FacebookTwitterg+Mail

Mission: Impossible Fallout ਦੇ trailer ਅੱਗੇ ਫਿੱਕੇ ਪਏ ਸ਼ਾਹਰੁਖ ਸਲਮਾਨ, ਜਾਣੋ ਕਿਵੇ

mission impossible
05 February, 2018 05:41:13 PM

ਨਵੀਂ ਦਿੱਲੀ(ਬਿਊਰੋ)—— 'ਟਾਈਗਰ ਜ਼ਿੰਦਾ ਹੈ' ਬਾਕਸ ਆਫਿਸ 'ਤੇ ਤਹਿਲਕਾ ਮਚਾ ਰਹੀ ਹੈ ਅਤੇ ਇਸ ਫਿਲਮ ਦਾ ਟਾਈਟਲ ਮਿਊਜ਼ਿਕ ਹਾਲੀਵੁੱਡ ਫਿਲਮ 'ਮਿਸ਼ਨ ਇੰਪਾਸੀਬਲ' ਤੋਂ ਪ੍ਰੇਰਿਤ ਦੱਸਿਆ ਜਾਂਦਾ ਹੈ। ਇਸ ਮਿਸ਼ਨ ਇੰਪਾਸੀਬਲ ਫਾਲਆਊਟ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ 'ਚ ਟਾਮ ਕਰੂਜ਼ ਕਮਾਲ ਦੇ ਲੱਗ ਰਹੇ ਹਨ ਅਤੇ ਹਮੇਸ਼ਾ ਦੀ ਤਰ੍ਹਾਂ ਉਹ ਗਜ਼ਬ ਐਕਸ਼ਨ ਕਰ ਰਹੇ ਹਨ। ਉਨ੍ਹਾਂ ਦੀ ਲੁੱਕ ਅਤੇ ਐਕਸ਼ਨ ਕਰਨ ਦਾ ਅੰਦਾਜ਼ ਦੇਖ ਕੇ ਕਹਿ ਨਹੀਂ ਸਕਦੇ ਕਿ ਟਾਮ ਕਰੂਜ਼ 55 ਸਾਲ ਦੇ ਹੋ ਚੁੱਕੇ ਹਨ। ਫਿਲਮ 'ਚ ਉਹ ਫਿਰ ਤੋਂ ਮਿਸ਼ਨ 'ਤੇ ਹਨ ਅਤੇ ਕਾਰ ਤੋਂ ਲੈ ਕੇ ਬਾਈਕ ਅਤੇ ਪਹਾੜਾ ਤਕ ਉਹ ਬਿਹਤਰੀਨ ਅਤੇ ਹੈਰਾਨ ਕਰ ਦੇਣ ਵਾਲੇ ਐਕਸ਼ਨ ਕਰ ਰਹੇ ਹਨ। ਅਜਿਹੇ ਐਕਸ਼ਨ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਦੰਦਾਂ ਥੱਲੇ ਉਂਗਲੀਆਂ ਦਬਾ ਲਓਗੇ।


ਈਥਨ (ਟਾਮ ਕਰੂਜ਼) ਦਾ ਰਸਤਾ ਇਸ ਵਾਰ ਵੀ ਆਸਾਨ ਨਹੀਂ ਰਹਿਣ ਵਾਲਾ ਹੈ ਕਿਉਂਕਿ ਇਸ ਵਾਰ ਵੀ ਉਹ ਮਿਸ਼ਨ 'ਤੇ ਨਿਕਲੇ ਹੋਏ ਹਨ ਪਰ ਇਸ ਵਾਰ ਮਿਸ਼ਨ 'ਤੇ ਕੁਝ ਅਜਿਹੀ ਗੜਬੜੀ ਹੋ ਜਾਵੇਗੀ ਜਿਸ ਨੂੰ ਨਿਭਟਾਉਣ ਲਈ ਉਨ੍ਹਾਂ ਨੂੰ ਬਹੁਤ ਤਰਕੀਬ ਲਗਾਉਣੀ ਹੋਵੇਗੀ। ਫਿਲਮ ਦੇ ਡਾਇਰੈਕਸ਼ਨ ਦੀ ਜ਼ਿੰਮੇਵਾਰੀ ਕਰਿਸਟੋਫਰ ਮੈਕਾਇਰ ਦੇ ਹੱਥ ਵਿਚ ਹੈ। ਟਾਮ ਕਰੂਜ ਆਪਣੀ ਟੀਮ ਨਾਲ ਦੁਸ਼ਮਣਾਂ ਦੇ ਦੰਦ ਖੱਟੇ ਕਰਦੇ ਨਜ਼ਰ ਆਉਣਗੇ।

 

A post shared by Tom Cruise (@tomcruise) on


''ਮਿਸ਼ਨ ਇੰਪਾਸੀਬਲ : ਫਾਲਆਊਟ”27 ਜੁਲਾਈ, 2018 ਨੂੰ ਰਿਲੀਜ਼ ਹੋਵੇਗੀ। ਇਸ ਸੀਰੀਜ਼ ਦੀ ਇਹ ਪਹਿਲੀ ਫਿਲਮ ਹੋਵੇਗੀ ਜੋ ਰੀਅਲ ਡੀ 3ਡੀ 'ਚ ਸ਼ੂਟ ਹੋਵੇਗੀ। ਇਸ ਵਾਰ ਫਿਲਮ 'ਚ ਟੌਮ ਕਰੂਜ਼ ਤੋਂ ਇਲਾਵਾ ਹੈਨਰੀ ਕੈਵਿਲ, ਸਾਈਮਨ ਪੇਗ, ਰੇਬੇਕ ਫਰਗੂਸਨ, ਵਿੰਗ ਰੇਮਨਸ, ਸ਼ੌਨ ਹੈਰਿਸ, ਐਂਜੇਲਾ ਬੈਸੇਟ, ਵੈਨੇਸਾ ਕਿਰਬੀ, ਮਿਸ਼ੇਲ ਮੋਨਾਹਨ, ਏਲੇਕ ਬਾਲਡਵਿਨ, ਵੇਸ ਬੇਂਟਲੇ ਅਤੇ ਫਰੈਜਰਿਕ ਸ਼ਿਮਿਟ ਨਜ਼ਰ ਆਣਗੇ। 'ਮਿਸ਼ਨ ਇੰਪਾਸੀਬਲ' ਸੀਰੀਜ਼ ਨੂੰ ਭਾਰਤ ਵਿਚ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਸੀਰੀਜ਼ ਵਿਚ ਅਨਿਲ ਕਪੂਰ ਵੀ ਨਜ਼ਰ ਆ ਚੁੱਕੇ ਹਨ।


Tags: Mission ImpossibleChristopher McQuarrieHenry CavillVing RhamesSimon Pegg Alec Baldwin

Edited By

Manju

Manju is News Editor at Jagbani.