FacebookTwitterg+Mail

ਮੋਹਿਤ ਰੈਨਾ ਦੇ ਸਿਰੋਂ ਨਹੀਂ ਉਤਰ ਰਿਹੈ 'ਨਾਗਿਨ' ਦਾ ਨਸ਼ਾ, ਇਹ ਰਿਹਾ ਸਬੂਤ!!

mohit raina
18 September, 2017 02:38:15 PM

ਮੁੰਬਈ— ਪਿਛਲੇ ਕਈ ਦਿਨਾਂ ਤੋਂ ਮੌਨੀ ਰਾਏ ਅਤੇ ਮੋਹਿਤ ਰੈਨਾ ਦੇ ਬ੍ਰੇਕਅੱਪ ਦੀਆਂ ਖਬਰਾਂ ਨੇ ਖੂਬ ਸੁਰਖੀਆਂ ਬਟੋਰੀਆਂ ਹਨ। ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਕੀ ਸੱਚੀ 'ਚ ਇਨ੍ਹਾਂ ਦੋਹਾਂ ਦਾ ਬ੍ਰੇਕਅੱਪ ਹੋ ਚੁੱਕਾ ਹੈ? ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਸਵਾਲਾਂ ਦਾ ਜਵਾਬ ਖੁਦ ਮੋਹਿਤ ਨੇ ਹੀ ਦੇ ਦਿੱਤਾ ਹੈ। ਅਸਲ 'ਚ ਮੋਹਿਤ ਨੇ ਹਾਲ ਹੀ 'ਚ ਮੌਨੀ ਦੇ ਨਾਲ ਇਕ ਤਸਵੀਰ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਹੈ। ਹਾਲਾਂਕਿ ਇਸ ਤਸਵੀਰ 'ਚ ਮੌਨੀ ਦਾ ਚਿਹਰਾ ਸਾਫ ਨਹੀਂ ਦਿਖ ਰਿਹਾ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਮੌਨੀ ਹੀ ਹੈ ਕਿਉਂਕਿ ਇਸੇ ਤਰ੍ਹਾਂ ਦੀ ਤਸਵੀਰ ਮੋਹਿਤ ਅਤੇ ਮੌਨੀ ਨੇ ਪਿਛਲੇ ਸਾਲ ਵੀ ਕਲਿੱਕ ਕੀਤੀ ਸੀ ਅਤੇ ਉਹ ਮੌਕਾ ਸੀ ਮੌਨੀ ਦੇ ਜਨਮਦਿਨ ਦਾ।

 

A post shared by Mohit (@merainna) on


ਇਸ ਤਸਵੀਰ ਰਾਹੀਂ ਦੋ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਜਾਂ ਤਾਂ ਦੋਹਾਂ ਵਿਚਕਾਰ ਸਭ ਕੁਝ ਠੀਕ ਹੋ ਗਿਆ ਹੈ ਜਾਂ ਫਿਰ ਮੋਹਿਤ ਆਪਣੀ ਲੇਡੀ ਲਵ ਨੂੰ ਬਹੁਤ ਯਾਦ ਕਰ ਰਹੇ ਹਨ। ਮੋਹਿਤ ਨੇ ਜਿਸ ਤਰ੍ਹਾਂ ਇਸ ਤਸਵੀਰ ਨੂੰ ਸਾਂਝਾ ਕੀਤਾ ਹੈ, ਉਸ ਨਾਲ ਸਾਰੀਆਂ ਗੱਲਾਂ ਸਾਫ ਹੋ ਚੁੱਕੀਆਂ ਹਨ। ਉਨ੍ਹਾਂ ਨੇ ਜ਼ਾਹਰ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਦਿਲ 'ਚ ਅੱਜ ਵੀ ਸਿਰਫ ਮੌਨੀ ਹੀ ਹੈ। ਕੁਝ ਦਿਨਾਂ ਪਹਿਲਾਂ ਖਬਰ ਆਈ ਸੀ ਕਿ ਦੋਹਾਂ ਨੇ ਇਕ ਦੂਜੇ ਨੂੰ ਸੋਸ਼ਲ ਮੀਡੀਆ 'ਤੇ ਅਣਫਾਲੋਅ ਕਰ ਦਿੱਤਾ ਹੈ ਅਤੇ ਇਹ ਵੀ ਕਿਹਾ ਗਿਆ ਕਿ ਦੋਹਾਂ ਵਿਚਕਾਰ ਕੁਝ ਵੀ ਠੀਕ ਨਹੀਂ ਹੈ। ਅਜਿਹੀਆਂ ਵੀ ਗੱਲਾਂ ਸਾਹਮਣੇ ਆਈਆਂ ਹਨ ਕਿ ਦੋਹਾਂ ਵਿਚਕਾਰ ਦੂਰੀਆਂ ਇਸ ਲਈ ਵੀ ਆਈਆਂ ਕਿਉਂਕਿ ਮੌਨੀ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਸੀ।


Tags: Mohit rainaMouni RoyNaaginTv celebrityInstagramGoldਮੌਨੀ ਰਾਏ ਮੋਹਿਤ ਰੈਨਾ