FacebookTwitterg+Mail

B'day spl: ਫਿਲਮਾਂ ਤੋਂ ਜ਼ਿਆਦਾ ਅੰਡਰਵਰਲਡ ਨਾਲ ਰਿਸ਼ਤਿਆਂ ਨੂੰ ਲੈ ਕੇ ਇਹ ਅਭਿਨੇਤਰੀ ਰਹਿੰਦੀ ਸੀ ਚਰਚਾ 'ਚ

    1/17
18 January, 2017 03:31:35 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਮੋਨਿਕਾ ਬੇਦੀ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਮੋਨਿਕਾ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਅੰਡਰਵਰਲਡ ਨਾਲ ਰਿਸ਼ਤਿਆਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਮੋਨਿਕਾ ਦਾ ਜਨਮ 18 ਜਨਵਰੀ 1975 ਪੰਜਾਬ ਦੇ ਹੁਸ਼ਿਆਰਪੁਰ 'ਚ ਹੋਇਆ ਸੀ। ਉਸ ਨੇ ਆਪਣੀ ਪੜਾਈ ਆਕਸਫੋਰਡ ਯੂਨੀਵਰਸਿਟੀ ਤੋਂ ਪੂਰੀ ਕੀਤੀ ਹੈ। ਉਸ ਨੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਸਾਲ 1994 'ਚ ਫਿਲਮ 'ਮੈਂ ਤੇਰਾ ਆਸ਼ਿਕ' ਨਾਲ ਕੀਤੀ ਸੀ। ਸਾਲ 1995 ਉਸ ਦੀ ਪਹਿਲੀ ਵੱਡੀ ਫਿਲਮ 'ਸੁੱਰਕਸ਼ਾ' ਸੀ, ਜਿਸ 'ਚ ਉਹ ਸੈਫ ਅਲੀ ਖਾਨ ਨਾਲ ਨਜ਼ਰ ਆਈ ਸੀ। ਬਾਲੀਵੁੱਡ 'ਚ ਉਸ ਦੀਆਂ ਮਸ਼ਹੂਰ ਫਿਲਮਾਂ 'ਆਸ਼ਿਕ ਮਸਤਾਨੇ', 'ਤਿਰਛੀ ਟੋਪੀਵਾਲੇ', 'ਜੰਜੀਰ', 'ਜਾਨਮ ਸਮਝਾ ਕਰੋ' ਅਤੇ 'ਜੋੜੀ ਨੰਬਰ 1' ਹੈ। ਮੋਨਿਕਾ ਬੇਦੀ ਦਾ ਫਿਲਮੀ ਕੈਰੀਅਰ ਕੁਝ ਖਾਸ ਸਫਲ ਨਹੀਂ ਹੋ ਸਕਿਆ।

ਮੋਨਿਕਾ ਅਤੇ ਅਬੂ ਸਲੇਮ ਦੀ ਲਵ ਸਟੋਰੀ ਦੀ ਸ਼ੁਰੂਆਤ...

ਇਕ ਇੰਟਰਵਿਊ 'ਚ ਮੋਨਿਕਾ ਨੇ ਆਪ ਆਪਣੀ ਅਤੇ ਅਬੂ ਦੀ ਲਵ ਸਟੋਰੀ 'ਤੇ ਖੁੱਲ ਕੇ ਗੱਲ ਕੀਤੀ ਸੀ। ਮੋਨਿਕਾ ਇਕ ਅਭਿਨੇਤਰੀ ਹੈ, ਇਸ ਲਈ ਸਟੋਜ ਸ਼ੋਅ ਆਫਰ 'ਚ ਉਸ ਦੀ ਦਿਲਚਸਪੀ ਸੀ। ਮੋਨਿਕਾ ਨੇ ਕਿਹਾ, ''ਮੈਂ ਅੰਡਰਵਰਲਡ ਸਰਗਨਾ ਦਾਊਦ ਇਬਰਾਹਿਮ ਅਤੇ ਛੋਟਾ ਸ਼ਕੀਲ ਦਾ ਨਾਂ ਤਾਂ ਸੁਣਿਆ ਸੀ ਪਰ ਅਬੂ ਸਲੇਮ ਦੇ ਨਾਂ ਤੋਂ ਜਾਣੂ ਨਹੀਂ ਸੀ। ਸਾਲ 1998 'ਚ ਮੈਂ ਪਹਿਲੀ ਵਾਰ ਫੋਨ 'ਤੇ ਅਬੂ ਸਲੇਮ ਦੇ ਸੰਪਰਕ 'ਚ ਆਈ ਸੀ। ਉਸ ਸਮੇਂ ਮੈਂ ਦੁਬਈ 'ਚ ਸੀ, ਫੋਨ 'ਤੇ ਮੈਨੂੰ ਦੁਬਈ 'ਚ ਸਟੇਜ ਸ਼ੋਅ ਕਰਨ ਦਾ ਆਫਰ ਮਿਲਿਆ ਸੀ।''

