FacebookTwitterg+Mail

ਮਾਂ-ਧੀ ਨੇ 56 ਹਜ਼ਾਰ ਪੌਂਡ ਖਰਚ ਕਰਕੇ ਮੂੰਹ ਦਾ ਬਿਠਾਇਆ ਭੱਠਾ (ਦੇਖੋ ਤਸਵੀਰਾਂ)

    1/16
28 August, 2015 10:40:02 PM
ਮਾਡਲ ਤੇ ਟੀ. ਵੀ. ਸੈਲੇਬ੍ਰਿਟੀ ਕੇਟੀ ਪ੍ਰਾਈਸ ਵਾਂਗ ਦਿਖਣ ਲਈ ਮਾਂ-ਬੇਟੀ ਦੀ ਇਕ ਜੋੜੀ ਨੇ ਸਰਜਰੀ 'ਚ 56,000 ਪੌਂਡ ਖਰਚ ਕਰ ਦਿੱਤੇ ਹਨ। ਮਾਂ-ਬੇਟੀ ਨੇ ਕੇਟੀ ਵਰਗੀਆਂ ਦਿਖਣ ਲਈ ਸਰਜਰੀ ਤੇ ਬਿਊਟੀ ਟ੍ਰੀਟਮੈਂਟ 'ਚ ਮੋਟੀ ਰਕਮ ਖਰਚ ਕੀਤੀ ਹੈ। 38 ਸਾਲ ਦੀ ਜਾਰਜੀਨਾ ਤੇ ਉਸ ਦੀ 20 ਸਾਲ ਦੀ ਬੇਟੀ ਕਾਇਲਾ ਮਾਰਿਸ ਚਿਹਰੇ ਤੇ ਸਰੀਰ 'ਚ ਬਦਲਾਅ ਕਰਾ ਕੇ ਆਪਣੀ ਫੇਵਰੇਟ ਹਸਤੀ ਕੇਟੀ ਪ੍ਰਾਈਸ ਵਰਗੀਆਂ ਲੱਗਣੀਆਂ ਚਾਹੁੰਦੀਆਂ ਸਨ।
ਇਕ ਵੈੱਬਸਾਈਟ ਮੁਤਾਬਕ ਕਾਇਲਾ ਨੇ ਦੱਸਿਆ, 'ਮੇਰੀ ਮਾਂ ਮੇਰੀ ਪੱਕੀ ਸਹੇਲੀ ਹੈ ਤੇ ਪਲਾਸਟਿਕ ਸਰਜਰੀ ਕਰਵਾਉਣ ਤੋਂ ਬਾਅਦ ਤਾਂ ਸਾਡਾ ਰਿਸ਼ਤਾ ਹੋਰ ਮਜ਼ਬੂਤ ਹੋ ਗਿਆ ਹੈ। ਜਿਵੇਂ-ਜਿਵੇਂ ਅਸੀਂ ਸਰਜਰੀ ਦਾ ਇਕ-ਇਕ ਲੈਵਲ ਪਾਰ ਕੀਤਾ, ਅਸੀਂ ਖੁਦ ਨੂੰ ਹੋਰ ਜ਼ਿਆਦਾ ਕੇਟੀ ਨਾਲ ਮਿਲਦਾ-ਜੁਲਦਾ ਦੇਖਿਆ।' ਕਾਇਲਾ ਪੇਸ਼ੇ ਵਜੋਂ ਇਕ ਸਟ੍ਰਿਪਰ ਹੈ ਤੇ ਇਸੇ ਪੇਸ਼ੇ ਤੋਂ ਕਮਾਏ ਪੈਸਿਆਂ ਨਾਲ ਉਸ ਨੇ ਆਪਣੀ ਮਾਂ ਤੇ ਖੁਦ ਦੀ ਸਰਜਰੀ ਦਾ ਖਰਚ ਚੁੱਕਿਆ। ਕਾਇਲਾ 17 ਸਾਲ ਦੀ ਉਮਰ ਤੋਂ ਸਟ੍ਰਿਪਿੰਗ ਦੇ ਪੇਸ਼ੇ ਵਿਚ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Tags: ਕੇਟੀ ਪ੍ਰਾਈਸ Katie Price Daughter Mother ਪਲਾਸਟਿਕ ਸਰਜਰੀ