FacebookTwitterg+Mail

ਮੂਵੀ ਸਮੀਖਿਆ : 'ਦੋ ਲਫ਼ਜ਼ੋ ਕੀ ਕਹਾਣੀ'

movie review do lafzon ki kahani
10 June, 2016 02:38:14 PM

ਮੁੰਬਈ : ਬਾਲੀਵੁੱਡ ਅਦਾਕਾਰ ਰਣਦੀਪ ਹੁੱਢਾ ਦੀ ਰਿਲੀਜ਼ ਹੋਈ Îਿਫਲਮ 'ਦੋ ਲਫ਼ਜ਼ੋ ਕੀ ਕਹਾਣੀ' ਦਰਸ਼ਕਾਂ ਨੂੰ ਕਾਫੀ ਪਸੰਦ ਆਈ ਹੈ। ਇਸ ਫਿਲਮ 'ਚ ਉਨ੍ਹਾਂ ਨਾਵ ਕਾਜਲ ਅਗਰਵਾਲ ਦੀ ਵੀ ਮੁਖ ਭੂਮਿਕਾ ਹੈ। ਆਪਣੇ ਸਮੇਂ 'ਚ ਫਿਲਮਾਂ ਵਿੱਚ ਕੋ-ਸਟਾਰ ਦੀ ਭੂਮਿਕਾ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਦੀਪਕ ਤਿਜੌਰੀ ਨੇ ਨਿਰਦੇਸ਼ਨ ਦੇ ਖੇਤਰ ਵਿੱਚ ਕਦਮ ਰੱਖ ਕੇ 'ਉਪਸ' ਅਤੇ 'ਫਰੇਬ' ਵਰਗੀਆਂ ਫਿਲਮਾਂ ਬਣਾਈਆਂ ਅਤੇ ਹੁਣ ਦੀਪਕ ਨੇ ਫਿਲਮ 'ਦੋ ਲਫ਼ਜ਼ੋ ਕੀ ਕਹਾਣੀ' ਦਾ ਨਿਰਦੇਸ਼ਨ ਕੀਤਾ ਹੈ। ਅੱਗੇ ਆਓ ਜਾਣੀਏ ਇਸ ਫਿਲਮ ਦੇ ਬਾਰੇ ਕੁਝ ਹੋਰ।
ਇਸ ਫਿਲਮ ਦੀ ਕਹਾਣੀ ਪੂਰੀ ਤਰ੍ਹਾਂ ਮਲੇਸ਼ਿਆ 'ਤੇ ਅਧਾਰਿਤ ਹੈ। ਸੂਰਜ (ਰਣਦੀਪ ਹੁੱਢਾ) ਦਿਨ ਰਾਤ 3 ਸ਼ਿਫਟਾਂ ਵਿੱਚ ਕੰਮ ਕਰਕੇ ਆਪਣਾ ਗੁਜਾਰਾ ਕਰਦਾ ਹੈ, ਇਸੇ ਦੌਰਾਨ ਇਸ ਦੀ ਮੁਲਾਕਾਤ ਇੱਕ ਲੜਕੀ ਜੇਨੀ ਮਤਿਹਾਸ (ਕਾਜਲ ਅਗਰਵਾਲ) ਨਾਲ ਹੁੰਦੀ ਹੈ। ਸੂਰਜ ਨੂੰ ਜੇਨੀ ਨਾਲ ਪਿਆਰ ਹੋ ਜਾਂਦਾ ਹੈ, ਹੁਣ ਕੁਝ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਹਨ ਕਿ ਇੱਕ ਸਮੇਂ 'ਤੇ 'ਐਮਐਮਏ' ਫਾਈਟਰ ਰਹੇ ਸੂਰਜ ਨੂੰ ਮੁੜ ਲੜ੍ਹਾਈ ਸ਼ੁਰੂ ਕਰਨੀ ਪੈਂਦੀ ਹੈ ਜਿਸ ਵਜ੍ਹਾ ਨਾਲ ਕਹਾਣੀ ਵਿੱਚ ਬਹੁਤ ਸਾਰੇ ਮੌੜ੍ਹ ਆਉਂਦੇ ਹਨ ਅਤੇ ਆਖ਼ਿਰਕਾਰ ਇੱਕ ਨਤੀਜਾ ਸਾਹਮਣੇ ਆਉਂਦਾ ਹੈ।
