FacebookTwitterg+Mail

ਸਲਮਾਨ ਖਾਨ ਦੀ 'ਦਬੰਗ 3' ਨੂੰ ਲੈ ਕੇ ਮੌਨੀ ਨੇ ਤੋੜੀ ਚੁੱਪੀ

mouni roy
21 April, 2018 07:07:13 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਮੌਨੀ ਰਾਏ ਇਨ੍ਹੀਂ ਦਿਨੀਂ 'ਦਬੰਗ' 'ਚ ਕੰਮ ਕਰਨ ਨੂੰ ਲੈ ਕੇ ਕਾਫੀ ਚਰਚਾ 'ਚ ਸੀ ਪਰ ਇਹ ਖਬਰ ਅਫਵਾਹ ਨਿਕਲੀ। ਮੌਨੀ ਨੇ ਖੁਦ ਇਸ ਖਬਰ ਦਾ ਖੰਡਨ ਕੀਤਾ ਹੈ। ਦਰਸਅਲ, ਹਾਲ ਹੀ 'ਚ ਮੌਨੀ ਇਕ ਇਵੈਂਟ 'ਚ ਪਹੁੰਚੀ ਸੀ, ਉੱਥੇ ਹੀ ਉਸਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਚੰਗਾ ਹੋਇਆ ਅੱਜ ਮੈਂ ਇੱਥੇ ਹਾਂ, ਮੈਂ ਸਾਫ ਕਰ ਦੇਣਾ ਚਾਹੁੰਦੀ ਹਾਂ ਮੈਂ 'ਦਬੰਗ 3' ਦਾ ਹਿੱਸਾ ਨਹੀਂ ਹਾਂ''।

ਹਾਲਾਂਕਿ ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਸੀ ਕਿ 'ਦਬੰਗ 3' 'ਚ ਮੌਨੀ ਕੈਮਿਓ ਕਰਦੀ ਨਜ਼ਰ ਆਵੇਗੀ। ਫਿਲਮ 'ਚ ਉਸਦਾ ਕਿਰਦਾਰ 15 ਤੋਂ 20 ਮਿੰਟ ਦਾ ਹੈ। ਇਸ ਤੋਂ ਇਲਾਵਾ ਮੌਨੀ ਜਲਦ ਹੀ 'ਗੋਲਡ' ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਫਿਲਮ 'ਚ ਉਸ ਦੇ ਨਾਲ ਅਕਸ਼ੇ ਕੁਮਾਰ ਅਹਿਮ ਕਿਰਦਾਰ 'ਚ ਹਨ। ਉੱਥੇ ਹੀ ਮੌਨੀ ਇਕ ਹੋਰ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੀ ਹੈ। ਫਿਲਮ 'ਚ ਰਣਬੀਰ ਕਪੂਰ, ਆਲੀਆ ਭੱਟ, ਅਮਿਤਾਭ ਬੱਚਨ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ।


Tags: Mouni Roy Dabangg 3 Salman Khan Gold Event Tv Actress

Edited By

Kapil Kumar

Kapil Kumar is News Editor at Jagbani.