FacebookTwitterg+Mail

ਸਲਮਾਨ ਦੀ ਮਤਰੇਈ ਮਾਂ ਹੈਲਨ ਦਾ ਇਹ ਸੁਪਰਸਟਾਰ ਰਹਿ ਚੁੱਕਾ ਹੈ ਅਸੀਸਟੈਂਟ, ਨਾਂ ਜਾਣਕੇ ਉੱਡਣਗੇ ਹੋਸ਼

mithun chakraborty
08 March, 2018 10:05:33 AM

ਮੁੰਬਈ(ਬਿਊਰੋ)— ਹੈਲਨ ਹਿੰਦੀ ਸਿਨੇਮਾ ਦੀ ਇੱਕ ਮਸ਼ਹੂਰ ਅਦਾਕਾਰਾ ਅਤੇ ਡਾਂਸਰ ਹੈ। ਉਹ ਸਲਮਾਨ ਖਾਨ ਦੀ ਮਤਰੇਈ ਮਾਂ ਵੀ ਹੈ। ਦੱਸ ਦੇਈਏ ਕਿ ਉਹ 500 ਤੋਂ ਵਧ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। 1998 ਵਿੱਚ ਉਨ੍ਹਾਂ ਨੂੰ 'ਲਾਈਫਟਾਈਮ ਅਚੀਵਮੈਂਟ ਪੁਰਸਕਾਰ' ਨਾਲ ਅਤੇ 2009 ਵਿੱਚ 'ਪਦਮਸ਼੍ਰੀ' ਸਨਮਾਨ ਨਾਲ ਨਵਾਜਿਆ ਜਾ ਚੁੱਕਿਆ ਹੈ। ਉਹ ਆਪਣੇ ਜ਼ਮਾਨੇ ਦੀ ਸਭ ਤੋਂ ਮਸ਼ਹੂਰ ਡਾਂਸਰ ਮੰਨੀ ਗਈ ਹੈ। ਅੱਜ ਇੱਥੇ ਅਸੀਂ ਹੈਲਨ ਦਾ ਬਾਲੀਵੁੱਡ ਐਕਟਰ ਮਿਥੁਨ ਚੱਕਰਵਰਤੀ ਨਾਲ ਡੂੰਘਾ ਸੰਬੰਧ ਦੱਸਾਂਗੇ।
Punjabi Bollywood Tadka

ਜਾਣਕਾਰੀ ਮੁਤਾਬਕ ਮਿਥੁਨ ਚੱਕਵਰਤੀ ਬਾਰੇ ਕਈ ਲੋਕ ਇਹ ਜਾਣਦੇ ਹਨ ਕਿ ਉਹ ਇੱਕ ਜ਼ਮਾਨੇ ਵਿੱਚ ਨਕਸਲਵਾਦੀ ਅੰਦੋਲਨ ਦੇ ਸਮਰਥਕ ਸਨ ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਮਿਥੁਨ ਮਸ਼ਹੂਰ ਡਾਂਸਰ ਹੈਲਨ ਦੇ ਅਸੀਸਟੈਂਟ ਵੀ ਰਹਿ ਚੁੱਕੇ ਹਨ। ਐਕਟਿੰਗ ਦੀ ਫੀਲਡ ਵਿੱਚ ਡੈਬਿਊ ਕਰਨ ਤੋਂ ਪਹਿਲਾਂ ਮਿਥੁਨ ਸਟੇਜ 'ਤੇ ਡਾਂਸ ਪ੍ਰੋਗਰਾਮ ਪੇਸ਼ ਕਰ ਕੇ ਰੋਜ਼ੀ-ਰੋਟੀ ਦਾ ਇੰਤਜ਼ਾਮ ਕਰਦੇ ਸਨ ਪਰ ਇੱਕ ਸਮਾਂ ਅਜਿਹਾ ਵੀ ਆਇਆ ਸੀ, ਜਦ ਉਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਦਾ ਇੰਤਜ਼ਾਮ ਕਰਨਾ ਮੁਸ਼ਕਲ ਹੋ ਗਿਆ ਸੀ।

