FacebookTwitterg+Mail

ਮੂਵੀ ਰਿਵਿਊ 'ਗਰੇਟ ਗਰੈਂਡ ਮਸਤੀ'

movie review great grand masti
15 July, 2016 09:33:31 AM

ਮੁੰਬਈ—ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ, ਰਿਤੇਸ਼ ਦੇਸ਼ਮੁੱਖ, ਆਫਤਾਬ ਸ਼ਿਵਦਾਸਾਨੀ, ਉਰਵਸ਼ੀ ਰੌਤੇਲਾ ਦੀ ਫਿਲਮ 'ਗਰੇਟ ਗਰੈਂਡ ਮਸਤੀ' ਰਿਲੀਜ਼ ਹੋ ਗਈ ਹੈ। ਇਸ ਫਿਲਮ ਦੇ ਨਿਰਦੇਸ਼ਕ ਇੰਦਰ ਕੁਮਾਰ ਹਨ। ਉਹ ਮਸਤੀ ਅਤੇ ਗਰੈਂਡ ਮਸਤੀ ਤੋਂ ਬਾਅਦ 'ਗਰੇਟ ਗਰੈਂਡ ਮਸਤੀ' ਲਿਆਏ ਹਨ ਪਰ ਇਹ ਕਾਮੇਡੀ ਦੇ ਨਾਂ 'ਤੇ ਪੀੜਾ ਨਾਲ ਭਰਿਆ ਹੈ। ਜਿਸ 'ਚ ਲੋਕਾਂ ਦਾ ਨਾਂ, ਪਰਛਾਈ, ਉਮਰ ਤੱਕ ਕੋਈ ਨਿਹਾਜ਼ ਨਹੀਂ ਹੈ।
ਜਾਣਕਾਰੀ ਅਨੁਸਾਰ ਇਸ ਫਿਲਮ 'ਚ ਇਕ ਨੌਕਰਾਨੀ ਦਾ ਨਾਂ ਸ਼ਾਇਨੀ ਹੈ ਅਤੇ ਉਹ ਅਦਾਕਾਰਾ ਸ਼ਾਇਨੀ ਅਬਰਾਹਮ ਦੀ ਯਾਦ ਦਿਵਾਉਂਦੀ ਹੈ। ਜੋ ਆਪਣੇ ਘਰ 'ਚ ਕੰਮ ਕਰਨ ਵਾਲੀ ਔਰਤ ਨਾਲ ਰੇਪ ਦੇ ਦੋਸ਼ 'ਤ ਜੇਲ 'ਚੋਂ ਆਏ ਹੈ। ਮਾਮਲਾ ਹੁਣ ਅਦਾਲਤ 'ਚ ਹੈ। ਇੱਥੇ ਫਿਲਮ ਦੀ ਨਾਇਕਾ ਅੰਗ ਪ੍ਰਦਰਸ਼ਨ ਕਰਦੇ ਹੋਏ ਅਸ਼ਲੀਲ ਸੰਵਾਂਦ ਬੋਲਦੀ ਹੈ। ਅਤੇ ਤਹਾਨੂੰ ਹਿੰਦੀ ਸਿਨੇਮਾ ਦੀ ਸਭ ਤੋਂ ਖੂਬਸੂਰਤ ਅਦਾਕਾਰਾ 'ਚ ਇਕ ਰੇਖਾ ਦੀ ਯਾਦ ਦਿਵਾਉਂਦੀ ਹੈ। ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਉਸ ਸਮੇਂ ਟੁੱਟ ਜਾਂਦੀਆਂ ਹਨ ਜਦੋਂ ਪੁਰਾਣੀਆਂ ਬਜ਼ਰੂਗ ਮਹਿਲਾ ਨੂੰ ਵੀ ਇਸ ਸੈਕਸੀ ਕਾਮੇਡੀ ਦਾ ਅੰਗ ਬਣਾ ਦਿੱਤਾ ਜਾਂਦਾ ਹੈ।
ਫਿਲਮ ਦੀ ਕਹਾਣੀ ਫਿਰ ਤੋਂ ਮੀਤ, ਅਮਰ ਅਤੇ ਪ੍ਰੇਮ ਦੀ ਨਿੱਜੀ ਜ਼ਿੰਦਗੀ ਦੀ ਸਮੱਸਿਆ ਤੋਂ ਸ਼ੁਰੂ ਹੁੰਦੀ ਹੈ। ਤਿੰਨਾਂ ਦੇ ਘਰ ਦੇ ਹਾਲਾਤ ਸਾਲਾ, ਸਾਲੀ ਅਤੇ ਸੱਸ ਦੇ ਕਾਰਨ ਤੋਂ ਇਸ ਤਰ੍ਹਾਂ ਹੁੰਦੇ ਹਨ ਕਿ ਪਤਨੀਆਂ ਦੇ ਨਾਲ ਉਨ੍ਹਾਂ ਨੂੰ ਸਮੇਂ ਨਹੀਂ ਮਿਲ ਰਿਹਾ। ਨਤੀਜਾ ਇਹ ਹੈ ਕਿ ਉਹ ਬਾਹਰ ਤਲਾਸ਼ ਸ਼ੁਰੂ ਕਰ ਦਿੰਦੇ ਹਨ। ਜੋ ਉਨ੍ਹਾਂ ਨੂੰ ਉਸ ਪੁਰਾਣੀ ਹਵੇਲੀ 'ਚ ਲੈ ਜਾਂਦੀ ਹੈ ਜਿੱਥੇ ਉਹ ਬੀਤੇ ਪੰਜਾਹ ਸਾਲ ਤੋਂ ਰਾਗਿਨੀ (ਉਰਵਸ਼ੀ ਰੋਤੇਲਾ) ਦਾ ਭੂਤ ਰਹਿ ਰਿਹਾ ਹੈ।
ਵਿਵੇਕ ਓਬਰਾਏ ਅਤੇ ਰਿਤੇਸ਼ ਦੇਸ਼ਮੁੱਖ ਸਥਾਪਿਤ ਅਦਾਕਾਰ ਹੈ। ਅਸ਼ਲੀਲ ਸੰਵਾਂਦ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦੇ। ਆਫਤਾਬ ਦੀ ਮਨਜ਼ੂਰੀ ਸਮਝੀ ਜਾ ਸਕਦੀ ਹੈ ਕਿ ਉਨ੍ਹਾਂ ਨੂੰ ਲੋਕਪ੍ਰਿਅਤਾ ਦੇ ਲਈ ਸਸਤੇ ਹੱਥਕੰਡਿਆਂ ਦੀ ਜ਼ਰੂਰਤ ਹੈ। ਉਰਵਸ਼ੀ ਰੌਤੇਲਾ ਤੇਜੀ ਨਾਲ ਅੱਗੇ ਵੱਧਣ ਦੇ ਯਤਨ ਕਰਕੇ ਖਰਾਬ ਫਿਲਮਾਂ ਨੂੰ ਚੁਣ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ 'ਕਿਆ ਕੂਲ ਹੈ ਹਮ-3' ਅਤੇ 'ਮਸਤੀਜਾਦੇ' ਤੋਂ ਬਾਅਦ ਇਹ ਤੀਜੀ ਫਿਲਮ ਹੈ।


Tags: ਵਿਵੇਕ ਓਬਰਾਏ ਰਿਤੇਸ਼ ਦੇਸ਼ਮੁੱਖਗਰੇਟ ਗਰੈਂਡ ਮਸਤੀ Great Grand MastiVivek Oberoi Ritesh Deshmukh