FacebookTwitterg+Mail

ਮੁਹੱਬਤ ਬਰਾੜ ਦੇ ਗੀਤ 'ਮੇਰਾ ਰੰਗ ਸਾਂਵਲਾ' ਨੂੰ ਦਰਸ਼ਕਾਂ ਵਲੋਂ ਮਿਲ ਰਿਹੈ ਭਰਵਾਂ ਹੁੰਗਾਰਾ (ਵੀਡੀਓ)

24 April, 2017 03:29:24 PM
ਜਲੰਧਰ— ਗਾਇਕ ਮੁਹੱਬਤ ਬਰਾੜ ਦੇ ਡੈਬਿਊ ਗੀਤ 'ਮੇਰਾ ਰੰਗ ਸਾਂਵਲਾ' ਨੂੰ ਯੂਟਿਊਬ 'ਤੇ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ਨੂੰ ਹੁਣ ਤਕ ਯੂਟਿਊਬ 'ਤੇ ਸਾਢੇ 9 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਤੇ ਕੁਝ ਘੰਟਿਆਂ ਬਾਅਦ ਗੀਤ 10 ਲੱਖ ਵਾਰ ਦੇਖਿਆ ਜਾਵੇਗਾ। 'ਮੇਰਾ ਰੰਗ ਸਾਂਵਲਾ' ਇਕ ਰੋਮਾਂਟਿਕ ਗੀਤ ਹੈ, ਜਿਸ 'ਚ ਮੁਹੱਬਤ ਬਰਾੜ ਦੇ ਨਾਲ ਮਾਡਲ ਕਨਿਕਾ ਮਾਨ ਨਜ਼ਰ ਆ ਰਹੀ ਹੈ।
ਗੀਤ ਦੋ ਬੋਲ ਪ੍ਰੀਤ ਜੱਜ ਵਲੋਂ ਲਿਖੇ ਗਏ ਹਨ, ਜਦਕਿ ਇਸ ਦਾ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ। ਵੀਡੀਓ ਫਰੇਮ ਸਿੰਘ ਵਲੋਂ ਬਣਾਈ ਗਈ ਹੈ। 21 ਅਪ੍ਰੈਲ ਨੂੰ ਰਿਲੀਜ਼ ਹੋਇਆ ਗੀਤ 'ਮੇਰਾ ਰੰਗ ਸਾਂਵਲਾ' ਵਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

Tags: Mohabbat Brar Mera Rang Sanwla Youtube ਮੁਹੱਬਤ ਬਰਾੜ ਮੇਰਾ ਰੰਗ ਸਾਂਵਲਾ ਯੂਟਿਊਬ