FacebookTwitterg+Mail

PICS: ਕੂੜੇ 'ਚੋਂ ਮਿਲੀ ਦਿਸ਼ਾਨੀ ਨੂੰ ਇਸ ਸੁਪਰਸਟਾਰ ਨੇ ਦਿੱਤਾ ਸੀ ਆਪਣਾ ਨਾਂ, ਹੁਣ ਡੈਬਿਊ ਨੂੰ ਲੈ ਕੇ ਹਨ ਕਾਫੀ ਸੀਰੀਅਸ

mithun chakraborty
28 November, 2017 02:45:02 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਕਈ ਸਟਾਰ ਅਜਿਹੇ ਹਨ ਜੋ ਅਸਲ ਜ਼ਿੰਦਗੀ 'ਚ ਵੀ ਹੀਰੋ ਹਨ। ਇਨ੍ਹਾਂ ਦੀ ਕਹਾਣੀ ਵੀ ਕਿਸੇ ਫਿਲਮੀ ਸਟੋਰੀ ਤੋਂ ਘੱਟ ਨਹੀਂ ਹੈ।

ਕੁਝ ਅਜਿਹੀ ਹੀ ਕਹਾਣੀ ਹੈ ਬਾਲੀਵੁੱਡ ਐਕਟਰ ਮਿਥੁਨ ਚੱਕਰਵਰਤੀ ਦੀ। ਉਨ੍ਹਾਂ ਨੇ ਪਰਦੇ 'ਤੇ ਭਾਵੇਂ ਹੀ ਕਈ ਕਿਰਦਾਰ ਨਿਭਾਏ ਹੋਣ ਪਰ ਅਸਲ ਜ਼ਿੰਦਗੀ 'ਚ ਵੀ ਉਹ ਕਿਸੇ ਹੀਰੋ ਤੋਂ ਘੱਟ ਨਹੀਂ ਹਨ।

ਮਿਥੁਨ ਚੱਕਰਵਰਤੀ ਦੇ ਚਾਰ ਬੱਚੇ— ਇਕ ਬੇਟੀ ਤੇ ਤਿੰਨ ਬੇਟੇ ਹਨ। ਮਿਥੁਨ ਚੱਕਰਵਰਤੀ ਨੇ ਇਕ ਚੈਨਲ 'ਤੇ ਜੱਜ ਦੀ ਭੂਮਿਕਾ ਨਿਭਾਉਂਦੇ ਸਮੇਂ ਇਕ ਐਪੀਸੋਡ ਦੌਰਾਨ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਬੇਟੀ ਉਨ੍ਹਾਂ ਨਾਲ ਇਕ ਦਿਨ ਵੀ ਗੱਲ ਨਾ ਕਰੇ ਤਾਂ ਉਨ੍ਹਾਂ ਦੇ ਸਾਹ ਰੁੱਕ ਜਾਂਦੇ ਹਨ, ਜਿਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮਿਥੁਨ ਚੱਕਰਵਰਤੀ ਆਪਣੀ ਬੇਟੀ ਦਿਸ਼ਾਨੀ ਨੂੰ ਕਿੰਨਾ ਪਿਆਰ ਕਰਦੇ ਹਾਂ।

ਦਿਸ਼ਾਨੀ ਇਸ ਸਮੇਂ ਨਿਊਯਾਰਕ ਫਿਲਮ ਅਕੈਡਮੀ ਨਾਲ ਐਕਟਿੰਗ ਕੋਰਸ ਕਰ ਰਹੀ ਹੈ। ਮਿਥੁਨ ਚੱਕਰਵਰਤੀ ਦੀ ਬੇਟੀ ਦਿਸ਼ਾਨੀ ਬਾਕੀ ਸਟਾਰ ਕਿਡਸ ਵਾਂਗ ਕਾਫੀ ਮਸ਼ਹੂਰ ਹੈ।

