FacebookTwitterg+Mail

ਬੋਲਡਨੈੱਸ ਨਾਲ ਮੁੜ ਚਰਚਾ 'ਚ ਆਈ ਮੋਨਾਲੀਸਾ, ਕੋ-ਸਟਾਰ ਨਾਲ ਦਿੱਤੇ ਹੌਟ ਪੋਜ਼ (ਦੇਖੋ ਤਸਵੀਰਾਂ)

    2/9
11 February, 2017 08:51:50 PM
ਪਟਨਾ— ਭੋਜਪੁਰੀ ਫਿਲਮ 'ਸਰਕਾਰ ਰਾਜ' ਸ਼ੁੱਕਰਵਾਰ ਨੂੰ ਰਿਲੀਜ਼ ਹੋਈ। ਇਸ ਫਿਲਮ ਦੇ ਅਭਿਨੇਤਾ ਤੇ ਗਾਇਕ ਪਵਨ ਸਿੰਘ ਨਾਲ ਮੋਨਾਲੀਸਾ ਇਕ ਗੀਤ 'ਚ ਕਿੱਸ ਕਰਦੀ ਨਜ਼ਰ ਆ ਰਹੀ ਹੈ। ਇਸ ਫਿਲਮ 'ਚ ਮੋਨਾਲੀਸਾ ਦਾ ਹੌਟ ਅਵਤਾਰ ਦਰਸ਼ਕਾਂ ਨੂੰ ਦੇਖਣ ਲਈ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ 'ਲਾਲੀਪੌਪ ਲਾਗੇਲੂ...' ਗੀਤ ਨਾਲ ਰਾਤੋਂ-ਰਾਤ ਲੱਖਾਂ ਦਿਲਾਂ ਦੀ ਧੜਕਨ ਬਣਨ ਵਾਲੇ ਗਾਇਕ ਪਵਨ ਸਿੰਘ ਅੱਜ ਭੋਜਪੁਰੀ ਇੰਡਸਟਰੀ ਦੇ ਮੰਨੇ-ਪ੍ਰਮੰਨੇ ਸ਼ਖਸ ਹਨ। ਬਿਹਾਰ ਦੇ ਆਰਾ ਜ਼ਿਲੇ 'ਚ ਇਕ ਪਿੰਡ 'ਚੋਂ ਨਿਕਲ ਕੇ ਮੁੰਬਈ 'ਚ ਪਛਾਣ ਬਣਾਉਣ ਵਾਲੇ ਇਸ ਸ਼ਖਸ ਦੀ ਫਿਲਮ ਇੰਡਸਟਰੀ 'ਚ ਚੰਗੀ ਪਹੁੰਚ ਹੈ।
ਪਵਨ ਨੇ ਤ੍ਰਿਦੇਵ, ਪਵਨ ਪੁਰਬਈਆ, ਏਕ ਦੂਜੇ ਕੇ ਲਿਏ, ਸੰਗ੍ਰਾਮ, ਜਿੱਦੀ, ਲੇ ਕੇ ਆਜਾ ਬੈਂਡ ਬਾਜਾ ਏ ਪਵਨ ਰਾਜਾ, ਵੀਰ ਬਲਵਾਨ, ਜਾਨ ਲੇਬੂ ਕਾ, ਗਦਰ ਸਮੇਤ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਇਸ ਸਾਲ ਪਵਨ ਸਿੰਘ ਦੀਆਂ ਕਈ ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ।
'ਸਰਕਾਰ ਰਾਜ' ਫਿਲਮ 'ਚ ਪਵਨ ਸਿੰਘ ਨੇ ਰੱਜ ਕੇ ਐਕਸ਼ਨ ਦ੍ਰਿਸ਼ ਕੀਤੇ ਹਨ। ਫਿਲਮ 'ਚ ਮੋਨਾਲੀਸਾ ਤੋਂ ਇਲਾਵਾ ਰਾਣੀ ਚੈਟਰਜੀ ਤੇ ਅਕਸ਼ਰਾ ਸਿੰਘ ਵੀ ਹਨ। ਫਿਲਮ ਦੇ ਕਈ ਗੀਤ ਪਹਿਲਾਂ ਤੋਂ ਹੀ ਹਿੱਟ ਹੋ ਚੁੱਕੇ ਹਨ।

Tags: Monalisa Hot Look Kiss Sarkar Raj Pawan Singh ਮੋਨਾਲੀਸਾ ਪਵਨ ਸਿੰਘ ਸਰਕਾਰ ਰਾਜ