FacebookTwitterg+Mail

ਸ਼੍ਰੀਦੇਵੀ ਨੂੰ ਧੋਖੇ 'ਚ ਰੱਖ ਕੇ ਮਿਥੁਨ ਨੇ ਜਬਰਦਸਤੀ ਕੀਤਾ ਸੀ ਲਿਪਲਾਕ, ਨਿਰਦੇਸ਼ ਨੇ ਵੀ ਕੀਤੀ ਸੀ ਮਦਦ

mithun chakraborty birthday special
16 June, 2017 11:53:00 AM

ਮੁੰਬਈ— ਜਦੋਂ ਗੱਲ 90 ਦੇ ਦਹਾਕੇ 'ਚ ਬਾਲੀਵੁੱਡ 'ਤੇ ਰਾਜ ਕਰਨ ਵਾਲੇ ਹੀਰੋ ਦੀ ਆਉਂਦੀ ਹੈ ਤਾਂ ਉਨ੍ਹਾਂ 'ਚ ਬਾਲੀਵੁੱਡ ਡਾਂਸਿੰਗ ਸਟਾਰ ਮਿਥੁਨ ਚੱਕਰਵਤੀ ਦਾ ਵੀ ਆਉਂਦਾ ਹੈ। ਅੱਜ ਜਨਮਦਿਨ ਮਿਥੁਨ ਚੱਕਰਵਤੀ ਦਾ 67ਵਾਂ ਜਨਮਦਿਨ ਹੈ।

Punjabi Bollywood Tadka

ਫਿਲਮੀ ਕੈਰੀਅਰ ਦੇ ਸ਼ੁਰੂਆਤੀ ਸਾਲਾਂ 'ਚ ਹੀ ਮਿਥੁਨ ਫਾਈਟ ਸੀਨ ਅਤੇ ਡਾਂਸ ਸੀਨ ਲਈ ਲੋਕਾਂ 'ਚ ਪਛਾਣੇ ਜਾਣ ਲੱਗੇ ਸੀ। 'ਡਿਸਕੋ ਡਾਸਰ' ਨੇ ਉਨ੍ਹਾਂ ਨੂੰ ਬਾਲੀਵੁੱਡ ਫਿਲਮ ਇੰਡਸਟਰੀਜ਼ ਦਾ ਪਹਿਲਾਂ ਡਾਂਸਿੰਗ ਸਟਾਰ ਬਣਾ ਦਿੱਤਾ ਅਤੇ ਉਨ੍ਹਾਂ ਦੇ ਡਾਂਸਿੰਗ ਸਟਾਈਲ ਨੇ ਹਰ ਥਾਂ 'ਤੇ ਧੂਮ ਮਚਾ ਦਿੱਤੀ ਸੀ।

Punjabi Bollywood Tadka

ਮਿਥੁਨ ਚੱਕਰਵਰਤੀ ਨੂੰ ਆਪਣੀ ਪਹਿਲੀ ਫਿਲਮ 'ਮਰਗਯਾ' ਲਈ ਬੈਸਟ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਸੀ।

Punjabi Bollywood Tadka

ਕਿਹਾ ਜਾਂਦਾ ਹੈ ਕਿ ਫਿਲਮ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਨਕਸਲੀ ਗਤੀਵਿਧੀਆਂ 'ਚ ਉਸ ਦਾ ਝੁਕਾਅ ਸੀ ਪਰ ਬਾਅਦ 'ਚ ਸੀ. ਪੀ. ਆਈ. ਦੇ ਨੇਤਾ ਸੁਭਾਸ਼ ਚੱਕਰਵਰਤੀ ਅਤੇ ਜੋਤੀ ਬਸੁ ਨਾਲ ਉਨ੍ਹਾਂ ਦੇ ਬਹੁਤ ਡੂੰਘੇ ਸੰਬੰਧ ਰਹੇ। ਮਿਥੁਨ ਨੇ ਸਾਲ 1982 'ਚ ਫਿਲਮ ਅਦਾਕਾਰਾ ਯੋਗਿਤਾ ਬਾਲੀ ਨਾਲ ਵਿਆਹ ਕੀਤਾ। ਉਸ ਦੇ ਤਿੰਨ ਬੇਟੇ ਅਤੇ ਇਕ ਬੇਟੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਫਿਲਮ ਇੰਡਸਟਰੀ 'ਚ ਸ਼੍ਰੀਦੇਵੀ ਅਤੇ ਮਿਥੁਨ ਦੇ ਕਈ ਕਿੱਸੇ ਕਾਫੀ ਮਸ਼ਹੂਰ ਹਨ। 80 ਦੇ ਦਹਾਕੇ 'ਚ ਸ਼੍ਰੀਦੇਵੀ ਹਿੰਦੀ ਸਿਨੇਮਾਘਰਾਂ ਦੀ ਸਭ ਤੋਂ ਮਸ਼ਹੂਰ ਅਭਿਨੇਤਰੀ ਦੇ ਤੌਰ 'ਤੇ ਉਭਰ ਚੁੱਕੀ ਸੀ। ਮਿਥੁਨ ਸਕ੍ਰੀਨ 'ਤੇ ਹਰ ਤਰ੍ਹਾਂ ਦੇ ਕਿੱਸਿੰਗ ਸੀਨ ਤੋਂ ਤੋਬਾ ਕਰਦੇ ਸਨ।

