FacebookTwitterg+Mail

ਤਿੰਨਾਂ ਮਹਿਲਾਵਾਂ ਨੇ ਅਲੀ ਜ਼ਫਰ 'ਤੇ ਲਾਏ ਗੰਭੀਰ ਦੋਸ਼, ਕਿਹਾ ''ਭੈਣ ਨੂੰ ਬਾਥਰੂਮ 'ਚ ਖਿੱਚ ਕੇ ਲੈ ਗਿਆ ਸੀ''

more women accuse ali zafar of sexual harassment
21 April, 2018 09:31:06 AM

ਨਵੀਂ ਦਿੱਲੀ(ਬਿਊਰੋ)— ਮਸ਼ਹੂਰ ਪਾਕਿਸਤਾਨੀ ਗਾਇਕਾ ਮੀਸ਼ਾ ਸ਼ਫੀ ਵੱਲੋਂ ਲਾਏ ਗਏ ਸਰੀਰਕ ਸੋਸ਼ਣ ਦੇ ਇਲਜ਼ਾਮਾਂ ਤੋਂ ਬਾਅਦ ਪਾਕਿਸਤਾਨੀ ਕਲਾਕਾਰ ਅਲੀ ਜ਼ਫਰ 'ਤੇ ਤਿੰਨ ਹੋਰ ਔਰਤਾਂ ਨੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਹਨ। ਹਾਲਾਂਕਿ ਅਲੀ ਜ਼ਫ਼ਰ ਨੇ ਮੀਸ਼ਾ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਹੁਣ ਇਨ੍ਹਾਂ ਤਿੰਨਾਂ ਮਹਿਲਾਵਾਂ ਦੇ ਇਲਜ਼ਾਮਾਂ ਨੇ ਅਲੀ ਨੂੰ ਮੁਸ਼ਕਲਿ 'ਚ ਪਾ ਦਿੱਤਾ ਹੈ।
Punjabi Bollywood Tadka
ਮੇਕਅੱਪ ਆਰਟਿਸਟ ਲੀਨਾ ਗਨੀ ਨੇ ਦੋਸ਼ ਲਾਇਆ ਹੈ ਕਿ ਅਲੀ ਜ਼ਫਰ ਨੇ ਉਸ ਨੂੰ ਅਸ਼ਲੀਲ ਗੱਲਾਂ ਆਖੀਆਂ ਸਨ। ਇਸ ਤੋਂ ਇਲਾਵਾ ਬਲਾਗਰ ਹੁਮਨਾ ਰਜ਼ਾ ਨੇ ਦੋਸ਼ ਲਾਇਆ ਹੈ ਕਿ ਅਲੀ ਨੇ ਇਕ ਵਾਰ ਮੈਨੂੰ ਗਲਤ ਢੰਗ ਨਾਲ ਛੂਹਿਆ ਸੀ। ਮਹਿਲਾ ਪੱਤਰਕਾਰ ਮਹਿਮ ਜਾਵੇਗ ਨੇ ਅਲੀ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਸ ਨੇ ਮੇਰੀ ਭੈਣ (ਕਜ਼ਨ) ਦਾ ਚੁੰਮਣ ਲੈਣ ਦੀ ਕੋਸ਼ਿਸ਼ ਸੀ ਤੇ ਉਸ ਨੂੰ ਬਾਥਰੂਮ 'ਚ ਖਿੱਚ ਕੇ ਲੈ ਗਿਆ ਸੀ।
Punjabi Bollywood Tadka
ਪਾਕਿਸਤਾਨੀ ਗਾਇਕਾ ਮੀਸ਼ਾ ਸ਼ਫੀ ਨੇ ਵੀਰਵਾਰ ਨੂੰ ਗਾਇਕ ਤੇ ਅਦਾਕਾਰ ਅਲੀ ਜ਼ਫਰ 'ਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲਾਏ ਸਨ। ਅਲੀ ਜ਼ਫਰ ਨਾ ਸਿਰਫ ਪਾਕਿਸਤਾਨ ਸਗੋਂ ਬਾਲੀਵੁੱਡ 'ਚ ਵੀ ਇਕ ਵੱਡਾ ਨਾਂ ਹੈ। ਮੀਸ਼ਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਲਿਖਿਆ, ''36 ਸਾਲਾ ਜ਼ਫਰ ਨੇ ਉਸ ਦਾ ਕਈ ਵਾਰ ਸ਼ੋਸ਼ਣ ਕੀਤਾ ਤੇ ਲਿਖਿਆ ਕਿ ਉਹ ਹੁਣ ਹੋਰ ਚੁੱਪ ਨਹੀਂ ਰਹਿ ਸਕਦੀ। ਉਸ ਨੇ ਜਿਨਸੀ ਸ਼ੋਸ਼ਣ ਵਿਰੁੱਧ ਚਲੀ ਵਿਸ਼ਵ ਵਿਆਪੀ ਹੈਸ਼ਟੈਗ ਕੰਪੇਨ #MeToo ਵੀ ਲਿਖਿਆ ਸੀ।

 

 


Tags: Ali ZafarSexual HarassmentShafiMaham JavaidTwitter

Edited By

Sunita

Sunita is News Editor at Jagbani.