ਜ਼ਿਕਰਯੋਗ ਹੈ ਕਿ ਦੁਬਈ ਸਟੇਜ ਸ਼ੋਅ ਦੋਰਾਨ ਅਬੂ ਨੇ ਆਪਣੇ ਆਪ ਨੂੰ ਇਕ ਕਾਰੋਬਾਰੀ ਦੱਸਿਆ ਸੀ। ਸ਼ੋਅ ਤੋਂ ਪਹਿਲਾਂ ਅਬੂ ਨਾਂ ਬਦਲ ਕੇ ਗੱਲਾਂ ਕਰਦਾ ਸੀ ਪਰ ਉਸ ਦੀ ਗੱਲ ਕਰਨ ਦਾ ਅੰਦਾਜ਼ ਅਜਿਹਾ ਸੀ ਕਿ ਪਹਿਲੀ ਮੁਲਾਕਾਤ ਤੋਂ ਪਹਿਲਾਂ ਹੀ ਮੋਨਿਕਾ ਅਬੂ ਨੂੰ ਪਸੰਦ ਕਰਨ ਲੱਗ ਗਈ ਸੀ। ਮੋਨਿਕਾ ਦਾ ਕਹਿਣਾ ਹੈ ਕਿ, ''ਮੇਰੀ ਅਤੇ ਅਬੂ ਫੋਨ 'ਤੇ ਗੱਲ ਹੁੰਦੀ ਸੀ ਪਰ ਮੈਨੂੰ ਲੱਗਦਾ ਸੀ ਕਿ ਕਿਤੇ ਨਾ ਕਿਤੇ ਸਾਡੇ ਦੋਵਾਂ 'ਚ ਕੋਈ ਸੰਬੰਧ ਜ਼ਰੂਰ ਹੈ। ਮੈਂ ਕਦੀ ਨਹੀਂ ਸੋਚਿਆ ਸੀ ਕਿ ਕਿਸੇ ਵਿਅਕਤੀ ਨਾਲ ਫੋਨ 'ਤੇ ਗੱਲ ਕਰਦੇ-ਕਰਦੇ ਮੈਂ ਉਸ ਨੂੰ ਇਸ ਕਦਰ ਪਸੰਦ ਕਰਨ ਲੱਗਾਗੀ ਕਿ ਉਸ ਨਾਲ ਗੱਲ ਕੀਤੇ ਬਿਨ੍ਹਾਂ ਮੈਂ ਰਹਿ ਨਹੀਂ ਸਕਾਂਗੀ। ਮੈਂ ਇਹ ਨਹੀਂ ਕਹਾਂਗੀ ਕਿ ਮੈਂ ਉਸ ਦੇ ਪਿਆਰ 'ਚ ਪੈ ਗਈ ਸੀ ਪਰ ਹਾਂ ਇਹ ਜ਼ਰੂਰ ਹੈ ਕਿ ਮੈਂ ਉਸ ਨੂੰ ਪਸੰਦ ਕਰਨ ਲੱਗ ਗਈ ਸੀ। ''


Tags: ਮੋਨਿਕਾ ਬੇਦੀਜਨਮਦਿਨਅਬੂ ਸਲੇਮMonica Bedi birthday Abu Salem