FacebookTwitterg+Mail

ਸਲਮਾਨ ਨਹੀਂ ਸਗੋਂ ਇਸ ਅਦਾਕਾਰ ਨਾਲ ਮੌਨੀ ਰਾਏ ਕਰੇਗੀ ਬਾਲੀਵੁੱਡ 'ਚ ਡੈਬਿਊ, ਤਿਆਰੀ ਸ਼ੁਰੂ

mouni roy
23 June, 2017 01:49:49 PM

ਮੁੰਬਈ— ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ 'ਗੋਲਡ' 'ਚ ਟੀ ਵੀ ਦੀ ਹਿੱਟ ਅਦਾਕਾਰਾ ਮੌਨੀ ਰਾਏ ਦੇ ਹੋਣ ਦੀ ਖਬਰ ਸੀ। ਜਾਣਕਾਰੀ ਮੁਤਾਬਕ ਇਹ ਹੁਣ ਫਾਈਨਲ ਹੋ ਗਿਆ ਹੈ। ਮੌਨੀ ਰਾਏ ਅਤੇ ਅਕਸ਼ੇ ਕੁਮਾਰ ਇਸ ਅਗਸਤ ਤੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਫਿਲਮ ਦੀ ਸ਼ੂਟਿੰਗ 20-25 ਅਗਸਤ ਤੋਂ ਸ਼ੁਰੂ ਹੋਵੇਗੀ।
ਜਾਣਕਾਰੀ ਮੁਤਾਬਕ 'ਗੋਲਡ' 'ਚ ਅਕਸ਼ੇ ਕੁਮਾਰ ਹਾਕੀ ਕੋਚ ਬਲਬੀਰ ਸਿੰਘ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਤਿੰਨ ਵਾਰ ਓਲੰਪਿਕ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਕੋਚ ਸਨ ਬਲਬੀਰ ਸਿੰਘ। ਫਿਲਮ 15 ਅਗਸਤ 2018 'ਚ ਰਿਲੀਜ਼ ਹੋਣ ਵਾਲੀ ਹੈ।

Punjabi Bollywood Tadka
ਇਸ 'ਚ ਕੋਈ ਸ਼ੱਕ ਨਹੀਂ ਕਿ ਮੌਨੀ ਰਾਏ ਨੂੰ ਇਸ ਤੋਂ ਬਿਹਤਰ ਬਾਲੀਵੁੱਡ ਡੈਬਿਊ ਨਹੀਂ ਮਿਲ ਸਕਦਾ। ਇਸ ਫਿਲਮ 'ਚ ਕਾਫੀ ਘੱਟ ਕਿਰਦਾਰ ਹਨ, ਜਿਨ੍ਹਾਂ 'ਚੋਂ ਇਕ ਹੋਵੇਗੀ ਮੌਨੀ ਰਾਏ। ਉਂਝ ਕੁਝ ਸਮੇਂ ਪਹਿਲੇ ਇਹ ਵੀ ਖਬਰ ਉਡੀ ਸੀ ਕਿ ਮੌਨੀ ਰਾਏ ਨੂੰ ਬਾਲੀਵੁੱਡ 'ਚ ਲਿਆਉਣ ਦੀ ਜਿੰਮੇਦਾਰੀ ਸਲਮਾਨ ਖਾਨ ਨੇ ਲਈ ਪਰ ਹੁਣ ਮੌਨੀ ਸਲਮਾਨ ਨਾਲ ਆਵੇ ਜਾਂ ਅਕਸ਼ੇ ਨਾਲ ਫਿਲਮ ਦਾ ਸੁਪਰਹਿੱਟ ਹੋਣਾ ਤਾਂ ਫਾਈਨਲ ਹੈ। ਉੱਥੇ ਅਕਸ਼ੇ ਕੁਮਾਰ ਹੁਣ ਇਕ ਹੀ ਅਦਾਕਾਰਾ ਦੇ ਨਾਲ ਦੋ ਤੋਂ ਵੱਧ ਫਿਲਮਾਂ 'ਚ ਕੰਮ ਨਹੀਂ ਕਰਨਾ ਚਾਹੁੰਦੇ। ਇਸ ਦੇ ਪਿੱਛੇ ਵੀ ਇਕ ਕਾਰਨ ਮੰਨਿਆ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਅਕਸ਼ੇ ਕੁਮਾਰ ਆਪਣੇ ਸਹਿ-ਅਦਾਕਾਰਾ ਨਾਲ ਹੁਣ ਲਿੰਕਅੱਪ ਦੀਆਂ ਖ਼ਬਰਾਂ ਤੋਂ ਬਚਨਾ ਚਾਹੁੰਦੇ ਹਨ। ਇਸ ਬਾਰੇ 'ਚ ਅਕਸ਼ੇ ਕੁਮਾਰ ਨੇ ਕੁਝ ਸਮੇਂ ਪਹਿਲਾਂ ਕਿਹਾ ਸੀ, ''ਵੱਖ-ਵੱਖ ਅਦਾਕਾਰਾਂ ਨਾਲ ਕੰਮ ਕਰਨਾ ਇਕ ਚੇਂਜ ਦਿੰਦਾ ਹੈ। ਸਾਡੇ ਲਈ ਵੀ ਅਤੇ ਦਰਸ਼ਕਾਂ ਲਈ ਵੀ।''


Tags: Bollywood celebrityAkshay KumarGoldMouni Royਅਕਸ਼ੇ ਕੁਮਾਰਮੌਨੀ ਰਾਏ