FacebookTwitterg+Mail

Pics : ਸ਼ੂਟਿੰਗ ਲਈ ਵਿਦੇਸ਼ ਪਹੁੰਚੀ ਮੌਨੀ, ਓਲਡ ਟਾਊਨ 'ਚ ਕਰਵਾਇਆ ਫੋਟੋਸ਼ੂਟ

mouni roy
09 March, 2018 12:26:15 PM

ਮੁੰਬਈ (ਬਿਊਰੋ)— ਛੋਟੇ ਪਰਦੇ 'ਤੇ 'ਨਾਗਿਨ' ਸ਼ੋਅ ਨਾਲ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਅਦਾਕਾਰਾ ਮੌਨੀ ਰਾਏ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੀ ਹੈ। ਦਰਸਅਲ, ਉਹ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਬੁਲਗਾਰੀਆ 'ਚ ਹੈ।

Punjabi Bollywood Tadka
ਇਸ ਦੌਰਾਨ ਹੀ ਸ਼ੂਟਿੰਗ 'ਚੋਂ ਸਮਾਂ ਕੱਢ ਕੇ ਮੌਨੀ ਯੂਰੋਪਿਅਨ ਦੇਸ਼ ਦੇ ਪਲੋਵਦਿਵ ਸ਼ਹਿਰ ਪਹੁੰਚੀ, ਜੋ ਕਿ ਬੁਲਗਾਰੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਮੌਨੀ ਇੱਥੇ ਸਥਿਤ ਓਲਡ ਟਾਊਨ ਪਹੁੰਚੀ ਜੋ ਕਿ ਇਤਿਹਾਸ ਨਾਲ ਜੁੜੀਆਂ ਚੀਜ਼ਾਂ ਲਈ ਜਾਣਿਆ ਜਾਂਦਾ ਹੈ। ਮੌਨੀ ਨੇ ਓਲਡ ਰੋਮਨ ਐਮਫੀਥਿਏਟਰ ਦੀ ਸੈਰ ਵੀ ਕੀਤੀ।

Punjabi Bollywood Tadka
ਮੌਨੀ ਰਾਏ ਉੱਥੇ ਵਿੰਟਰ ਲੁੱਕ 'ਚ ਨਜ਼ਰ ਆਈ, ਉੱਥੇ ਹੀ ਉਨ੍ਹਾਂ ਬਰਫ ਵਿਚਕਾਰ ਫੋਟੋਸ਼ੂਟ ਕਰਵਾਇਆ। ਇਹ ਤਸਵੀਰਾਂ ਮੌਨੀ ਦੇ ਅਧਿਕਾਰਕ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ। ਇਸ ਤੋਂ ਇਲਾਵਾ 'ਬ੍ਰਹਮਾਸਤਰ' 'ਚ ਰਣਬੀਰ ਕਪੂਰ, ਆਲੀਆ ਭੱਟ ਅਤੇ ਅਮਿਤਾਭ ਬੱਚਨ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Mouni Roy Instagram Photoshoot Brahmastra Bulgaria Bollywood Actress

Edited By

Kapil Kumar

Kapil Kumar is News Editor at Jagbani.