FacebookTwitterg+Mail

'ਸੁਰਾਂ ਦੇ ਬਾਦਸ਼ਾਹ' ਰਫੀ ਨੂੰ ਫਕੀਰ ਤੋਂ ਮਿਲੀ ਸੀ ਗਾਉਣ ਦੀ ਪ੍ਰੇਰਣਾ

mohammed rafi birthday spl
24 December, 2017 03:37:03 PM

ਮੁੰਬਈ(ਬਿਊਰੋ)— ਸੁਰਾਂ ਦਾ ਬਾਦਸ਼ਾਹ ਭਾਵ ਮੁਹੰਮਦ ਰਫ਼ੀ ਦੀ ਆਵਾਜ਼ ਇੰਨੀ ਜ਼ਿਆਦਾ ਸੁਰੀਲੀ ਅਤੇ ਦਿਲਖਿੱਚਵੀਂ ਸੀ ਕਿ ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਭਾਵੇਂ ਮੁਹੰਮਦ ਰਫ਼ੀ ਨੂੰ ਇਸ ਫਾਨੀ ਦੁਨੀਆ ਤੋਂ ਰੁਖ਼ਸਤ ਹੋਇਆਂ ਚਾਰ ਦਹਾਕੇ ਹੋਣ ਵਾਲੇ ਹਨ ਪਰ ਅੱਜ ਵੀ ਉਹ ਆਪਣੇ ਸਦਾਬਹਾਰ ਗੀਤਾਂ ਸਦਕਾ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿਚ ਜ਼ਿੰਦਾ ਹਨ। ਅੱਜ ਵੀ ਉਨ੍ਹਾਂ ਦੇ ਗਾਏ ਹੋਏ ਗੀਤ ਓਨੇ ਹੀ ਮਕਬੂਲ ਹਨ, ਜਿੰਨੇ ਅੱਜ ਤੋਂ 5-6 ਦਹਾਕੇ ਪਹਿਲਾਂ ਸਨ। ਸੁਰੀਲੀ ਆਵਾਜ਼ ਦੇ ਇਸ ਬੇਤਾਬ ਬਾਦਸ਼ਾਹ ਮੁਹੰਮਦ ਰਫੀ ਨੂੰ ਜਿੱਥੇ ਦੁਨੀਆ ਭਰ ਵਿਚ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੇ ਜਨਮਦਿਨ ਦੇ ਮੌਕੇ ਯਾਦ ਕੀਤਾ ਜਾ ਰਿਹਾ ਹੈ, ਉੱਥੇ ਹੀ ਸਰਚ ਇੰਜਣ ਗੂਗਲ ਨੇ ਡੂਡਲ ਬਣਾ ਕੇ ਇਸ ਮਹਾਨ ਗਾਇਕ ਨੂੰ ਯਾਦ ਕੀਤਾ ਹੈ।

Punjabi Bollywood Tadkaਦੱਸ ਦੇਈਏ ਕਿ ਗੂਗਲ ਨੇ ਉਨ੍ਹਾਂ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ 'ਚ ਉਹ ਗੀਤ ਰਿਕਾਰਡ ਕਰਦੇ ਨਜ਼ਰ ਆ ਰਹੇ ਹਨ। ਰਫੀ ਸਾਹਿਬ ਛੇ ਵਾਰ ਸਭ ਤੋਂ ਵਧੀਆ ਗਾਇਕੀ ਦੇ ਰੂਪ 'ਚ ਫ਼ਿਲਮਫੇਅਰ ਪੁਰਸਕਾਰ ਦੇ ਲਈ ਸਨਮਾਨਿਤ ਕੀਤੇ ਜਾ ਚੁੱਕੇ ਸਨ। ਆਓ ਜਾਣਦੇ ਹਾਂ, ਰਫ਼ੀ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ…ਮੁਹੰਮਦ ਰਫੀ ਦਾ ਜਨਮ 24 ਦਸੰਬਰ 1924 ਨੂੰ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀ। ਕੁੱਝ ਸਮੇਂ ਬਾਅਦ ਰਫੀ ਸਾਹਿਬ ਦੇ ਪਿਤਾ ਆਪਣੇ ਪਰਿਵਾਰ ਨਾਲ ਲਾਹੌਰ ਚਲੇ ਗਏ ਸਨ। ਮੁਹੰਮਦ ਰਫੀ ਨੂੰ ਸਾਰੇ ਪਿਆਰ ਨਾਲ 'ਫੀਕੋ' ਕਹਿ ਕੇ ਬੁਲਾਉਂਦੇ ਸਨ। ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਇੰਨੀ ਸੁਰੀਲੀ ਅਵਾਜ਼ ਦੇ ਜਾਦੂਗਰ ਨੂੰ ਸੰਗੀਤ ਦੀ ਪ੍ਰੇਰਨਾ ਇੱਕ ਫਕੀਰ ਤੋਂ ਮਿਲੀ ਸੀ।

