FacebookTwitterg+Mail

ਫਿਲਮ ਰਵਿਊ : 'ਮੋਹਿੰਜਦਾੜੋ'

    1/9
12 August, 2016 04:51:09 PM

ਮੁੰਬਈ—ਬਾਲੀਵੁੱਡ ਅਦਾਕਾਰ ਰਿਤੀਕ ਰੋਸ਼ਨ ਦੀ ਨਵੀਂ ਫਿਲਮ 'ਮੋਹਿੰਜਦਾੜੋ' ਰਿਲੀਜ਼ ਹੋ ਗਈ ਹੈ। ਇਸ 'ਚ ਸਿੰਧੂ ਘਾਟੀ ਦੀ ਸੱਭਿਅਤਾ ਪਰੀ-ਇਤਿਹਾਸਿਕ ਦੇ ਸਮੇਂ ਨੂੰ ਪੇਸ਼ ਕੀਤਾ ਗਿਆ ਹੈ। ਇਸ ਫਿਲਮ 'ਚ ਰਿਤੀਕ ਰੋਸ਼ਨ ਅਤੇ ਅਦਾਕਾਰਾ ਪੂਜਾ ਹੇਂਗੜੇ ਮੁੱਖ ਭੂਮਿਕਾਵਾਂ 'ਚ ਹਨ। ਇਸ ਫਿਲਮ 'ਚ ਇਹ ਦੋਵੇਂ ਪਹਿਲੀ ਵਾਰ ਦਿਖਾਈ ਦੇ ਰਹੇ ਹਨ।
ਫਿਲਮ ਦੀ ਕਹਾਣੀ ਆਮਰੀ ਪਿੰਡ ਦੇ ਇਕ ਕਿਸਾਨ ਦੇ ਬੇਟੇ ਸਰਮਨ (ਰਿਤੀਕ ਰੋਸ਼ਨ) ਦੀ ਹੈ। ਜੋ ਚਰਚਿਤ ਨਗਰ ਮੋਹਿੰਜੋਦਾੜੋ ਜਾਣ ਦਾ ਸੁਪਨਾ ਦੇਖਦਾ ਹੈ ਅਤੇ ਇਕ ਦਿਨ ਉਹ ਉੱਥੇ ਪਹੁੰਚ ਵੀ ਜਾਂਦਾ ਹੈ। ਇਸ ਨਗਰ 'ਚ ਉਸ ਨੂੰ ਪੁਜਾਰੀ ਦੀ ਬੇਟੀ ਚਾਨੀ (ਪੂਜਾ ਹੇਂਗੜੇ) ਨਾਲ ਪਿਆਰ ਹੋ ਜਾਂਦਾ ਹੈ। ਜਿਸ ਦਾ ਵਿਆਹ ਉੱਥੇ ਦੇ ਮਹਿਮ ਕਬੀਰ ਬੇਦੀ ਨਾਲ ਹੋਣ ਵਾਲਾ ਹੁੰਦਾ ਹੈ। ਮਹਿਮ ਸਰਮਨ ਨੂੰ ਚੁਨੌਤੀ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਜੇਕਰ ਉਹ ਇਸ ਪਿਆਰ 'ਚ ਪੂਰਾ ਉਤਰਿਆ ਤਾਂ ਉਸ ਨੂੰ ਛੱਡ ਦਿੱਤਾ ਜਾਵੇਗਾ। ਸਰਮਨ ਇਸ ਚੁਨੌਤੀ ਨੂੰ ਪੂਰਾ ਕਰ ਪਾਏਗਾ ਜਾਂ ਨਹੀਂ? ਆਖਿਰ ਚਾਨੀ ਕਿਸ ਦੀ ਹੁੰਦੀ ਹੈ? ਇਸ ਸਭ ਦੀ ਕਹਾਣੀ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਪਵੇਗੀ


Tags: ਰਿਤੀਕ ਰੋਸ਼ਨਪੂਜਾ ਹੇਂਗੜੇਮੋਹਿੰਜਦਾੜੋRitika Roshan Pooja Hegde mohijadaro