FacebookTwitterg+Mail

Pics : ਟੀ. ਵੀ. ਦੀ ਇਸ ਹੌਟ ਨਾਗਿਨ ਦਾ ਇੰਸਟਗਾ੍ਰਮ 'ਤੇ ਨਜ਼ਰ ਆਇਆ ਹੌਟ ਅੰਦਾਜ਼

mouni roy
18 August, 2017 07:00:39 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਸੀਰੀਅਲ 'ਨਾਗਿਨ' 'ਚ ਅਹਿਮ ਕਿਰਦਾਰ ਨਿਭਾਉਣ ਵਾਲੀ ਮੌਨੀ ਰਾਏ ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹੈ। ਹਾਲ ਹੀ 'ਚ ਇਸ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਆਪਣੀ ਇਨ੍ਹਾਂ ਤਸਵੀਰਾਂ 'ਚ ਮੌਨੀ ਕਾਫੀ ਹੌਟ ਦਿਖਾਈ ਦੇ ਰਹੀ ਹੈ। ਇਕ ਤਸਵੀਰ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ ਹੈ, ''Waiting for Godot ''। ਦਰਸਅਲ ਇਹ ਨਾਟਕ ਦਾ ਨਾਂ ਹੈ ਜਿਸਦੇ ਸ਼ੁਰੂ ਤੋਂ ਅੰਤ ਤਕ Godot ਦਾ ਇੰਤਜ਼ਾਰ ਕੀਤਾ ਜਾਂਦਾ ਹੈ ਪਰ ਉਹ ਨਹੀਂ ਆਉਂਦਾ।

Punjabi Bollywood Tadka
ਬੀਤੇ ਕੁਝ ਦਿਨ ਪਹਿਲਾਂ ਹੋਏ 'ਜੀ ਐਂਟਰਟੇਨਮੇਂਟ ਐਵਾਰਡ 2017' ਦੇ ਸਮਾਰੋਹ ਦੌਰਾਨ ਮੌਨੀ ਆਪਣੇ ਖੂਬਸੂਰਤ ਅੰਦਾਜ਼ ਕਰਕੇ ਕਾਫੀ ਚਰਚਾ 'ਚ ਸੀ। ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਮੌਨੀ ਰਾਏ ਇਸ ਸੈਰੇਮਨੀ ਮੌਕੇ ਕਾਫੀ ਗਲੈਮਰਸ ਅੰਦਾਜ਼ 'ਚ ਨਜ਼ਰ ਆ ਰਹੀ ਸੀ।

Punjabi Bollywood Tadka
ਤੁਹਾਨੂੰ ਇਹ ਦੱਸ ਦੇਈਏ ਕਿ ਮੌਨੀ ਰਾਏ ਜਲਦ ਹੀ ਅਕਸ਼ੇ ਕੁਮਾਰ ਨਾਲ ਫਿਲਮ 'ਗੋਲਡ' ਦੇ ਰਾਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਮੌਨੀ ਦਾ ਸੀਰੀਅਲ 'ਨਾਗਿਨ 2' ਬੰਦ ਹੋ ਚੁੱਕਿਆ ਹੈ ਅਤੇ ਇਹ ਸ਼ੋਅ ਦੇ ਸੀਜ਼ਨ 3 ਦੀ ਸ਼ੁਰੂਆਤ ਇਸ ਸਾਲ ਦੇ ਅੰਤ ਤਕ ਹੋਵੇਗੀ।

Punjabi Bollywood Tadka


Tags: TV Actress Mouni Roy Instagram Naagin Hot Pics ਮੌਨੀ ਰਾਏ ਨਾਗਿਨ