FacebookTwitterg+Mail

ਮੌਨੀ ਰਾਏ ਬਣੀ ਬੰਗਾਲੀ ਬਿਊਟੀ, ਤਸਵੀਰਾਂ ਹੋ ਰਹੀਆ ਹਨ ਵਾਇਰਲ

mouni roy
22 July, 2017 01:32:06 PM

ਮੁੰਬਈ— ਬਾਲੀਵੁੱਡ 'ਚ ਟੀ. ਵੀ. ਅਦਾਕਾਰਾ ਮੌਨੀ ਰਾਏ ਦੀ ਐਂਟਰੀ ਹੋ ਚੁੱਕੀ ਹੈ। ਮੌਨੀ ਬਾਲੀਵੁੱਡ ਖਿਲਾੜੀ ਕੁਮਾਰ ਅਕਸ਼ੇ ਦੀ ਫਿਲਮ 'ਗੋਲਡ' 'ਚ ਨਜ਼ਰ ਆਉਣਗੇ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਮੌਨੀ ਦੇ ਬੰਗਾਲੀ ਲੁੱਕ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰਾਂ 'ਚ ਮੌਨੀ ਫਿਲਮ ਦੀ ਕਾਸਟ ਨਾਲ ਨਜ਼ਰ ਆ ਰਹੀ ਹੈ। 
ਜਾਣਕਾਰੀ ਮੁਤਾਬਕ ਮੌਨੀ ਦਾ ਲੁੱਕ ਪੂਰੀ ਤਰ੍ਹਾਂ ਟ੍ਰੈਡਿਸ਼ਨਲ ਹੈ ਅਤੇ ਵਾਲਾਂ 'ਚ ਲੱਗਾ ਉਨ੍ਹਾਂ ਦਾ ਜੂੜਾ ਉਨ੍ਹਾਂ ਦੇ ਇਸ ਅੰਦਾਜ਼ ਨੂੰ ਕੰਪਲੀਟ ਕਰ ਰਿਹਾ ਹੈ।

Punjabi Bollywood Tadkaਅਕਸ਼ੇ ਕੁਮਾਰ ਨਾਲ ਮੌਨੀ ਰਾਏ ਨੂੰ ਬਾਲੀਵੁੱਡ 'ਚ ਬ੍ਰੇਕ ਮਿਲਣਾ ਇਹ ਸੱਚੀ 'ਚ ਕਿਸੇ ਅਦਾਕਾਰਾ ਲਈ ਵੱਡਾ ਬ੍ਰੇਕ ਹੈ। ਪਹਿਲਾਂ ਖਬਰਾਂ ਆਈਆਂ ਸਨ  ਕਿ ਸਲਮਾਨ ਖਾਨ ਮੌਨੀ ਰਾਏ ਨੂੰ ਬਾਲੀਵੁੱਡ 'ਚ ਲਾਂਚ ਕਰਨ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਖਬਰਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਸਲਮਾਨ ਨੇ ਹੀ ਅਕਸ਼ੇ ਕੁਮਾਰ ਦੀ ਫਿਲਮ  ਲਈ ਮੌਨੀ ਦਾ ਨਾਂ ਸੁਝਾਇਆ ਸੀ।


Tags: TV actressMouni royAskhay kumarSalman khanGold ਮੌਨੀ ਰਾਏ ਗੋਲਡ