FacebookTwitterg+Mail

'2 ਪਰਚੇ' ਗੀਤ ਰਾਹੀਂ ਦਰਸ਼ਕਾਂ ਦੀ ਕਚਿਹਰੀ 'ਚ ਵਾਪਸੀ ਕਰਨ ਵਾਲੇ ਮੋਂਟੀ-ਵਾਰਿਸ ਦੀ ਖਾਸ ਇੰਟਰਵਿਊ

monty waris interview
10 July, 2017 05:52:14 PM

ਜਲੰਧਰ— 'ਮੇਰੇ ਪਿੱਛੇ' ਤੇ 'ਤੇਰੇ ਬਿਨਾਂ' ਵਰਗੇ ਗੀਤਾਂ ਨਾਲ ਗਾਇਕ ਮੋਂਟੀ ਤੇ ਵਾਰਿਸ ਨੇ ਬਹੁਤ ਹੀ ਘੱਟ ਸਮੇਂ 'ਚ ਵੱਖਰੀ ਪਛਾਣ ਬਣਾਈ ਹੈ। ਹਾਲ ਹੀ 'ਚ ਉਨ੍ਹਾਂ ਦਾ ਨਵਾਂ ਗੀਤ '2 ਪਰਚੇ' ਰਿਲੀਜ਼ ਹੋਇਆ ਹੈ। ਗੀਤ ਜਸ਼ਨ ਨੰਨੜ ਵਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਦਾ ਸੰਗੀਤ ਜੱਸੀ ਐਕਸ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਕੁਲਸ਼ਨ ਸੰਧੂ ਨੇ ਲਿਖੇ ਹਨ। ਗੀਤ 'ਚ ਸਾਰਾ ਗੁਰਪਾਲ ਮਾਡਲਿੰਗ ਕਰਦੀ ਨਜ਼ਰ ਆ ਰਹੀ ਹੈ। '2 ਪਰਚੇ' ਗੀਤ ਸਬੰਧੀ ਮੋਂਟੀ ਤੇ ਵਾਰਿਸ ਨਾਲ ਖਾਸ ਗੱਲਬਾਤ ਕੀਤੀ ਗਈ।
ਗੀਤ ਬਾਰੇ ਦੱਸਦਿਆਂ ਉਨ੍ਹਾਂ ਦੱਸਿਆ ਕਿ ਜਸ਼ਨ ਨੰਨੜ ਨਾਲ ਉਨ੍ਹਾਂ ਦੀ ਇਹ ਪਹਿਲੀ ਵੀਡੀਓ ਹੈ, ਜਿਸ ਦਾ ਤਜਰਬਾ ਬਹੁਤ ਵਧੀਆ ਰਿਹਾ। ਇਸ ਤੋਂ ਪਹਿਲਾਂ ਰਿਲੀਜ਼ ਹੋਏ ਉਨ੍ਹਾਂ ਦੇ ਗੀਤਾਂ ਦੀਆਂ ਵੀਡੀਓਜ਼ ਪਰਮੀਸ਼ ਵਰਮਾ ਵਲੋਂ ਬਣਾਈਆਂ ਗਈਆਂ ਸਨ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ। ਐਲਬਮ ਕੱਢਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਹ ਫਿਲਹਾਲ ਇਕ ਹੋਰ ਸਿੰਗਲ ਟਰੈਕ 'ਤੇ ਉਹ ਕੰਮ ਕਰ ਰਹੇ ਹਨ, ਉਸ ਤੋਂ ਬਾਅਦ ਉਹ ਐਲਬਮ ਦੀ ਤਿਆਰੀ ਕਰਨਗੇ।
ਮੋਂਟੀ ਤੇ ਵਾਰਿਸ ਕਾਲਜ ਸਮੇਂ ਤੋਂ ਇਕੱਠੇ ਹਨ। ਦੋਵੇਂ ਖਾਲਸਾ ਕਾਲਜ ਪਟਿਆਲਾ 'ਚ ਮਿਊਜ਼ਿਕ ਦੇ ਸਟੂਡੈਂਟ ਸਨ ਤੇ ਇਸੇ ਦੌਰਾਨ ਉਨ੍ਹਾਂ ਦਾ ਮੇਲ ਹੋਇਆ। ਦੋਵਾਂ ਨੇ ਮਿਲ ਕੇ ਉਸ ਦੌਰਾਨ ਯੂਟਿਊਬ 'ਤੇ ਗੀਤ ਗਾ ਕੇ ਇਕ ਵੀਡੀਓ ਅਪਲੋਡ ਕੀਤੀ ਸੀ, ਜਿਹੜੀ ਕਾਫੀ ਵਾਇਰਲ ਹੋਈ।

ਇਹ ਉਨ੍ਹਾਂ ਦੀ ਮਿਹਨਤ ਹੀ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਤੇ ਇਕ ਪਛਾਣ ਵੀ ਦਿਵਾਈ। ਮੋਂਟੀ ਤੇ ਵਾਰਿਸ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕੁਲਦੀਪ ਮਾਣਕ, ਅਮਰਿੰਦਰ ਗਿੱਲ, ਖਾਨ ਸਾਬ ਤੇ ਗੁਰਦਾਸ ਮਾਨ ਨੂੰ ਸੁਣਨਾ ਬੇਹੱਦ ਪਸੰਦ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਘੁੰਮਣਾ, ਚੰਗਾ ਖਾਣਾ-ਪੀਣਾ ਤੇ ਜਿਮ ਜਾਣਾ ਪਸੰਦ ਹੈ। ਸਪੀਡ ਰਿਕਾਰਡਸ ਨਾਲ ਉਨ੍ਹਾਂ ਨੇ ਆਪਣੇ ਤਜਰਬੇ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਸਾਰੀ ਟੀਮ ਬਹੁਤ ਸੁਪੋਰਟਿੰਗ ਹੈ। ਗੀਤ ਕਰਨ ਦਾ ਮਜ਼ਾ ਵੀ ਉਦੋਂ ਹੀ ਆਉਂਦਾ ਹੈ, ਜਦੋਂ ਹਰ ਕੋਈ ਪੂਰੇ ਉਤਸ਼ਾਹ ਨਾਲ ਕੰਮ ਕਰਦਾ ਹੈ, ਸੋ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇੰਨੀ ਚੰਗੀ ਟੀਮ ਮਿਲੀ।


Tags: Monty Waris 2 Parche Jashan Nanarh Sara Gurpal Speed Records Interview