Punjabi Bollywood Tadka ਕਹਿੰਦੇ ਹਨ ਕਿ ਜਦੋਂ ਰਫੀ ਛੋਟੇ ਸਨ, ਉਦੋਂ ਇਨ੍ਹਾਂ ਦੇ ਵੱਡੇ ਭਰਾ ਦੀ ਨਾਈ ਦੀ ਦੁਕਾਨ ਸੀ। ਰਫੀ ਆਪਣਾ ਜ਼ਿਆਦਾਤਰ ਸਮਾਂ ਉੱਥੇ ਹੀ ਬਿਤਾਉਂਦੇ ਸਨ। ਰਫੀ ਜਦੋਂ 7 ਸਾਲ ਦੇ ਸਨ ਤਾਂ ਉਦੋਂ ਉਹ ਆਪਣੇ ਵੱਡੇ ਭਰਾ ਦੀ ਦੁਕਾਨ ਦੇ ਅੱਗੋਂ ਦੀ ਜਾਣ ਵਾਲੇ ਇੱਕ ਫਕੀਰ ਦਾ ਪਿੱਛਾ ਕਰਦੇ ਸਨ ਜੋ ਉੱਧਰੋਂ ਦੀ ਗਾਉਂਦੇ ਹੋਏ ਜਾਂਦਾ ਹੁੰਦਾ ਸੀ। ਉਸ ਦੀ ਅਵਾਜ਼ ਰਫੀ ਨੂੰ ਬਹੁਤ ਵਧੀਆ ਲੱਗਦੀ ਸੀ ਅਤੇ ਰਫੀ ਉਸ ਦੀ ਨਕਲ ਕਰਦੇ ਸਨ। ਮੁਹੰਮਦ ਰਫੀ ਨੇ ਉਸਤਾਦ ਅਬਦੁਲ ਵਾਹਿਦ ਖਾਨ, ਪੰਡਿਤ ਜੀਵਨ ਲਾਲ ਮੱਟੂ ਅਤੇ ਫਿਰੋਜ਼ ਨਿਜ਼ਾਮੀ ਤੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ ਸੀ। ਸਿਰਫ਼ 13 ਸਾਲ ਦੀ ਉਮਰ ਵਿੱਚ ਮੁਹੰਮਦ ਰਫੀ ਨੇ ਲਾਹੌਰ ਵਿੱਚ ਉਸ ਜ਼ਮਾਨੇ ਦੇ ਮਸ਼ਹੂਰ ਅਦਾਕਾਰ 'ਕੇ ਐੱਲ ਸਹਿਗਲ' ਦੇ ਗਾਣਿਆਂ ਨੂੰ ਗਾ ਕੇ ਪਬਲਿਕ ਪ੍ਰਫਾਰਮੈਂਸ ਦਿੱਤੀ ਸੀ।