Punjabi Bollywood Tadka

ਅਸਲ 'ਚ ਮਿਥੁਨ ਨੇ ਇੱਕ ਐਕਟਿੰਗ ਸਕੂਲ ਵਿੱਚ ਦਾਖਲਾ ਲਿਆ ਸੀ ਤੇ ਜਿਵੇਂ ਹੀ ਉਹ ਟ੍ਰੇਨਿੰਗ ਪੂਰੀ ਕਰ ਕੇ ਬਾਹਰ ਆਏ, ਉਨ੍ਹਾਂ ਨੂੰ ਇੱਕ ਫਿਲਮ 'ਮ੍ਰਿਗਯਾ' ਵਿੱਚ ਕੰਮ ਕਰਨ ਲਈ ਮੌਕਾ ਮਿਲ ਗਿਆ। ਉਂਝ ਤਾਂ ਇਹ ਫਿਲਮ ਕਾਫੀ ਸਫਲ ਰਹੀ ਤੇ ਇਸ ਨੂੰ ਕਈ ਐਵਾਰਡ ਵੀ ਮਿਲੇ ਪਰ ਮਿਥੁਨ ਨੂੰ ਇਸ ਤੋਂ ਕੁਝ ਖਾਸ ਫਾਇਦਾ ਨਹੀਂ ਹੋਇਆ।

Punjabi Bollywood Tadka

ਇਸ ਕਰਕੇ ਉਨ੍ਹਾਂ ਨੂੰ ਹੋਰ ਫਿਲਮਾਂ ਆਫਰ ਨਹੀਂ ਹੋਈਆਂ। ਇਸ ਦੌਰਾਨ ਉਨ੍ਹਾਂ ਨੂੰ ਖਿਆਲ ਆਇਆ ਕਿ ਜਦ ਤੱਕ ਕੁਝ ਹੋਰ ਕੰਮ ਨਹੀਂ ਮਿਲਦਾ, ਕਿਉਂ ਨਾ ਹੈਲਨ ਦਾ ਅਸੀਸਟੈਂਟ ਬਣ ਕੇ ਡਾਂਸ ਦਾ ਸ਼ੌਕ ਪੂਰਾ ਕਰ ਲਿਆ ਜਾਏ। ਉਹ ਹੈਲਨ ਨੂੰ ਮਿਲੇ ਤੇ ਉਨ੍ਹਾਂ ਨਾਲ ਕੰਮ ਕਰਨ ਦੀ ਗੁਜਾਰਿਸ਼ ਕੀਤੀ। ਹੈਲਨ ਨੇ ਹਾਂ ਕਰ ਦਿੱਤੀ ਤੇ ਫਿਰ ਮਿਥੁਨ ਨੇ ਕੁਝ ਸਮੇਂ ਤੱਕ ਉਨ੍ਹਾਂ ਦੇ ਅਸੀਸਟੈਂਟ ਦੇ ਰੂਪ ਵਿੱਚ ਕੰਮ ਕਰ ਲਿਆ।

Punjabi Bollywood Tadka

ਇਸ ਦੌਰਾਨ ਮਿਥੁਨ ਨੇ ਆਪਣਾ ਨਾਂਅ ਬਦਲ ਲਿਆ ਸੀ ਅਤੇ ਖੁਦ ਨੂੰ ਰੰਗ ਰੇਜ ਦੱਸ ਕੇ ਲੋਕਾਂ ਨੂੰ ਮਿਲਦੇ ਸਨ। ਤਿੰਨ ਵਾਰ ਨੈਸ਼ਨਲ ਅਵਾਰਡ ਜਿੱਤ ਚੁੱਕੇ ਮਿਥੁਨ ਦਾ ਕਹਿਣਾ ਹੈ ਕਿ ਉਹ ਹੁਣ ਵੀ ਅਭਿਨੈ ਸਿੱਖਦੇ ਹਨ।

Punjabi Bollywood Tadka


Tags: Mithun ChakrabortyHelenAsistantMrigayaaSalman Khan

Edited By

Chanda Verma

Chanda Verma is News Editor at Jagbani.