FacebookTwitterg+Mail

'ਨਾਗਿਨ 3' 'ਚ ਪ੍ਰਸ਼ੰਸਕ ਮੌਨੀ ਰਾਏ ਦੀ ਕਰ ਰਹੇ ਨੇ ਡਿਮਾਂਡ, ਲੇਟੈਸਟ ਤਸਵੀਰਾਂ ਨਾਲ ਛਾਈ ਚਰਚਾ 'ਚ

mouni roy
12 June, 2018 09:48:10 AM

ਮੁੰਬਈ (ਬਿਊਰੋ)— ਛੋਟੇ ਪਰਦੇ 'ਤੇ ਆਪਣੇ ਆਪ ਨੂੰ ਇੱਕ ਸਫਲ ਅਦਾਕਾਰਾ ਦੇ ਤੌਰ 'ਤੇ ਸਥਾਪਤ ਕਰ ਚੁੱਕੀ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਮੌਨੀ ਰਾਏ ਅੱਜਕਲ ਸੱਤਵੇਂ ਅਸਮਾਨ 'ਤੇ ਹੈ। ਇਨ੍ਹੀਂ ਦਿਨੀਂ ਮੌਨੀ ਆਪਣੇ ਬਦਲਦੇ ਲੁਕਸ ਨੂੰ ਲੈ ਕੇ ਕਾਫੀ ਚਰਚਾ 'ਚ ਛਾਈ ਹੋਈ ਹੈ। ਖਾਸ ਗੱਲ ਇਹ ਹੈ ਕਿ ਲੋਕ ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਵਾਪਿਸ ਚਰਚਿਤ ਸ਼ੋਅ 'ਨਾਗਿਨ 3' ਦਾ ਹਿੱਸਾ ਬਣਨ ਦੀ ਡਿਮਾਂਡ ਕਰ ਰਹੇ ਹਨ। 

Punjabi Bollywood Tadka
ਜ਼ਿਕਰਯੋਗ ਹੈ ਕਿ ਮੌਨੀ ਦੇ ਇੰਸਟਾਗ੍ਰਾਮ 'ਤੇ 4.9 ਮਿਲੀਅਨ ਫਾਲੋਅਰਜ਼ ਹਨ, ਜੋ ਉਨ੍ਹਾਂ ਨੂੰ ਬਹੁਤ ਹੀ ਪਸੰਦ ਕਰਦੇ ਹਨ ਅਤੇ ਮੌਨੀ ਆਪਣੇ ਫੈਨਜ਼ ਲਈ ਆਏ ਦਿਨ  ਨਵੀਆਂ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਤੁਹਾਨੂੰ ਦੱਸ ਦੇਈਏ ਕਿ ਮੌਨੀ ਰਾਏ ਕਈ ਟੀ. ਵੀ. ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ ਪਰ ਉਨ੍ਹਾਂ ਦੀ ਪਛਾਣ ਟੀ. ਵੀ. ਸ਼ੋਅ 'ਨਾਗਿਨ' ਤੋਂ ਬਣੀ ਜਾਂ ਮਿਲੀ ਅਤੇ ਉਸ ਤੋਂ ਬਾਅਦ ਉਹ 'ਨਾਗਿਨ' ਦੇ ਦੂਜੇ ਭਾਗ 'ਚ ਵੀ ਨਜ਼ਰ ਆਈ।

Punjabi Bollywood Tadka

ਦੱਸਣਯੋਗ ਹੈ ਕਿ ਮੌਨੀ ਨੂੰ ਤੁਸੀਂ ਜਲਦੀ ਹੀ ਵੱਡੇ ਪਰਦੇ 'ਤੇ ਵੇਖ ਸਕੋਗੇ, ਜਿਸ ਦੇ ਚਲਦੇ ਉਹ ਆਪਣੀ ਫਿਟਨੈੱਸ ਨੂੰ ਲੈ ਕੇ ਕਾਫ਼ੀ ਗੰਭੀਰ ਹੋ ਗਈ ਅਤੇ ਹੁਣ ਉਹ ਪਹਿਲਾਂ ਤੋਂ ਵੀ ਜ਼ਿਆਦਾ ਹੌਟ ਐਂਡ ਬੋਲਡ ਹੋ ਚੁੱਕੀ ਹੈ। ਇਹੀਂ ਨਹੀਂ ਬਲਕਿ ਉਨ੍ਹਾਂ ਨੇ ਆਪਣੇ ਆਪ ਨੂੰ ਕਾਫੀ ਬਦਲ ਲਿਆ ਹੈ।

Punjabi Bollywood Tadka

ਮੌਨੀ ਬਾਲੀਵੁੱਡ ਦੇ ਐਕਸ਼ਨ ਕਿੰਗ ਅਕਸ਼ੈ ਕੁਮਾਰ ਨਾਲ ਫਿਲਮ 'ਗੋਲਡ' ਨਾਲ ਗਲੈਮਰ ਦੀ ਦੁਨੀਆਂ 'ਚ ਕਦਮ ਰੱਖਣ ਜਾ ਰਹੀ ਹੈ। ਇਸ ਤੋਂ ਇਲਾਵਾ ਮੌਨੀ ਕਰਨ ਜੌਹਰ ਦੀ ਫਿਲਮ 'ਬ੍ਰਹਮਾਸਤਰ' 'ਚ ਵਿਖਾਈ ਦੇਵੇਗੀ।

Punjabi Bollywood Tadka

ਇਸ ਫਿਲਮ 'ਚ ਮੌਨੀ ਅਦਾਕਾਰ ਰਣਬੀਰ ਕਪੂਰ, ਅਮਿਤਾਭ ਬੱਚਨ ਅਤੇ ਆਲੀਆ ਭੱਟ ਨਾਲ ਨਜ਼ਰ ਆਉਣ ਵਾਲੀ ਹੈ।

Punjabi Bollywood Tadka

ਇਹੀ ਕਾਰਨ ਹੈ ਕਿ ਮੌਨੀ ਅੱਜਕਲ ਆਪਣੇ ਲੁਕਸ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ।


Tags: Mouni RoyNaagin 3InstagramBrahmastraGold

Edited By

Chanda Verma

Chanda Verma is News Editor at Jagbani.