FacebookTwitterg+Mail

ਟੀ.ਵੀ ਦੀ 'ਨਾਗਿਨ' ਨੇ ਪ੍ਰੇਮੀ ਅਤੇ ਇਨ੍ਹਾਂ ਮਸ਼ਹੂਰ ਹਸਤੀਆਂ ਨਾਲ ਮਨਾਇਆ ਆਪਣਾ 31ਵਾਂ ਜਨਮਦਿਨ

    1/15
29 September, 2016 11:04:54 AM
ਮੁੰਬਈ— ਟੀ.ਵੀ. ਸੀਰੀਅਲ 'ਚ 'ਨਾਗਿਨ' ਦੇ ਕਿਰਦਾਰ ਨਾਲ ਪ੍ਰਸਿੱਧ ਹੋ ਚੁੱਕੀ ਮੋਨੀ ਰਾਏ ਨੇ ਬੀਤੇ ਦਿਨੀਂ ਆਪਣਾ 31ਵਾਂ ਜਨਮਦਿਨ ਮਨਾਇਆ। ਇਸ ਦੌਰਾਨ ਉਨ੍ਹਾਂ ਨੇ ਇਕ ਪਾਰਟੀ ਆਯੋਜਿਤ ਕੀਤੀ, ਜਿਸ 'ਚ ਉਨ੍ਹਾਂ ਦੇ ਪ੍ਰੇਮੀ ਮੋਹਿਤ ਰੈਨਾ ਦੇ ਨਾਲ-ਨਾਲ ਅੰਕਿਤਾ ਲੋਖੰਡੇ, ਪੁਨੀਤ ਪਾਠਕ, ਸ਼ਵੇਤਾ ਰੋਹਿਰਾ, ਅਦਿਤੀ ਗੁਪਤਾ, ਪੂਜਾ ਬੈਨਰਜੀ, ਸੰਜੀਦਾ ਸ਼ੇਖ ਅਤੇ ਕਰਣਵੀਰ ਬੋਹਰਾ ਸਮੇਤ ਕਈ ਟੀ.ਵੀ. ਸਿਤਾਰੇ ਉਨ੍ਹਾਂ ਨੂੰ ਵਧਾਈ ਦੇਣ ਪਹੁੰਚੇ। ਸੀਰੀਅਲ 'ਨਾਗਿਨ' 'ਚ ਉਨ੍ਹਾਂ ਦੇ ਸਹਿ-ਅਦਾਕਾਰ ਰਹਿ ਚੁੱਕੇ ਅਰਜੁਨ ਬਿਜਲਾਨੀ ਅਤੇ ਅਦਾ ਖਾਨ ਵੀ ਇਸ ਮੌਕੇ ਮੌਜੂਦ ਸਨ।
ਜਾਣਕਾਰੀ ਮੁਤਾਬਕ 28 ਸਤੰਬਰ 1985 ਨੂੰ ਕੋਚ ਬਿਹਾਰ, ਪੱਛਮੀ ਬੰਗਾਲ 'ਚ ਜਨਮੀ ਮੋਨੀ ਰਾਏ ਨੇ ਕਿਉਂਕਿ 'ਸਾਸ ਭੀ ਕਭੀ ਬਹੂ ਥੀ', 'ਕਸਤੂਰੀ' ਅਤੇ 'ਪਤੀ ਪਤਨੀ ਔੌਰ ਵੋਹ' ਵਰਗੇ ਕਈ ਮਸ਼ਹੂਰ ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ। ਮੋਨੀ ਨੂੰ ਅਸਲੀ ਪ੍ਰਸਿੱਧੀ ਧਾਰਮਿਕ ਸੀਰੀਅਲ 'ਦੇਵੋਂ ਕੇ ਦੇਵ ਮਹਾਦੇਵ' ਨਾਲ ਮਿਲੀ ਸੀ, ਜਿਸ 'ਚ ਉਨ੍ਹਾਂ ਨੇ 'ਸਤੀ' ਦਾ ਕਿਰਦਾਰ ਨਿਭਾਇਆ ਸੀ। ਇਸੇ ਸੀਰੀਅਲ ਦੇ ਸੈੱਟ 'ਚੇ ਮੋਨੀ ਦੇ ਪ੍ਰੇਮ ਸੰਬੰਧ ਸ਼ਿਵ ਦਾ ਕਿਰਦਾਰ ਕਰ ਰਹੇ ਮੋਹਿਤ ਰੈਨਾ ਨਾਲ ਕਾਫੀ ਚਰਚਾ 'ਚ ਰਹੇ, ਜਦਕਿ ਇਨ੍ਹਾਂ ਦੋਹਾਂ ਨੇ ਖੁੱਲ੍ਹ ਕੇ ਕਦੀ ਵੀ ਆਪਣੇ ਸੰਬੰਧਾਂ ਬਾਰੇ ਨਹੀਂ ਕਿਹਾ।
ਜ਼ਿਕਰਯੋਗ ਹੈ ਕਿ ਮੋਨੀ ਰਾਏ ਛੇਤੀ ਹੀ 'ਨਾਗਿਨ' ਦੇ ਦੂਜੇ ਸੀਜ਼ਨ ਨਾਲ ਵਾਪਸੀ ਕਰੇਗੀ।

Tags: ਮੋਨੀ ਰਾਏਜਨਮਦਿਨਪਾਰਟੀmouni roybirthdayparty