ਫਿਲਮ ਦੀ ਕਹਾਣੀ ਸਾਲ 2011 ਦੀ ਕੋਰਿਅਨ ਫਿਲਮ 'ਆਲਵੇਜ਼' 'ਤੇ ਅਧਾਰਿਤ ਹੈ ਅਤੇ ਇਹ ਕੰਨੜ ਭਾਸ਼ਾ ਵਿੱਚ 'ਬਾਕਸਰ' ਦੇ ਨਾਂ 'ਤੇ ਵੀ ਬਣ ਚੁੱਕੀ ਹੈ। ਪੂਰੀ ਫਿਲਮ ਵਿੱਚ ਕੋਈ ਨਾ ਕੋਈ ਕਮੀ ਨਜ਼ਰ ਆਉਂਦੀ ਹੈ। ਪਹਿਲਾਂ ਭਾਗ ਕਾਫੀ ਲੰਬਾ ਲਗਦਾ ਹੈ ਹਾਲਾਂਕਿ ਮਲੇਸ਼ਿਆ ਦੇ ਸੀਨ ਬਹੁਤ ਹੀ ਵਧਿਆ ਲਏ ਗਏ ਹਨ।
ਜਾਣਕਾਰੀ ਅਨੁਸਾਰ ਰਣਦੀਪ ਹੁੱਢਾ ਨੇ ਇੱਕ ਪ੍ਰੇਮੀ ਦੇ ਨਾਲ-ਨਾਲ ਲੜਾਕੂ ਦੀ ਭੂਮਿਕਾ ਵੀ ਬਹੁਤ ਵਧਿਆ ਨਿਭਾਈ ਹੈ। ਉਥੇ ਕਾਜਲ ਨੇ ਵੀ ਆਪਣੇ ਰੋਲ ਵਿੱਚ ਜਾਣ ਪਾਣ ਵਿੱਚ ਕੋਈ ਕਸਰ ਨਹੀਂ ਛੱਡੀ। ਬਹੁਤ ਸਾਰੇ ਸੀਨ ਵਿੱਚ ਦੋਨਾਂ ਦਾ ਬਹੁਤ ਵਧਿਆ ਤਾਲਮੇਲ ਦੇਖਣ ਨੂੰ ਮਿਲਦਾ ਹੈ। ਫਿਲਮ ਦੀ ਕਹਾਣੀ ਵੀ ਕੁਝ ਖਾਸ ਨਹੀਂ ਜੋ ਕਿਸੇ ਨੂੰ ਆਕਰਸ਼ਿਤ ਕਰ ਸਕੇ। ਉਂਝ ਤਾਂ ਫਿਲਮ 127 ਮਿੰਟ ਦੀ ਹੈ ਪਰ ਦੇਖਣ ਨੂੰ ਬਹੁਤ ਲੰਬੀ ਲਗਦੀ ਹੈ। ਫਿਲਮ ਦਾ ਸੰਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪਰਦੇ 'ਤੇ ਵੀ ਦੇਖਣ ਨੂੰ ਚੰਗਾ ਲੱਗਦਾ ਹੈ। ਖਾਸ ਤੌਰ ਤੇ 'ਜੀਨਾ ਮਰਨਾ' ਵਾਲਾ ਗਾਣਾ ਦਿਲ ਨੂੰ ਛੋਹ ਲੈਦਾਂ ਹੈ।


Tags: ਮੂਵੀ ਸਮੀਖਿਆਦੋ ਲਫ਼ਜ਼ੋ ਕੀ ਕਹਾਣੀmovie reviewdo lafzon ki kahani