦੋਂ ਵੀ ਇਸ ਬਿਊਟੀ ਪੇਜੇਂਟ ਨਾਲ ਜੁੜੀ ਕੰਟਰੋਵਰਸੀ ਦਾ ਜ਼ਿਕਰ ਹੋਵੇਗਾ, ਤਾਂ ਸਾਲ 2015 ਦੀ ਮਿਸ ਯੁਨੀਵਰਸ ਪੀਆ ਅਲੋਂਜੋ ਵੁਟਰਜ਼ਬਾਚ ਦਾ ਜ਼ਿਕਰ ਜ਼ਰੂਰ ਹੋਵੇਗਾ। ਆਓ ਜਾਣੀਏ ਕਿ ਆਖਿਰ ਅਜਿਹਾ ਕੀ ਹੋਇਆ ਸੀ ਕਿ ਸਾਲ 2015 ਦਾ ਮਿਸ ਯੂਨੀਵਰਸ ਕਾਂਟੈਸਟ ਯਾਦਗਾਰ ਬਣ ਗਿਆ।
ਜਾਣਕਾਰੀ ਮੁਤਾਬਕ ਲਾਸ ਵੇਗਾਸ 'ਚ ਆਯੋਜਿਤ ਮਿਸ ਯੂਨੀਵਰਸ 2015 ਬਿਊਟੀ ਕਾਂਟੈਸਟ ਦੀ ਜੇਤੂ ਮਿਸ ਫਿਲੀਪੀਂਸ ਪੀਆ ਅਲੋਂਜੋ ਵੁਟਰਜ਼ਬਾਚ ਰਹੀ ਸੀ। ਮਿਸ ਯੂਨੀਵਰਸ ਖਿਤਾਬ ਲਈ 80 ਕਾਂਟੈਸਟ ਵਿਚਾਕਾਰ ਕੜੀ ਟੱਕਰ ਸੀ। ਉਸੇ ਸਮੇਂ ਇਸ ਕਾਂਟੈਸਟ ਨੂੰ ਹੋਸਟ ਕਰ ਰਹੇ ਮੇਜ਼ਬਾਨ ਨੇ ਭੁਲੇਖੇ 'ਚ ਮਿਸ ਕੋਲੰਬੀਆ ਨੂੰ ਜੇਤੂ ਐਲਾਨ ਕਰ ਦਿੱਤਾ ਸੀ। ਇਸ ਬਿਊਟੀ ਕਾਂਟੈਸਟ ਦੇ ਮੇਜ਼ਬਾਨ ਅਤੇ ਕਾਮੇਡੀ ਐਕਟਰ ਸਟੀਵ ਹਾਰਵੇ ਨੇ ਗਲਤੀ ਨਾਲ ਮਿਸ ਕੋਲੰਬੀਆ ਏਰਿਡਨਾ ਗੁਈਟੇਰੇਜ ਨੂੰ ਮਿਸ ਯੂਨੀਵਰਸ ਐਲਾਨ ਕੀਤਾ। ਜੇਤੂ ਦੇ ਰੂਪ 'ਚ ਆਪਣੇ ਨਾਂ ਦਾ ਐਲਾਨ ਸੁਣਦੇ ਹੀ ਏਰਿਡਨਾ ਗੁਈਟੇਰੇਜ ਖੁਸ਼ੀ ਨਾਲ ਉਛਲ ਪਈ। ਉਨ੍ਹਾਂ ਨੇ ਮਿਸ ਯੂਨੀਵਰਸ 2014 ਦੀ ਜੇਤੂ ਕੋਲੰਬੀਆ ਸੁੰਦਰੀ ਪੋਲੀਨਾ ਵੇਗਾ ਨੇ ਕਰਾਊਨ ਪਹਿਨਾਇਆ। 
ਇਸ ਤੋਂ ਬਾਅਦ ਜਦੋਂ ਏਰਿਡਨਾ ਜੇਤੂ ਦੇ ਰੂਪ 'ਚ ਆਪਣੀ ਪਹਿਲੇ ਵਾਕ ਲਈ ਜਿਵੇਂ ਹੀ ਅੱਗੇ ਵਧੀ ਤਾਂ ਮੇਜ਼ਬਾਨ ਸਟੀਵ ਹਾਰਵੇ ਨੂੰ ਆਪਣੇ ਐਲਾਨ ਸੰਬੰਧੀ ਗਲਤੀ ਦਾ ਅਨੁਭਵ ਹੋਇਆ, ਜਿਸ ਨੂੰ ਤੁਰੰਤ ਸੁਧਾਰਦੇ ਹੋਏ ਉਨ੍ਹਾਂ ਨੇ ਆਪਣੀ ਗਲਤੀ ਸਵੀਕਾਰੀ। ਹਾਰਵੇ ਨੇ ਉੱਥੇ ਮੌਜੂਦ ਲੋਕਾਂ ਨੂੰ ਦੱਸਿਆ, ''ਮੈਂ ਇਸ ਗਲਤੀ ਦੀ ਜ਼ਿੰਮੇਦਾਰੀ ਲਵਾਂਗਾ।'' ਕਰਾਊਨ ਪਹਿਣਾਉਣ ਮੰਚ 'ਤੇ ਪੁੱਜੀ ਮਿਸ ਯੂਨੀਵਰਸ 2014 ਵੇਗਾ ਨੇ ਬੇਹੱਦ ਭਾਰੇ ਮਨ ਨਾਲ ਮਿਸ ਕੋਲੰਬੀਆ ਏਰਿਡਨਾ ਗੁਈਟੇਰੇਜ ਦੇ ਸਿਰੋਂ ਮਿਸ ਯੂਨੀਵਰਸ 2015 ਦਾ ਕਰਾਊਨ ਲਾਇਆ ਅਤੇ ਇਸ ਨੂੰ ਮਿਸ ਫਿਲੀਪੀਂਸ ਨੂੰ ਪਹਿਨਾਇਆ। ਇਸ ਘੋਸ਼ਣਾ ਨੂੰ ਸੁਣਦੇ ਹੀ ਪਿਆ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਦੂਜੇ ਪਾਸੇ ਕਰਾਊਨ ਉਤਾਰਦੇ ਸਮੇਂ ਮਿਸ ਕੋਲੰਬੀਆ ਏਰਿਡਨਾ ਗੁਈਟੇਰੇਜ ਖੁਦ ਨੂੰ ਸੰਭਾਲ ਨਹੀਂ ਸਕੀ ਅਤੇ ਫੁੱਟ-ਫੁੱਟ ਕੇ ਰੋਣ ਲੱਗੀ।
ਜ਼ਿਕਰਯੋਗ ਹੈ ਕਿ ਮਿਸ ਯੂਨੀਵਰਸ 2015 ਦੇ ਖਿਤਾਬ ਨਾਲ ਨਵਾਜ਼ੀ ਗਈ ਪਿਆ ਦਾ ਮੰਨਣਾ ਹੈ ਕਿ ਖਿਤਾਬ ਸਨਮਾਨ ਦੇ ਨਾਲ-ਨਾਲ ਇਕ ਜ਼ਿੰਮੇਦਾਰੀ ਹੈ। ਉਹ  ਐੱਚ. ਆਈ. ਵੀ. ਦੇ ਬਾਰੇ 'ਚ ਜਾਗਰੁਕਤਾ ਲਿਆਉਣਾ ਚਾਹੁੰਦੀ ਹੈ। ਅੱਜ ਕੱਲ ਪਿਆ ਮਾਡਲਿੰਗ 'ਚ ਐਕਟਿਵ ਹੈ। ਉਹ ਸੋਸ਼ਲ ਐਕਟੀਵਿਸਟ ਦੇ ਤੌਰ 'ਤੇ ਵੀ ਕਈ ਖੇਤਰਾਂ 'ਚ ਕੰਮ ਕਰ ਚੁੱਕੀ ਹੈ। ਪਿਆ ਜਰਮਨ ਫਿਲੀਪੀਂਸ ਅਦਾਕਾਰਾ ਅਤੇ ਟੀ. ਵੀ. ਹੋਸਟ ਵੀ ਹੈ।


Tags: Miss universe 2015Pia wurtzbachBirthdayPhilippinesCrown mistakeHollywood celebrityਮਿਸ ਯੂਨੀਵਰਸ 2015