FacebookTwitterg+Mail

Movie Review : 'ਜੱਗਾ ਜਾਸੂਸ'

movie review jagga jassos
14 July, 2017 06:37:17 PM

ਮੁੰਬਈ— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦੀ ਫਿਲਮ 'ਜੱਗਾ ਜਾਸੂਸ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਨਿਰਦੇਸ਼ਕ ਅਨੁਰਾਗ ਬਾਸੂ ਦੇ ਨਿਰਦੇਸ਼ਨ 'ਚ ਬਣੀ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਯ.ੂ ਏ. ਸਰਟੀਫਿਕੇਟ ਦਿੱਤਾ ਗਿਆ ਸੀ। 
ਕਹਾਣੀ 
ਇਹ ਕਹਾਣੀ ਜੱਗਾ (ਰਣਬੀਰ ਕਪੂਰ) ਦੀ ਹੈ ਜੋ ਮਨੀਪੂਰ 'ਚ ਇਕ ਛੋਟੇ ਜਿਹੇ ਹਸਪਤਾਲ 'ਚ ਮਿਲਦਾ ਹੈ ਅਤੇ ਉੱਥੇ ਹੀ ਉਸਦੀ ਪਰਵਰਿਸ਼ ਹੁੰਦੀ ਹੈ। ਜੱਗਾ ਬੋਲਣ 'ਚ ਹਕਲਾਉਂਦਾ ਹੈ ਪਰ ਉਸਦੇ ਪਿਤਾ ਕਹਿੰਦੇ ਹਨ ਕਿ ਜੇਕਰ ਉਹ ਗੀਤ ਬੋਲੇ ਤਾਂ ਬਿਲਕੁਲ ਸਹੀ ਢੰਗ ਨਾਲ ਬੋਲ ਪਾਵੇਗਾ। ਸਕੂਲ ਦੌਰਾਨ ਇੰਗਲਿਸ਼ ਟੀਚਰ ਦੀ ਮੌਤ ਦੀ ਗੁੱਥੀ ਜੱਗਾ ਸੁਲਝਾਉਂਦਾ ਹੈ। ਫਿਰ ਕੁਝ ਅਜਿਹਾ ਹੁੰਦਾ ਹੈ ਕਿ ਜੱਗਾ ਦੇ ਪਿਤਾ ਉਸਨੂੰ ਛੱਡ ਕੇ ਚਲੇ ਜਾਂਦਾ ਹੈ ਅਤੇ ਬਾਕੀ ਦੀ ਪੜਾਈ ਫਿਰ ਉਹ ਬੋਰਡਿੰਗ ਸਕੂਲ 'ਚ ਪੂਰੀ ਕਰਦਾ ਹੈ। ਜੱਗਾ ਨੂੰ ਆਪਣੇ ਪਿਤਾ ਦੀ ਤਲਾਸ਼ ਹਮੇਸ਼ਾ ਰਹਿੰਦੀ ਹੈ ਅਤੇ ਇਸ ਤੋਂ ਬਾਅਦ ਕਹਾਣੀ 'ਚ ਜਨਰਲਿਸਟ ਸ਼ਰੂਤੀ ਸੇਨ (ਕੈਟਰੀਨਾ ਕੈਫ) ਦੀ ਐਂਟਰੀ ਹੁੰਦੀ ਹੈ। ਸ਼ਰੂਤੀ ਦਾ ਇਕ ਖਾਸ ਮਿਸ਼ਨ ਹੁੰਦਾ ਹੈ। ਜੱਗਾ ਦੀ ਮੁਲਾਕਾਤ ਸ਼ਰੂਤੀ ਨਾਲ ਹੁੰਦੀ ਹੈ ਅਤੇ ਮਿਲ ਕੇ ਜੱਗਾ ਆਪਣੇ ਪਿਤਾ ਦੀ ਖੋਜ 'ਚ ਜੁੱਟ ਜਾਂਦਾ ਹੈ। ਬਾਕੀ ਦੀ ਕਹਾਣੀ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਪਤਾ ਚਲੇਗੀ।
ਕਮਜ਼ੋਰ ਕੜੀਆਂ
ਫਿਲਮ ਕਾਫੀ ਲੰਬੀ ਹੈ ਅਤੇ 2 ਘੰਟੇ 48 ਮਿੰਟ ਕਾਫੀ ਜ਼ਿਆਦਾ ਲੱਗਦੇ ਹਨ। ਫਿਲਮ 'ਚ ਇਕ ਹੀ ਸੀਨ ਨੂੰ ਬਾਰ ਬਾਰ ਦਿਖਾਉਣਾ ਬੌਰ ਮਹਿਸੂਸ ਕਰਵਾਉਂਦਾ ਹੈ। ਫਿਲਮ ਦਾ ਕਲਾਈਮੈਕਸ ਕਾਫੀ ਅਧੂਰਾ ਹੈ ਜਿਸ ਨੂੰ ਸਟੀਕ ਰੱਖਿਆ ਜਾਂਦਾ ਤਾਂ ਫਿਲਮ ਪੂਰੀ ਲੱਗਦੀ। ਫਿਲਮ ਦੌਰਾਨ ਕਈ ਮੁਦੇ 'ਤੇ ਇਕ ਹੀ ਸਮੇਂ 'ਤੇ ਗੱਲ ਕੀਤੀ ਗਈ ਹੈ ਜਿਸ 'ਚ ਹਥਿਆਰਾਂ ਦੀ ਸਮਗਲਿੰਗ, ਰੋਮਾਂਸ, ਪਿਤਾ ਬੇਟੇ ਦੀ ਕਹਾਣੀ, ਮਡਰ ਮਿਸਟਰੀ ਆਦਿ ਜਿਸਦੀ ਵਜ੍ਹਾ ਨਾਲ ਧਿਆਨ ਭਟਕਦਾ ਹੈ ਅਤੇ ਅਹਿਮ ਮੁੱਦਾ ਭਟਕ ਜਾਂਦਾ ਹੈ। 
ਬਾਕਸ ਆਫਿਸ 
ਫਿਲਮ ਦਾ ਬਜ਼ਟ ਲੱਗਭਗ 100 ਕਰੋੜ ਦੱਸਿਆ ਜਾ ਰਿਹਾ ਹੈ। ਫਿਲਮ ਨੂੰ ਭਾਰਤ 'ਚ 1800 ਅਤੇ ਵਿਦੇਸ਼ 'ਚ 1150 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਨਿਰਦੇਸ਼ਕ ਅਨੁਰਾਗ ਬਾਸੂ ਨੂੰ ਇਹ ਫਿਲਮ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਪਾਵੇਗੀ ਕਿਉਂਕਿ ਫਿਲਮ ਦੇ ਪ੍ਰਦਰਸ਼ਨ ਨੂੰ ਲੈ ਕੇ ਕਹਿਣਾ ਮੁਸ਼ਕਿਲ ਹੈ।


Tags: Ranbir Kapoor Katrina Kaif Jagga Jasoos Hindi Film Jagga Jasoos Movie REVIEW ਰਣਬੀਰ ਕਪੂਰ ਕੈਟਰੀਨਾ ਕੈਫਰਣਬੀਰ ਕਪੂਰ ਜੱਗਾ ਜਾਸੂਸ