FacebookTwitterg+Mail

ਛੱਤ ਨਾਲ ਲਟਕਦੀ ਮਿਲੀ ਅਦਾਕਾਰਾ ਮੌਮਿਤਾ ਸਾਹਾ ਦੀ ਲਾਸ਼

moumita saha
10 March, 2018 07:05:37 PM

ਮੁੰਬਈ (ਬਿਊਰੋ)— ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਰੀਜੈਂਟ ਪਾਰਕ ਇਲਾਕੇ 'ਚ ਸ਼ੁੱਕਰਵਾਰ ਦੀ ਰਾਤ ਨੂੰ 23 ਸਾਲ ਦੀ ਟੀ. ਵੀ. ਅਦਾਕਾਰਾ ਮੌਮਿਤਾ ਸਾਹਾ ਦੀ ਲਾਸ਼ ਛੱਤ ਨਾਲ ਲਟਕਦੀ ਮਿਲੀ। ਗੁਆਂਢੀਆਂ ਵਲੋਂ ਮਿਲੀ ਜਾਣਕਾਰੀ ਮੁਤਾਬਕ ਮੌਕੇ 'ਤੇ ਪਹੁੰਚੀ ਪੁਲਸ ਨੇ ਫਲੈਟ ਦਾ ਦਰਵਾਜਾ ਤੋੜਿਆ ਅਤੇ ਅੰਦਰ ਜਾ ਕੇ ਦੇਖਿਆ ਕਿ ਮੌਮਿਤਾ ਦੀ ਲਾਸ਼ ਛੱਤ ਨਾਲ ਲਟਕ ਰਹੀ ਸੀ ਜਿਸਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੌਮਿਤਾ ਦੇ ਗੁਆਂਢੀਆਂ ਨੇ ਦੱਸਿਆ ਕਿ ਮੌਮਿਤਾ ਪਿੱਛਲੇ 2 ਮਹੀਨਿਆਂ ਤੋਂ ਇਸ ਫਲੈਟ 'ਚ ਇਕੱਲੀ ਰਹਿ ਰਹੀ ਸੀ।
ਸੂਤਰਾਂ ਮੁਤਾਬਕ ਫਲੈਟ 'ਚ ਸੁਸਾਈਡ ਨੋਟ ਬਰਾਮਦ ਹੋਇਆ ਹੈ। ਪੁਲਸ ਨੇ ਕਿਹਾ, ''ਜਦੋਂ ਬੀਤੇ ਦਿਨ ਦਰਵਾਜਾ ਨਹੀਂ ਖੁਲ੍ਹਿਆ ਤਾਂ ਘਰ ਦੇ ਮਾਲਕ ਨੇ ਸਾਨੂੰ ਜਾਣਕਾਰੀ ਦਿੱਤੀ''। ਫਿਲਹਾਲ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਮੁਤਾਬਕ ਉਹ ਤਣਾਅ 'ਚ ਰਹਿ ਰਹੀ ਸੀ। ਇਸ ਤੋਂ ਇਲਾਵਾ ਪੁਲਸ ਨੇ ਦੱਸਿਆ ਕਿ ਅਸੀਂ ਉਨ੍ਹਾਂ ਦੇ ਸੋਸ਼ਲ ਨੈਟਵਰਕਿੰਗ ਅਕਾਊਟ ਦੀ ਜਾਂਚ ਕਰ ਚੁੱਕੇ ਹਾਂ, ਜਿੱਥੇ ਉਨ੍ਹਾਂ ਦੀ ਆਖਰੀ ਪੋਸਟ ਤਣਾਅ 'ਚ ਲਿਖੀ ਗਈ ਜਾਪਦੀ ਹੈ। ਫਿਲਹਾਲ ਅਸੀਂ ਉਨ੍ਹਾਂ ਦੇ ਫੋਨ ਦੀ ਡਿਟੇਲ ਦਾ ਪਤਾ ਲਗਾ ਰਹੇ ਹਾਂ।


Tags: Moumita Saha Death Suicide Note Kolkata Flat Tv Actress

Edited By

Kapil Kumar

Kapil Kumar is News Editor at Jagbani.