FacebookTwitterg+Mail

ਵਿਆਹ ਦੇ ਬੰਧਨ 'ਚ ਬੱਝੇ ਮੋਨਾਲੀਸਾ-ਵਿਕ੍ਰਾਂਤ, 'ਬਿੱਗ ਬੌਸ' ਦੇ ਘਰ ਬਤੀਤ ਕੀਤੇ ਨਿੱਜੀ ਪਲ (ਦੇਖੋ ਤਸਵੀਰਾਂ)

    1/13
18 January, 2017 10:22:44 PM
ਮੁੰਬਈ— ਬਿੱਗ ਬੌਸ ਦੇ ਘਰ 'ਚ ਮੋਨਾਲੀਸਾ ਨੇ ਆਪਣੇ ਬੁਆਏਫਰੈਂਡ ਵਿਕ੍ਰਾਂਤ ਸਿੰਘ ਰਾਜਪੂਤ ਨਾਲ ਵਿਆਹ ਕਰਵਾ ਲਿਆ ਹੈ। ਇਹ ਖਬਰ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ ਹੈ। ਫੈਨਜ਼ ਜਿਥੇ ਦੋਵਾਂ ਨੂੰ ਸ਼ੁੱਭਕਾਮਨਾਵਾਂ ਦੇ ਰਹੇ ਹਨ, ਉਥੇ ਉਹ ਵਿਆਹ ਦੇ ਐਪੀਸੋਡ ਦੀ ਵੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਦੱਸਣਯੋਗ ਹੈ ਕਿ ਹਾਲ ਹੀ 'ਚ ਅਜਿਹੀਆਂ ਖਬਰਾਂ ਸਨ ਕਿ ਮੋਨਾਲੀਸਾ ਬਿੱਗ ਬੌਸ ਦੇ ਘਰ ਤੋਂ ਬਾਹਰ ਹੋ ਜਾਵੇਗੀ ਪਰ ਬਾਅਦ 'ਚ ਇਕ ਟਵਿਸਟ ਆਇਆ ਕਿ ਮੋਨਾਲੀਸਾ ਘਰੋਂ ਬਾਹਰ ਹੋਣ ਤੋਂ ਪਹਿਲਾਂ ਸੀਕਰਟ ਰੂਮ 'ਚ ਜਾਵੇਗੀ ਪਰ ਹੁਣ ਖਬਰਾਂ ਦੇ ਬਾਜ਼ਾਰ 'ਚ ਇਹ ਪਤਾ ਲੱਗਾ ਕਿ ਆਖਿਰ ਕਿਉਂ ਮੋਨਾਲੀਸਾ ਨੂੰ ਸੀਕਰਟ ਰੂਮ 'ਚ ਭੇਜਿਆ ਗਿਆ ਹੈ।
ਖਬਰਾਂ ਮੁਤਾਬਕ ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਮੋਨਾਲੀਸਾ ਤੇ ਉਸ ਦੇ ਪਤੀ ਵਿਕ੍ਰਾਂਤ ਨੂੰ ਸੀਕਰਟ ਰੂਮ 'ਚ ਇਸ ਲਈ ਭੇਜਿਆ ਗਿਆ ਹੈ ਤਾਂ ਕਿ ਦੋਵੇਂ ਇਕ-ਦੂਜੇ ਨਾਲ ਨਿੱਜੀ ਪਲ ਬਤੀਤ ਕਰ ਸਕਣ।
ਵੀਕੈਂਡ 'ਤੇ ਮੋਨਾਲੀਸਾ-ਵਿਕ੍ਰਾਂਤ ਸੀਕਰਮ ਰੂਮ ਤੋਂ ਬਾਹਰ ਆਉਣਗੇ। ਦੱਸਣਯੋਗ ਹੈ ਕਿ ਇਸ ਹਫਤੇ ਦੋ ਮੁਕਾਬਲੇਬਾਜ਼ ਘਰੋਂ ਬਾਹਰ ਹੋਣ ਲਈ ਨਾਮੀਨੇਟ ਹੋਏ ਹਨ। ਰੋਹਨ ਮਹਿਰ ਤੇ ਮੋਨਾਲੀਸਾ 'ਚੋਂ ਅਜਿਹਾ ਕਿਹਾ ਜਾ ਰਿਹਾ ਹੈ ਕਿ ਮੋਨਾਲੀਸਾ ਘਰੋਂ ਬਾਹਰ ਹੋ ਜਾਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਬਿੱਗ ਬੌਸ ਦੇ 5 ਫਾਈਨਲਿਸਟ ਬਾਨੀ ਜੇ, ਲੋਪਾਮੁਦਰਾ ਰਾਓਤ, ਮਨਵੀਰ ਗੁੱਜਰ, ਰੋਹਨ ਮਹਿਰਾ ਤੇ ਮਨੂੰ ਪੰਜਾਬੀ ਹੋਣਗੇ।

Tags: ਬਿੱਗ ਬੌਸ Bigg Boss ਮੋਨਾਲੀਸਾ Monalisa ਵਿਕ੍ਰਾਂਤ ਸਿੰਘ Vikrant Singh ਵਿਆਹ Marriage