FacebookTwitterg+Mail

ਗਰਭਵਤੀ ਹੋਣ 'ਤੇ ਵੀ ਕਰਨਾ ਪਿਆ ਸੀ ਇਸ ਅਦਾਕਾਰਾ ਨੂੰ ਰੈਪ ਵਾਲਾ ਸੀਨ, ਪੂਰੀ ਰਾਤ ਰਹੀ ਸੀ ਰੋਂਦੀ

    1/6
27 March, 2017 01:10:43 PM
ਮੁੰਬਈ—ਸਟਾਰ ਬਣਨਾ ਅਸਾਨ ਹੈ, ਬਲਕਿ ਸੀਨ 'ਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਸੀਨ 'ਚ ਢਾਲ ਲੈਣਾ ਬਹੁਤ ਮੁਸ਼ਕਿਲ ਕੰਮ ਹੈ। ਕਈ ਵਾਰ ਸ਼ੂਟ ਕਰਨ 'ਚ ਸਿਤਾਰਿਆਂ ਨੂੰ ਸੱਟ ਵੀ ਲੱਗ ਜਾਂਦੀ ਹੈ ਅਤੇ ਕਈ ਵਾਰ ਉਹ ਅਸਿਹਜ ਵੀ ਹੋ ਜਾਂਦੇ ਹਨ ਪਰ ਸ਼ੂਟਿੰਗ ਨਹੀਂ ਰੁੱਕਦੀ।
ਅਜਿਹਾ ਹੀ ਇਕ ਕਿੱਸਾ ਆਪਣੇ ਜਮਾਨੇ ਦੀ ਟਾਪ ਦੀ ਅਦਾਕਾਰਾਂ 'ਚੋਂ ਰਹੀ ਮੌਸਮੀ ਚੈਟਰਜ਼ੀ ਨਾਲ ਵਾਪਰਿਆ। ਮੌਸਮੀ ਚੈਟਰਜ਼ੀ ਦਾ ਨਾਂ ਉਸ ਸਮੇਂ ਦੀਆਂ ਟਾਪ ਦੀਆਂ ਹੀਰੋਇਨਾਂ 'ਚ ਸ਼ਾਮਲ ਸੀ ਅਤੇ ਇਸ ਦਾ ਕਾਰਨ ਸੀ ਹਰ ਕਿਰਦਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਉਦੀ ਪਰ ਅਪਣੇ ਕਿਰਦਾਰਾਂ 'ਚ ਉਨ੍ਹਾਂ ਨੇ ਇਕ ਅਜਿਹਾ ਸੀਨ ਕਰਨ ਨੂੰ ਮਿਲਿਆ, ਜਿਸ ਕਾਰਨ ਉਹ ਪੂਰੀ ਰਾਤ ਰੋਂਦੀ ਹੀ ਰਹੀ।
ਇਹ ਸੀਨ ਸੀ ਫਿਲਮ 'ਰੋਟੀ ਕਪੜਾ ਔਰ ਮਕਾਨ' ਮਨੌਜ ਕੁਮਾਰ ਦੀ ਫਿਲਮ ਦਾ, ਜਿਸ 'ਚ ਮਨੌਜ ਦੇ ਮੁੱਖ ਕਿਰਦਾਰ ਵਾਲੀ ਫਿਲਮ 'ਚ ਮੌਸਮੀ ਨਾਲ ਰੈਪ ਸੀਨ ਸ਼ੂਟ ਹੋਣਾ ਸੀ। ਉਸ ਸਮੇਂ ਮੌਸਮ ਗਰਭਵਤੀ ਸੀ ਅਤੇ ਸਿਹਤ ਵੀ ਠੀਕ ਨਹੀਂ ਸੀ। ਇਸ ਲਈ ਮੌਸਮੀ ਇਸ ਗੱਲ ਨੂੰ ਲੈ ਕੇ ਦੁੱਖੀ ਸੀ ਕਿ ਆਖਿਰ ਇਹ ਰੈਪ ਸੀਨ ਸ਼ੂਟ ਕਿਵੇਂ ਕਰੇਗੀ।
ਇਸ ਫਿਲਮ ਦਾ ਸੀਨ ਵੀ ਬਹੁਤ ਜ਼ਰੂਰੀ ਸੀ, ਜਿਸ ਕਰਕੇ ਉਹ ਮਨਾ ਵੀ ਨਹੀਂ ਕਰ ਸਕਦੀ ਸੀ। ਇਸ ਲਈ ਮੌਸਮੀ ਨੇ ਨਾ ਚਾਹੁੰਦੇ ਵੀ ਇਹ ਇਸ ਸੀਨ ਲਈ ਤਿਆਰੀ ਕੀਤੀ। ਗੌਦਾਮ 'ਚ ਗੁੰਡਿਆਂ ਨਾਲ ਸ਼ੂਟ ਕੀਤੇ ਇਸ ਸੀਨ ਤੋਂ ਬਾਅਦ ਉਸ ਦੀ ਹਾਲਤ ਖਰਾਬ ਹੋ ਗਈ ਸੀ। ਜਿਵੇਂ ਹੀ ਇਹ ਸੀਨ ਸ਼ੂਟ ਹੋਇਆ ਤਾਂ ਨਿਰਦੇਸ਼ਕ ਵਲੋਂ ਕਾਫੀ ਪਸੰਦ ਕੀਤਾ ਗਿਆ। ਪਰ ਮੌਸਮੀ ਘਰ ਜਾ ਕੇ ਰਾਤ ਭਰ ਖੂਬ ਰੋਈ।
ਮੌਸਮੀ ਦੀ ਇੰਨੀ ਹਾਲਤ ਵਿਗੜ ਗਈ ਸੀ ਕਿ ਫਿਲਮ ਦਾ ਜੋ ਗਾਣਾ ਮੌਸਮੀ 'ਤੇ ਫਿਲਮਾਇਆ ਜਾਣਾ ਸੀ ਉਹ ਫਿਰ ਬਾਅਦ 'ਚ ਜੀਨਤ ਅਮਾਨ 'ਤੇ ਫਿਲਮਾਇਆ ਗਿਆ। ਹਾਲਾਂਕਿ ਮੌਸਮੀ ਚੈਟਰਜ਼ੀ ਦੀ ਮੰਨੀਏ ਤਾਂ ਉਨ੍ਹਾਂ ਦੇ ਗਰਭਵਤੀ ਹੋਣ ਕਾਰਨ ਉਸ ਗਾਣੇ ਲਈ ਜੀਨਤ ਨੂੰ ਲਿਆ ਗਿਆ ਸੀ।

Tags: Moushumi ChatterjeeRoti Kapada Aur MakaanManoj Kumarshootingਮੌਸਮੀ ਚੈਟਰਜ਼ੀਮਨੌਜ ਕੁਮਾਰਸ਼ੂਟਿੰਗ