Punjabi Bollywood Tadka

ਇਥੋ ਤੱਕ ਕੀ ਉਹ ਰੇਪ ਸੀਨ ਫਿਲਮਾਏ ਜਾਣ ਦੇ ਵੀ ਖਿਲਾਫ ਸੀ ਪਰ 'ਗੁਰੂ' ਦੀ ਸ਼ੂਟਿੰਗ ਦੌਰਾਨ ਸ਼੍ਰੀਦੇਵੀ ਨੂੰ ਹੀ ਨਿਸ਼ਾਨਾ ਬਣ ਲਿਆ ਗਿਆ ਸੀ। ਅਸਲ 'ਚ ਇਸ ਫਿਲਮ 'ਚ ਸ਼੍ਰੀਦੇਵੀ ਅਤੇ ਮਿਥੁਨ 'ਚ ਇੱਕ ਬੇਹੱਦ ਬੋਲਡ ਲਿਪਲਾਕ ਫਿਲਮਾਇਆ ਜਾਣਾ ਸੀ।

Punjabi Bollywood Tadka

ਸ਼੍ਰੀਦੇਵੀ ਆਨਸਕ੍ਰੀਨ ਕਿੱਸ ਕਰਨ ਦੇ ਵਿਰੁੱਧ 'ਚ ਸੀ ਅਤੇ ਉਨ੍ਹਾਂ ਨੇ ਮਨਾਂ ਕਰ ਦਿੱਤਾ ਪਰ ਫਿਲਮ ਦੇ ਨਿਰਦੇਸਕ ਓਮੇਸ਼ ਮਹਿਰਾ ਨੇ ਗਹਿਰੀ ਚਾਲ ਚੱਲਦੇ ਹੋਏ ਕਿਸੇ ਹੋਰ ਦੇ ਬੁੱਲ੍ਹਾਂ ਨੂੰ ਸੀਨ 'ਚ ਇਸਤੇਮਾਲ ਕਰਦੇ ਹੋਏ ਸ਼੍ਰੀਦੇਵੀ ਅਤੇ ਮਿਥੁਨ ਦਾ ਉਹ ਲਿਪਲਾਕ ਸ਼ੂਟ ਕਰ ਲਿਆ...ਯਾਨਿ ਚਿਹਰਾ ਤਾਂ ਸ਼੍ਰੀਦੇਵੀ ਦਾ ਹੀ ਰਿਹਾ ਪਰ ਬੁੱਲ੍ਹਾਂ ਨੂੰ ਕ੍ਰਾਪ ਕਰਕੇ ਕਿਸੇ ਹੋਰ ਦੇ ਬੁੱਲ੍ਹਾਂ ਦਾ ਇਸਤੇਮਾਲ ਕੀਤਾ ਗਿਆ। ਇਸ ਲਿਪਲਾਕ 'ਤੇ ਖੂਬ ਬਵਾਲ ਖੜਾ ਹੋਇਆ ਸੀ।

Punjabi Bollywood Tadka


ਦੱਸਿਆ ਜਾਂਦਾ ਹੈ ਕਿ ਮਿਥੁਨ ਚੱਕਰਵਰਤੀ ਨੂੰ ਤਿੰਨ ਰਾਸ਼ਟਰੀ ਪੁਰਸਕਾਰ, ਦੋ ਫਿਲਮ ਫੇਅਰ ਪੁਰਸਕਾਰ, ਦੋ ਸਟਾਰਡਸਟ ਐਵਾਰਡ ਅਤੇ ਇਕ ਸਟਾਰ ਸਕ੍ਰੀਨ ਐਵਾਰਡ ਵੀ ਮਿਲ ਚੁੱਕਾ ਹੈ ਪਰ ਉਸ ਦੀ ਪਛਾਣ ਉਸ ਦੇ ਵੱਖਰੇ ਢੰਗ ਨਾਲ ਚੱਲਣ ਦੇ ਸਟਾਈਲ, ਡਾਂਸ ਦੇ ਮਹਾਰਥ ਅਤੇ ਫਾਈਟਿੰਗ ਸੀਨ ਨੂੰ ਲੈ ਕੇ ਲੋਕਾਂ ਦੇ ਦਿਲ ਦਿਮਾਗ 'ਤੇ ਬਣੇ ਰਹੇ। ਮਿਥੁਨ ਦੀਆਂ ਕੁਝ ਹਿੱਟ ਫਿਲਮਾਂ 'ਚ 'ਸੁਰੱਖਿਆ','ਤਰਾਨਾ','ਹਮ ਪਾਂਚ', 'ਸ਼ੌਕੀਨ', 'ਵਾਰਦਾਤ', 'ਡਿਸਕੋ ਡਾਂਸਰ', 'ਪਿਆਰ ਝੁਕਤਾ ਨਹੀਂ' ਵਰਗੀਆਂ ਫਿਲਮਾਂ ਦੇ ਨਾਂ ਸ਼ਾਮਲ ਹਨ ਜਿਸ 'ਚ ਉਨ੍ਹਾਂ ਨੇ ਹੀਰੋ ਦਾ ਕਿਰਦਾਰ ਨਿਭਾਇਆ ਸੀ।


Tags: Bollywood CelebrityMithun ChakrabortyBirthdaySrideviਮਿਥੁਨ ਚੱਕਰਵਤੀਜਨਮਦਿਨ