FacebookTwitterg+Mail

ਮਸ਼ਹੂਰ ਐਕਟਰ ਜਤਿੰਦਰ ਨੂੰ ਯੌਨ ਸ਼ੋਸ਼ਣ ਮਾਮਲੇ 'ਚ ਮਿਲੀ ਵੱਡੀ ਰਾਹਤ

molestation case  himachal court stays probe against actor jeetendra
18 March, 2018 10:15:51 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਜਤਿੰਦਰ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਹਿਮਾਚਲ ਹਾਈਕੋਰਟ 'ਚੋਂ ਵੱਡੀ ਰਾਹਤ ਮਿਲੀ ਹੈ। ਪੁਲਸ ਨੇ 16 ਫਰਵਰੀ ਨੂੰ ਜਤਿੰਦਰ ਦੇ ਮਾਮੇ ਦੀ ਕੁੜੀ ਦੀ ਸ਼ਿਕਾਇਤ ਦੇ ਆਧਾਰ 'ਤੇ ਉਸ ਖਿਲਾਫ ਯੌਨ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਸੀ। ਹਾਈ ਕੋਰਟ ਇਸ ਮਾਮਲੇ ਦੀ ਸੁਣਵਾਈ ਨੂੰ 23 ਮਈ ਸੂਚੀਬੱਧ ਕੀਤਾ ਸੀ। ਅਭਿਨੇਤਾ ਨੇ ਦਾਅਵਾ ਕੀਤਾ ਸੀ ਕਿ ਪੁਲਸ ਨੇ ਬਿਨਾਂ ਜਾਂਚ ਦੇ ਮਾਮਲਾ ਦਰਜ ਕਰ ਲਿਆ ਸੀ। ਜਤਿੰਦਰ ਦੇ ਵਕੀਲ ਨੇ ਕਿਹਾ ਕਿ ਪੁਲਸ ਨੇ ਉਸ 'ਤੇ ਨਾ ਕੋਈ ਸਵਾਲ ਪੁੱਛਿਆ ਤੇ ਨਾ ਹੀ ਐੱਫ. ਆਈ. ਆਰ. ਦੀ ਕਾਪੀ ਦਿੱਤੀ। ਇਹ ਦੋਸ਼ ਗਲਤ ਹੈ ਤੇ ਅਭਿਨੇਤਾ ਦੀ ਸਖਸ਼ੀਅਤ ਨੂੰ ਖਰਾਬ ਕਰਨ ਲਈ ਇਕ ਸਾਜਿਸ਼ ਰਚੀ ਜਾ ਰਹੀ ਸੀ। ਇਸ ਦੌਰਾਨ ਮਹਿਲਾ ਪੁਲਸ ਸਟੇਸ਼ਨ, ਸ਼ਿਮਲਾ 'ਚ ਭਾਰਤੀ ਦੰਡ ਦੀ ਧਾਰਾ 354 ਦੇ ਤਹਿਤ ਮਾਮਲਾ ਦਰਜ ਕੀਤਾ ਸੀ ਤੇ ਹੁਣ ਅਗਲੀ ਕਾਰਵਾਈ 'ਤੇ ਰੋਕ ਲਾ ਦਿੱਤੀ ਗਈ ਹੈ।
1971 'ਚ ਸ਼ਿਲਮਾ ਦੇ ਇਕ ਹੋਟਲ 'ਚ ਕੀਤਾ ਸੀ ਜਿਨਸੀ ਸ਼ੋਸ਼ਣ 
ਆਪਣੀ ਹੱਡਬੀਤੀ ਸੁਣਾਉਂਦਿਆਂ ਮਹਿਲਾ ਨੇ ਕਿਹਾ, ''ਮੈਂ ਜਦੋਂ 18 ਸਾਲ ਦੀ ਸੀ, ਉਦੋਂ ਜਤਿੰਦਰ ਨੇ ਮੇਰੇ ਪਿਤਾ ਨੂੰ ਕਿਹਾ ਕਿ ਉਹ ਮੈਨੂੰ ਫਿਲਮ ਸ਼ੂਟ 'ਤੇ ਲੈ ਕੇ ਜਾ ਰਹੇ ਹਨ। ਜਿਥੇ ਐਕਟਰ ਨੇ ਇਸ ਗੰਦੀ ਹਰਕਤ ਨੂੰ ਅੰਜਾਮ ਦਿੱਤਾ।'' ਇਸ ਘਟਨਾ ਤੋਂ ਬਾਅਦ ਉਹ ਕਈ ਸਾਲਾਂ ਤਕ ਸਦਮੇ 'ਚ ਰਹੀ। ਇਸ ਵਾਰਦਾਤ ਦਾ ਉਸ ਦੇ ਦਿਮਾਗ 'ਤੇ ਡੂੰਘਾ ਅਸਰ ਪਿਆ।
ਪੀੜਤਾ ਮੁਤਾਬਕ ਜਤਿੰਦਰ ਇਕ ਨਾਮੀ ਐਕਟਰ ਹੈ। ਉਸ ਦੇ ਅਮੀਰ ਲੋਕਾਂ ਤੇ ਨੇਤਾਵਾਂ ਨਾਲ ਚੰਗੇ ਸਬੰਧ ਹਨ। ਜਤਿੰਦਰ ਦੀ ਕਜ਼ਨ ਨੇ ਆਪਣੇ ਮਾਤਾ-ਪਿਤਾ ਦੇ ਦਿਹਾਂਤ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਉਣ ਦਾ ਮਨ ਬਣਾਇਆ ਕਿਉਂਕਿ ਉਸ ਦੇ ਮਾਤਾ-ਪਿਤਾ ਨੂੰ ਐਕਟਰ ਦੀ ਇਹ ਹਰਕਤ ਜਾਣ ਕੇ ਦੁੱਖ ਹੁੰਦਾ। ਉਸ ਦੀ ਕਜ਼ਨ ਨੇ ਕਿਹਾ, 'ਮੈਨੂੰ ਇਸ ਘਟਨਾ ਨੂੰ ਦੱਸਣ 'ਚ ਕਈ ਸਾਲ ਲੱਗ ਗਏ। ਇਸ ਦੀ ਹਿੰਮਤ ਮੈਨੂੰ ਇਨ੍ਹੀਂ ਦਿਨੀਂ ਚੱਲ ਰਹੇ ਕੈਂਪੇਨ 'ਮੀ ਟੂ' ਦੀ ਵਜ੍ਹਾ ਕਾਰਨ ਆਈ ਹੈ। ਇਨ੍ਹਾਂ ਅੰਦੋਲਨਾਂ ਕਾਰਨ ਦੁਨੀਆ ਦੀਆਂ ਲੱਖਾਂ ਪੀੜਤ ਮਹਿਲਾਵਾਂ ਨੂੰ ਆਪਣੀ ਗੱਲ ਸਾਹਮਣੇ ਰੱਖਣ ਦੀ ਹਿੰਮਤ ਮਿਲੀ ਹੈ। ਪਰਿਵਾਰ ਤੇ ਰਿਸ਼ਤੇਦਾਰਾਂ ਵਲੋਂ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਪੀੜਤਾਂ 'ਚ ਹੁਣ ਉਮੀਦ ਦੀ ਕਿਰਨ ਜਾਗੀ ਹੈ।


Tags: Molestation CaseHimachal CourtJeetendraUmapati JamwalFIRSR Mardi

Edited By

Sunita

Sunita is News Editor at Jagbani.