ਇਸ ਦੇ ਨਾਲ ਹੀ ਉਹ ਕਾਫੀ ਗਲੈਮਰਸ ਤੇ ਬੋਲਡ ਵੀ ਹਨ। ਦਿਸ਼ਾਨੀ ਦੀਆਂ ਤਸਵੀਰਾਂ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ, ਜਿਸ ਤੋਂ ਬਾਅਦ ਖਬਰਾਂ ਆਉਣ ਲੱਗੀਆਂ ਕਿ ਮਿਥੁਨ ਚੱਕਰਵਤੀ ਦੀ ਬੇਟੀ ਦਿਸ਼ਾਨੀ ਵੀ ਜਲਦ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।

ਹਾਲਾਂਕਿ ਅਜੇ ਉਨ੍ਹਾਂ ਦੇ ਡੈਬਿਊ 'ਚ ਟਾਈਮ ਹੈ। ਜ਼ਿਕਰਯੋਗ ਹੈ ਕਿ ਉਂਝ ਕਈਆਂ ਨੂੰ ਇਹ ਗੱਲ ਨਹੀਂ ਪਤਾ ਹੋਵੇਗੀ ਕਿ ਮਿਥੁਨ ਚੱਕਰਵਰਤੀ ਦੀ ਬੇਟੀ ਦਿਸ਼ਾਨੀ ਨੂੰ ਲੈ ਕੇ ਇਹ ਗੱਲ ਨਹੀਂ ਪਤਾ ਹੋਵੇਗੀ।

ਦਿਸ਼ਾ ਮਿਥੁਨ ਚੱਕਰਵਰਤੀ ਦੀ ਸਕੀ ਬੇਟੀ ਨਹੀਂ। ਉਨ੍ਹਾਂ ਨੂੰ ਤਾਂ ਮਿਥੁਨ ਨੇ ਕੂੜੇ ਦੇ ਢੇਰ 'ਚੋਂ ਚੁੱਕ ਕੇ ਲਿਆਏ ਸਨ। ਅਸਲ 'ਚ ਦਿਸ਼ਾਨੀ ਦੇ ਮਾਤਾ-ਪਿਤਾ ਉਨ੍ਹਾਂ ਨੂੰ ਕੂੜੇ ਦੇ ਡਿੱਬੇ 'ਚ ਸੁੱਟ ਕੇ ਚਲੇ ਗਏ ਸਨ।

ਆਉਂਦੇ-ਜਾਂਦੇ ਕਈ ਲੋਕਾਂ ਨੇ ਉਸ ਬੱਤੀ ਨੂੰ ਦੇਖਿਆ ਪਰ ਕੋਈ ਉਸ ਬੱਚੀ ਨੂੰ ਲੈ ਕੇ ਨਹੀਂ ਗਿਆ। ਜਦੋਂ ਮਿਥੁਨ ਚੱਕਰਵਰਤੀ ਨੂੰ ਇਸ ਖਬਰ ਬਾਰੇ ਪਤਾ ਲੱਗਾ ਤਾਂ ਉਹ ਉਸ ਨੂੰ ਆਪਣੇ ਘਰ ਲੈ ਆਏ।

ਮਿਥੁਨ ਨੇ ਦਿਸ਼ਾਨੀ ਦੀ ਪਰਵਰਿਸ਼ 'ਚ ਕੋਈ ਕਮੀ ਨਹੀਂ ਛੱਡੀ। ਜੋ ਪਿਆਰ ਮਿਥੁਨ ਚੱਕਰਵਰਤੀ ਦੇ ਬੇਟਿਆਂ ਨੂੰ ਮਿਲਿਆ, ਉਹੀ ਪਿਆਰ ਤੇ ਲਾਈਫਸਟਾਈਲ ਦਿਸ਼ਾਨੀ ਨੂੰ ਵੀ ਮਿਲਿਆ। ਇਸੇ ਕਾਰਨ ਮਿਥੁਨ ਦਿਸ਼ਾਨੀ ਦੇ ਡੈਬਿਊ ਨੂੰ ਲੈ ਕੇ ਕਾਫੀ ਸੀਰੀਅਸ ਹਨ।

 


Tags: Mithun ChakrabortyDishani ChakrabortyBollywood celebrityDebutਮਿਥੁਨ ਚੱਕਰਵਰਤੀਦਿਸ਼ਾਨੀ ਚੱਕਰਵਰਤੀ