FacebookTwitterg+Mail

ਉਮੀਦਾਂ 'ਤੇ ਪਾਣੀ ਫੇਰਦਿਆਂ ਸਲਮਾਨ ਦੇ ਸ਼ੋਅ ਬਾਰੇ 'ਨਾਗਿਨ' ਫੇਮ ਮੌਨੀ ਰਾਏ ਨੇ ਕਹੀ ਇੰਨੀ ਵੱਡੀ ਗੱਲ!

mouni roy
22 August, 2017 01:03:51 PM

ਮੁੰਬਈ— ਟੀ. ਵੀ. ਦਾ ਮੋਸਟ ਅਵੇਟਿਡ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 ਨਾਲ ਜਲਦ ਛੋਟੇ ਪਰਦੇ 'ਤੇ ਵਾਪਸ ਆ ਰਿਹਾ ਹੈ। ਮੀਡੀਆ ਰਿਪੋਰਟਸ 'ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਮਸ਼ਹੂਰ ਟੀ. ਵੀ. ਅਦਾਕਾਰਾ ਮੌਨੀ ਰਾਏ, ਸਲਮਾਨ ਦੇ ਸ਼ੋਅ ਦਾ ਹਿੱਸਾ ਬਣ ਸਕਦੀ ਹੈ। ਮੌਨ ਰਾਏ ਹੁਣ ਇਸ ਤਰ੍ਹਾਂ ਦੀਆਂ ਖਬਰਾਂ 'ਤੇ ਪਹਿਲੀ ਵਾਰ ਖੁਦ ਸਾਹਮਣੇ ਆਈਆਂ ਹਨ ਅਤੇ ਸ਼ੋਅ ਦਾ ਹਿੱਸਾ ਬਣਨ ਨੂੰ ਲੈ ਕੇ ਮੌਨੀ ਨੇ ਵੱਡਾ ਬਿਆਨ ਦਿੱਤਾ ਹੈ। ਮੌਨੀ ਰਾਏ ਦੇ 'ਬਿੱਗ ਬੌਸ 11' ਦਾ ਹਿੱਸਾ ਬਣਨ ਦੀਆਂ ਖਬਰਾਂ ਉਸ ਸਮੇਂ ਤੇਜ਼ ਹੋ ਗਈਆਂ, ਜਦੋਂ ਉਹ ਸ਼ੋਅ ਦੇ ਹੋਸਟ ਸਲਮਾਨ ਖਾਨ ਦੇ ਨਾਲ ਆਉਣ ਵਾਲੇ ਸੀਜ਼ਨ ਦਾ ਪ੍ਰੋਮੋ ਸ਼ੂਟ ਕਰਨ ਪੁੱਜੇ। ਮਸ਼ਹੂਰ ਸੀਰੀਅਲ 'ਨਾਗਿਨ 2' ਦੇ ਖਤਮ ਹੋਣ ਤੋਂ ਬਾਅਦ ਅੱਜ-ਕੱਲ ਛੋਟੇ ਪਰਦੇ ਤੋਂ ਬ੍ਰੇਕ 'ਤੇ ਚੱਲ ਰਹੀ ਮੌਨੀ ਰੇ 'ਬਿੱਗ ਬੌਸ' ਸੀਜ਼ਨ 11 ਦਾ ਹਿੱਸਾ ਬਣਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੈਨੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਹੈ ਕਿ ਉਹ 'ਬਿੱਗ ਬੌਸ' ਸੀਜ਼ਨ 11 ਦਾ ਹਿੱਸਾ ਬਣਨ ਨਹੀਂ ਜਾ ਰਹੀ ਹੈ। 
ਜ਼ਿਕਰਯੋਗ ਹੈ ਕਿ ਅੱਜ-ਕੱਲ ਬ੍ਰੇਕ 'ਤੇ ਚੱਲ ਰਹੀ ਮੌਨੀ ਜਲਦ ਹੀ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ 'ਗੋਲਡ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਮੌਨੀ ਰਾਏ ਦੇ ਸੀਰੀਅਲ 'ਨਾਗਿਨ 3' ਦੀ ਸ਼ੁਰੂਆਤ ਇਸ ਸਾਲ ਦੇ ਅੰਤ ਤੱਕ ਹੋਣੀ ਹੈ। 


Tags: Mouni roySalman khanBigg boss 11Bollywood celebrityਬਿੱਗ ਬੌਸਮੌਨੀ ਰਾਏ ਸਲਮਾਨ