Punjabi Bollywood Tadkaਰਫੀ ਸਾਹਿਬ ਨੇ ਸਭ ਤੋਂ ਪਹਿਲਾਂ ਲਾਹੌਰ ਵਿੱਚ ਪੰਜਾਬੀ ਫਿਲਮ 'ਗੁਲ ਬਲੋਚ' ਲਈ 'ਸੋਹਣੀਏ ਨੀ, ਹੀਰੀਏ ਨੀ' ਗਾਣਾ ਗਾਇਆ ਸੀ। ਮੁਹੰਮਦ ਰਫੀ ਨੇ ਮੁੰਬਈ ਆ ਕੇ ਸਾਲ 1944 ਵਿੱਚ ਪਹਿਲੀ ਵਾਰ ਹਿੰਦੀ ਫਿਲਮ 'ਗਾਓਂ ਕੀ ਗੋਰੀ' ਲਈ ਗੀਤ ਗਾਇਆ ਸੀ। ਮੁਹੰਮਦ ਰਫੀ ਨੂੰ ਸਭ ਦਿਆਲੂ ਸਿੰਗਰ ਕਹਿ ਕੇ ਬੁਲਾਉਂਦੇ ਸਨ, ਕਿਉਂਕਿ ਉਹ ਗਾਣਿਆਂ ਲਈ ਕਦੇ ਵੀ ਫੀਸ ਦਾ ਜ਼ਿਕਰ ਨਹੀਂ ਕਰਦੇ ਸੀ ਅਤੇ ਕਦੇ-ਕਦੇ ਤਾਂ 1 ਰੁਪਏ ਵਿੱਚ ਵੀ ਗੀਤ ਗਾ ਦਿੰਦੇ ਸਨ। ਮੁਹੰਮਦ ਰਫੀ ਨੇ ਸਭ ਤੋਂ ਜ਼ਿਆਦਾ ਡਿਊਟ ਗਾਣੇ 'ਆਸ਼ਾ ਭੋਂਸਲੇ' ਦੇ ਨਾਲ ਗਾਏ ਸਨ। ਰਫੀ ਸਾਹਿਬ ਨੇ ਸਿੰਗਰ ਕਿਸ਼ੋਰੁਕੁਮਾਰ ਲਈ ਵੀ ਉਨ੍ਹਾਂ ਦੀਆਂ ਦੋ ਫਿਲਮਾਂ 'ਬੜੇ ਸਰਕਾਰ' ਅਤੇ 'ਰਾਗਿਨੀ' ਵਿੱਚ ਅਵਾਜ਼ ਦਿੱਤੀ ਸੀ।

Punjabi Bollywood Tadka ਮੁਹੰਮਦ ਰਫੀ ਨੂੰ 'ਕਿਆ ਹੁਆ ਤੇਰਾ ਵਾਅਦਾ' ਗਾਣੇ ਲਈ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। 1967 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 'ਪਦਮਸ੍ਰੀ' ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਮੁਹੰਮਦ ਰਫੀ ਨੂੰ ਦਿਲ ਦਾ ਦੌਰਾ ਪੈਣ ਦੀ ਵਜ੍ਹਾ ਕਰਕੇ ਉਹਨਾਂ ਦਾ 31 ਜੁਲਾਈ 1980 ਨੂੰ ਦੇਹਾਂਤ ਹੋ ਗਿਆ ਸੀ। ਅੱਜ ਇੰਨੇ ਸਾਲਾਂ ਬਾਅਦ ਵੀ ਉਨ੍ਹਾਂ ਦੀਆਂ ਯਾਦਾਂ ਤਰੋਤਾਜ਼ਾ ਹਨ ਕਿਉਂਕਿ ਬਾਲੀਵੁੱਡ ਦੇ ਮਸ਼ਹੂਰ ਗਾਇਕ ਅੱਜ ਵੀ ਉਨ੍ਹਾਂ ਦੇ ਗੀਤਾਂ ਨੂੰ ਗਾਉਂਦੇ ਆਮ ਸੁਣੇ ਜਾ ਸਕਦੇ ਹਨ। ਮੁਹੰਮਦ ਰਫ਼ੀ ਆਪਣੇ ਗੀਤਾਂ ਦੇ ਜ਼ਰੀਏ ਹਮੇਸ਼ਾਂ ਜਿੰਦਾ ਰਹਿਣਗੇ ਕਿਉਂਕਿ ਅੱਜ ਵੀ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਹਨ।

Punjabi Bollywood Tadka


Tags: Mohammed RafiBirthdayਮੁਹੰਮਦ ਰਫ਼ੀਜਨਮਦਿਨ