FacebookTwitterg+Mail

Pics : ਆਪਣੇ ਤੋਂ 11 ਸਾਲ ਛੋਟੇ ਅਭਿਨੇਤਾ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ ਮੋਨਾਲੀਸਾ

monalisa
11 December, 2017 03:01:25 PM

ਮੁੰਬਈ (ਬਿਊਰੋ)— ਭੋਜਪੂਰੀ ਫਿਲਮ ਅਭਿਨੇਤਰੀ ਮੋਨਾਲੀਸਾ ਆਪਣੇ ਤੋਂ 11 ਸਾਲ ਛੋਟੇ ਭੋਜਪੂਰੀ ਅਭਿਨੇਤਾ ਪ੍ਰਦੀਪ ਪਾਂਡੇ ਚਿੰਟੂ ਨਾਲ ਜਲਦ ਹੀ ਇਕ ਫਿਲਮ 'ਚ ਰੋਮਾਂਸ ਕਰਦੀ ਨਜ਼ਰ ਆਵੇਗੀ। ਫਿਲਮ 'ਦੁਲਹਣ ਚਾਹੀ ਪਾਕਿਸਤਾਨ ਸੇ 2' ਦੇ ਮਹੂਰਤ 'ਚ ਪਹੁੰਚੀ ਮੋਨਾਲਿਸਾ ਇਸ ਨੂੰ ਲੈ ਕੇ ਕਾਫੀ ਖੁਸ਼ ਹੈ।

Punjabi Bollywood Tadka
ਮੋਨਾਲੀਸਾ ਨੇ ਕਿਹਾ ਕਿ ਚਿੰਟੂ ਨੌਜਵਾਨ ਸਟਾਰ ਹੈ। ਇਸ ਨਾਲ ਕੰਮ ਕਰਨ 'ਚ ਮਜ਼ਾ ਆਵੇਗਾ। ਉਹ ਇਕ ਵਧੀਆ ਡਾਂਸਰ ਵੀ ਹੈ। ਮੋਨਾਲੀਸਾ ਨੇ ਕਿਹਾ ਕਿ ਉਹ ਹਮੇਸ਼ਾ ਫਿਲਮਾਂ 'ਚ ਕੰਮ ਕਰਨਾ ਚਾਹੁੰਦੀ ਸੀ ਪਰ 'ਬਿੱਗ ਬੌਸ' ਅਤੇ 'ਨੱਚ ਬੱਲੀਏ' ਦੇ ਚੈਲੇਜ਼ ਨਾਲ ਇਕਰਾਮਨਾਮੇ ਦੀ ਵਜ੍ਹਾ ਕਰਕੇ ਸਮਾਂ ਨਹੀਂ ਕੱਢ ਪਾ ਰਹੀ ਸੀ, ਹੁਣ ਮੈਂ ਫਿਰ ਤੋਂ ਫਿਲਮਾਂ ਕਰਨ ਲਈ ਤਿਆਰ ਹਾਂ। ਇਸ ਤੋਂ ਇਲਾਵਾ ਮੈਂ 'ਪ੍ਰੇਮ ਗ੍ਰੰਥ' ਕਰ ਰਹੀ ਹਾਂ, ਫਿਲਹਾਲ ਬਾਕੀ ਸਭ ਪ੍ਰੋਡਿਊਸਰ 'ਤੇ ਨਿਰਭਰ ਕਰਦਾ ਹੈ।

Punjabi Bollywood Tadka

ਫਿਲਮ ਦੇ ਨਿਰਦੇਸ਼ਕ ਰਾਜਕੁਮਾਰ ਆਰ. ਪਾਂਡੇ ਨੇ ਕਿਹਾ ਕਿ ਪਿਛਲੀ ਫਿਲਮ ਦੀ ਸਫਲਤਾ ਨੂੰ ਦੇਖਦੇ ਹੋਏ ਇਸ ਭਾਗ ਤੋਂ ਪ੍ਰਸ਼ੰਸਕਾਂ ਨੂੰ ਕਾਫੀ ਉਮੀਦਾਂ ਹਨ। ਫਿਲਮ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਵੇਗੀ। ਇਹ ਫਿਲਮ ਲੋਕਾਂ ਦਾ ਖੂਬ ਮਨੋਰੰਜਨ ਕਰੇਗੀ, ਕਿਉਂਕਿ ਇਸਦੀ ਕਹਾਣੀ ਹੋਰ ਵੀ ਜ਼ਿਆਦਾ ਜ਼ਬਰਦਸਤ ਹੈ। ਫਿਲਮ 'ਚ ਪ੍ਰਦੀਪ ਪਾਂਡੇ ਚਿੰਟੂ, ਮੋਨਾਲਿਸਾ, ਸ਼ੁਭੀ ਸ਼ਰਮਾ, ਕੇ. ਕੇ. ਗੋਸਵਾਮੀ ਅਤੇ ਅਲੀ ਖਾਨ ਸਮੇਤ ਕਈ ਸਿਤਾਰ ਹਨ।

Punjabi Bollywood TadkaPunjabi Bollywood Tadka


Tags: Monalisa Pradeep Pandey Dulhan Chahi Pakistan Se 2 Romance Nach Baliye Bhojpuri Film