FacebookTwitterg+Mail

ਮੂਵੀ ਰਵਿਊ : 'ਹੈਪੀ ਭਾਗ ਜਾਏਗੀ'

    1/6
19 August, 2016 04:24:49 PM

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਡਾਇਨਾ ਪੇਂਟੀ ਦੀ ਫਿਲਮ 'ਹੈਪੀ ਭਾਗ ਜਾਏਗੀ' ਅੱਜ ਰਿਲੀਜ਼ ਹੋ ਗਈ ਹੈ। ਇਸ ਫਿਲਮ 'ਚ ਡਾਇਨਾ ਨਾਲ ਅਲੀ ਫਜਲ, ਜਿੰਮੀ ਸ਼ੇਰਗਿੱਲ, ਅਭੈ ਦਿਓਲ, ਮੋਮਲ ਸ਼ੇਖ, ਪਿਊਸ਼ ਮਿਸ਼ਰਾ ਵੀ ਮੁੱਖ ਭੂਮਿਕਾਵਾਂ 'ਚ ਹਨ। ਇਸ ਫਿਲਮ ਦੇ ਨਿਰਮਾਤਾ ਮੁਦੱਸਰ ਅਜੀਜ ਅਤੇ ਪ੍ਰੋਡਿਊਸਰ ਕ੍ਰਿਸ਼ਕਾ ਲੂਲਾ ਅਤੇ ਆਨੰਦ ਐਲ.ਰਾਏ ਹਨ।
ਕਹਾਣੀ
ਕਹਾਣੀ ਹੈਪੀ (ਡਾਇਨਾ ਪੇਂਟੀ) ਦੀ ਹੈ, ਜੋ ਆਪਣੇ ਵਿਆਹ ਵਾਲੇ ਦਿਨ ਘਰੋਂ ਭੱਜ ਜਾਂਦੀ ਹੈ ਪਰ ਗਲਤੀ ਨਾਲ ਭਾਰਤ ਤੋਂ ਪਾਕਿਸਤਾਨ ਬਿਲਾਲ (ਅਭੈ ਦਿਓਲ) ਅਤੇ ਜੋਯਾ (ਮੋਮਲ ਸ਼ੇਖ) ਦੇ ਘਰ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ ਫਿਲਮ 'ਚ ਕਈ ਤਰ੍ਹਾਂ ਦੇ ਡ੍ਰਾਮੇ ਦਿੱਸਣ ਨੂੰ ਮਿਲਦੇ ਹਨ। ਇੱਥੇ ਭਾਰਤ ਤੋਂ ਦਮਨ ਸਿੰਘ ਬੱਗਾ ( ਜਿੰਮੀ ਸ਼ੇਰਗਿੱਲ) ਅਤੇ ਹੈਪੀ ਦਾ ਬੁਆਏਫਰੈਂਡ ਗੁਡੂ (ਅਲੀ ਫਜਲ) ਵੀ ਹੈਪੀ ਦੀ ਭਾਲ 'ਚ ਪਾਕਿਸਤਾਨ ਰਵਾਨਾ ਹੋ ਜਾਂਦੇ ਹਨ। ਕਈ ਮਜ਼ੇਦਾਰ ਟਵਿਸਟ ਕਹਾਣੀ 'ਚ ਆਉਂਦੇ ਹਨ।
ਡਾਇਰੈਕਸ਼ਨ
ਫਿਲਮ ਦਾ ਡਾਇਰੈਕਸ਼ਨ ਠੀਕ ਹੈ। ਮੁਦੱਸਰ ਅਜੀਜ ਨੇ ਕਾਫੀ ਚੰਗੇ ਢੰਗ ਨਾਲ ਹਿੰਦੁਸਤਾਨ ਅਤੇ ਪਾਕਿਸਤਾਨ ਦੀਆਂ ਛੋਟੀਆਂ-ਛੋਟੀਆਂ ਚੀਜ਼ਾ ਨੂੰ ਦਿਖਾਇਆ ਹੈ। ਕਾਮੇਡੀ ਦੇ ਨਾਲ-ਨਾਲ ਰੋਮਾਂਸ ਵੀ ਖੂਬ ਦੇਖਣ ਨੂੰ ਮਿਲੇਗਾ।
ਐਕਟਿੰਗ
ਫਿਲਮ 'ਚ ਅਦਾਕਾਰਾਂ ਨੇ ਆਪਣੇ-ਆਪਣੇ ਕਿਰਦਾਰਾਂ ਨੂੰ ਬਹੁਤ ਵਧੀਆਂ ਢੰਗ ਨਾਲ ਨਿਭਾਇਆ ਹੈ। ਜਿੰਮੀ ਸ਼ੇਰਗਿੱਲ, ਡਾਇਨਾ ਪੇਂਟੀ, ਅਭੈ ਦਿਓਲ, ਅਲੀ ਫਜਲ, ਮੋਮਲ ਸ਼ੇਖ ਆਪਣੀਆਂ ਭੂਮਿਕਾਵਾਂ 'ਚ ਫਿੱਟ ਬੈਠੇ ਹਨ।
ਮਿਊਜ਼ਿਕ
ਸੋਹੇਲ ਸੇਨ ਨੇ ਅਲਤਮਸ਼ ਫਰੀਦੀ, ਮੀਕਾ ਸਿੰਘ, ਨੀਤੀ ਮੋਹਨ ਵਰਗੇ ਗਾਇਕਾਂ ਨਾਲ ਬਹੁਤ ਵਧੀਆਂ ਮਿਊਜ਼ਿਕ ਐਲਬਮ ਬਣਾਇਆ ਹੈ। 'ਗਭਰੂ ਰੈਡੀ ਤੋ ਸਿੰਗਲ' ਪਹਿਲਾਂ ਹੀ ਲੋਕਾਂ ਵਲੋਂ ਪਸੰਦ ਕੀਤਾ ਜਾ ਚੁੱਕਾ ਹੈ।


Tags: ਡਾਇਨਾ ਪੇਂਟੀ ਜਿੰਮੀ ਸ਼ੇਰਗਿੱਲ ਅਭੈ ਦਿਓਲDiana belt Jimmy Shergill Abhay Deol